ਇੰਟਰਨੈੱਟ ਦੇ ਕਈ ਫਾਇਦੇ ਹਨ, ਪਰ ਇਸਦੇ ਨੁਕਸਾਨ ਵੀ ਹਨ। ਅਸੀਂ ਨਹੀਂ ਜਾਣਦੇ ਕਿ ਦੂਜੇ ਪਾਸੇ ਕੌਣ ਹੈ। ਆਨਲਾਈਨ ਘਪਲੇਬਾਜ਼ੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਠੱਗ ਰਿਸ਼ਤੇਦਾਰ ਜਾਂ ਦੋਸਤ ਬਣ ਕੇ ਨੇੜੇ ਆਉਂਦੇ ਹਨ ਅਤੇ ਪੈਸੇ ਲੈ ਜਾਂਦੇ ਹਨ। ਠੱਗੀ ਕਰਨ ਵਾਲੇ ਤੁਹਾਡੇ ਨਾਲ ਕਾਲਾਂ, ਸੰਦੇਸ਼ਾਂ ਜਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਦੇ ਹਨ। ਇਹ ਸਕੈਂਡਲ ਡੇਟਿੰਗ ਸਾਈਟਸ ਅਤੇ ਮੈਟਰੀਮੋਨੀ ਵੈੱਬਸਾਈਟਾਂ ‘ਤੇ ਵੀ ਹੋਣ ਲੱਗ ਪਏ ਹਨ। ਇੱਥੇ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਾਲ ਹੀ ‘ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਔਰਤ ਨੇ ਵਿਅਕਤੀ ਨੂੰ 1.1 ਕਰੋੜ ਰੁਪਏ ਦੇਣ ਲਈ ਬਲੈਕਮੇਲ ਕੀਤਾ। ਮੁੰਡਾ ਇਕ ਮੈਟਰੀਮੋਨੀਅਲ ਵੈੱਬਸਾਈਟ ਰਾਹੀਂ ਕੁੜੀ ਨਾਲ ਮਿਲਿਆ ਸੀ ਅਤੇ ਉਸ ਨੂੰ ਉਮੀਦ ਸੀ ਕਿ ਇੱਕ ਦਿਨ ਉਸ ਨਾਲ ਵਿਆਹ ਕਰੇਗਾ। ਰਿਪੋਰਟ ਮੁਤਾਬਕ ਨੌਜਵਾਨ ਸਾਫਟਵੇਅਰ ਇੰਜੀਨੀਅਰ ਹੈ ਤੇ ਯੂਕੇ ਦਾ ਰਹਿਣ ਵਾਲਾ ਹੈ, ਉਹ ਆਫੀਸ਼ਿਅਲ ਕੰਮ ਲਈ ਬੇਂਗਲੁਰੂ ਆਇਆ ਸੀ।
ਉਹ ਵਿਆਹ ਦੀ ਪਲਾਨਿੰਗ ਕਰ ਰਿਹਾ ਸੀ, ਇਸ ਲਈ ਉਸਨੇ ਮੈਟਰੀਮੋਨੀਅਲ ਵੈਬਸਾਈਟ ‘ਤੇ ਰਜਿਸਟਰ ਕੀਤਾ। ਉਹ ਉੱਥੇ ਇੱਕ ਔਰਤ ਨੂੰ ਮਿਲਿਆ ਅਤੇ ਦੋਵਾਂ ਨੇ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਵਾਂ ਦੀ ਗੱਲਬਾਤ ਸ਼ੁਰੂ ਹੋ ਗਈ। ਦੋਵੇਂ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਔਰਤ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਰਹਿੰਦੀ ਹੈ। ਔਰਤ ਨੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ।
ਇਹ ਵੀ ਪੜ੍ਹੋ : ਬਰਥਡੇ ‘ਤੇ ਮਿਲੀ ਮੌਤ! ਪਤੀ ਨਾਲ ਕਰੂਜ਼ ‘ਤੇ ਜਨਮ ਦਿਨ ਮਨਾ ਰਹੀ ਔਰਤ ਸਮੁੰਦਰ ‘ਚ ਡਿੱਗੀ
ਫਿਰ ਉਸ ਤੋਂ ਬਾਅਦ ਅਸਲੀ ਖੇਡ ਸ਼ੁਰੂ ਹੋਈ। 2 ਜੁਲਾਈ ਨੂੰ ਔਰਤ ਨੇ ਆਪਣੀ ਮਾਂ ਦੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ 1500 ਰੁਪਏ ਉਧਾਰ ਲਏ। ਫਿਰ 4 ਜੁਲਾਈ ਦਾ ਦਿਨ ਆ ਗਿਆ। ਔਰਤ ਨੇ ਉਸ ਨੂੰ ਵੀਡੀਓ ਕਾਲ ਕੀਤੀ ਅਤੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਔਰਤ ਨੇ ਸਾਰੀ ਵੀਡੀਓ ਕਾਲ ਰਿਕਾਰਡ ਕਰ ਲਈ। ਕਾਲ ਤੋਂ ਬਾਅਦ ਔਰਤ ਨੇ ਉਸ ਵਿਅਕਤੀ ਨੂੰ ਪ੍ਰਿੰਟਸ਼ਾਟ ਭੇਜੇ ਅਤੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਪੈਸੇ ਦੇਵੇ ਨਹੀਂ ਤਾਂ ਉਹ ਇਸ ਕਲਿੱਪ ਨੂੰ ਉਸ ਦੇ ਮਾਪਿਆਂ ਨਾਲ ਸ਼ੇਅਰ ਕਰੇਗੀ। ਇਸ ਤੋਂ ਬਾਅਦ ਵਿਅਕਤੀ ਨੇ 1,14,00,000 ਰੁਪਏ ਦੋ ਵੱਖ-ਵੱਖ ਬੈਂਕ ਖਾਤਿਆਂ ਅਤੇ ਔਰਤ ਦੁਆਰਾ ਦਿੱਤੇ ਚਾਰ ਫੋਨ ਨੰਬਰਾਂ ‘ਤੇ ਭੇਜੇ।
ਪੈਸੇ ਭੇਜਣ ਸਮੇਂ ਉਕਤ ਵਿਅਕਤੀ ਨੂੰ ਔਰਤ ਦਾ ਅਸਲੀ ਨਾਂ ਪਤਾ ਲੱਗਾ। ਇਸ ਤੋਂ ਬਾਅਦ ਵੀ ਔਰਤ ਬਲੈਕਮੇਲ ਕਰਨ ਲੱਗੀ ਤਾਂ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਸ ਨੇ ਲੋਕਾਂ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਫਰਜ਼ੀ ਨਾਂ ਨਾਲ ਪ੍ਰੋਫਾਈਲ ਬਣਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਦੇ ਖਾਤੇ ਵਿੱਚੋਂ 84 ਲੱਖ ਰੁਪਏ ਫਰੀਜ਼ ਕਰ ਲਏ ਹਨ, ਜਦਕਿ ਔਰਤ ਪਹਿਲਾਂ ਹੀ 30 ਲੱਖ ਰੁਪਏ ਦੀ ਵਰਤੋਂ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: