ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਇੱਕ 23 ਸਾਲਾ ਔਰਤ ਸੜਕ ਹਾਦਸੇ ਵਿੱਚ ਸਿਰ ਵਿੱਚ ਸੱਟ ਲੱਗਣ ਤੋਂ ਬਾਅਦ ਕਈ ਵਾਰ ਸਰਜਰੀਆਂ ਕਰਵਾਉਣ ਤੋਂ ਬਾਅਦ ਪਿਛਲੇ ਸੱਤ ਮਹੀਨਿਆਂ ਤੋਂ ਬੇਹੋਸ਼ ਪਈ ਹੈ। ਉਸ ਨੇ ਪਿਛਲੇ ਹਫ਼ਤੇ ਏਮਜ਼ ਵਿੱਚ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਸੀ। ਡਾਕਟਰਾਂ ਮੁਤਾਬਕ ਹਾਦਸੇ ਵੇਲੇ ਔਰਤ ਆਪਣੇ ਪਤੀ ਨਾਲ ਬਾਈਕ ‘ਤੇ ਜਾ ਰਹੀ ਸੀ। ਇਸ ਦੌਰਾਨ ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਦੱਸ ਦੇਈਏ ਕਿ ਇਹ ਘਟਨਾ ਇਸ ਸਾਲ 31 ਮਾਰਚ ਦੀ ਹੈ।
ਇਸ ਹਾਦਸੇ ‘ਚ ਔਰਤ ਦੇ ਸਿਰ ‘ਤੇ ਕਈ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਉਸ ਦੀ ਜਾਨ ਤਾਂ ਬਚ ਗਈ ਪਰ ਉਹ ਬੇਹੋਸ਼ ਹੀ ਰਹੀ। ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਦੀਪਕ ਗੁਪਤਾ ਨੇ ਕਿਹਾ ਕਿ ਉਹ ਆਪਣੀਆਂ ਅੱਖਾਂ ਖੋਲ੍ਹਦੀ ਹੈ, ਪਰ ਉਹ ਸਮਝਣ ਜਾਂ ਪ੍ਰਤੀਕਿਰਿਆ ਕਰਨ ਦੀ ਹਾਲਤ ਵਿੱਚ ਨਹੀਂ ਹੈ। ‘ਜੇ ਔਰਤ ਨੇ ਹੈਲਮੇਟ ਪਹਿਨਿਆ ਹੁੰਦਾ, ਤਾਂ ਉਸਦੀ ਜ਼ਿੰਦਗੀ ਵੱਖਰੀ ਹੋਣੀ ਸੀ।”
ਔਰਤ ਦੇ ਪਤੀ ਜੋ ਕਿ ਪ੍ਰਾਈਵੇਟ ਡਰਾਈਵਰ ਵਜੋਂ ਕੰਮ ਕਰਦਾ ਸੀ, ਨੇ ਨੌਕਰੀ ਛੱਡ ਦਿੱਤੀ ਹੈ। ਉਹ ਆਪਣੀ ਗਰਭਵਤੀ ਪਤਨੀ ਦੀ ਦੇਖਭਾਲ ਕਰ ਰਿਹਾ ਸੀ। ਉਸ ਨੇ ਕਿਹਾ, “ਹੁਣ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ ਅਤੇ ਜ਼ਿੰਦਗੀ ਕਿਵੇਂ ਚੱਲੇਗੀ। ਸਭ ਕੁਝ ਠੱਪ ਹੋ ਗਿਆ ਹੈ।”
ਰਿਪੋਰਟਾਂ ਮੁਤਾਬਕ ਪ੍ਰੋਫੈਸਰ ਗੁਪਤਾ ਨੇ ਦੱਸਿਆ ਕਿ ਜਦੋਂ ਉਹ ਏਮਜ਼ ਪਹੁੰਚੀ ਤਾਂ ਔਰਤ 40 ਦਿਨਾਂ ਦੀ ਗਰਭਵਤੀ ਸੀ। ਗਾਇਨੀਕੋਲੋਜਿਸਟ ਦੀ ਟੀਮ ਨੇ ਉਸ ਦੀ ਹਾਲਤ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਬੱਚੀ ਸਿਹਤਮੰਦ ਹੈ। ਗਰਭ ਅਵਸਥਾ ਦੇ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਸੀ। ਡਾਕਟਰਾਂ ਨੇ ਫੈਸਲਾ ਮਰੀਜ਼ ਦੇ ਪਰਿਵਾਰ ‘ਤੇ ਛੱਡ ਦਿੱਤਾ। ਡਾਕਟਰ ਨੇ ਕਿਹਾ ਕਿ ਗਰਭ ਅਵਸਥਾ ਨੂੰ ਖਤਮ ਕਰਨ ਲਈ ਅਦਾਲਤ ਤੱਕ ਪਹੁੰਚ ਕਰਨ ਦੀ ਬਜਾਏ, ਉਸਦੇ ਪਤੀ ਨੇ ਬੱਚੇ ਨੂੰ ਰੱਖਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਸ਼ਰਮਨਾਕ ਹਾਰ ਮਗਰੋਂ ਭੁੱਬਾਂ ਮਾਰ ਰੋਇਆ ਪਾਕਿਸਤਾਨੀ ਖਿਡਾਰੀ, ਵੇਖੋ ਵੀਡੀਓ
ਪਿਛਲੇ ਵੀਰਵਾਰ ਨੂੰ ਏਮਜ਼ ਦੇ ਗਾਇਨੀਕੋਲੋਜਿਸਟਸ ਦੀ ਟੀਮ ਦੁਆਰਾ ਇੱਕ ਨਾਰਮਲ ਡਿਲੀਵਰੀ ਕੀਤੀ ਗਈ ਸੀ। ਔਰਤ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾ ਸਕਦੀ, ਇਸ ਲਈ ਬੋਤਲ ਤੋਂ ਦੁੱਧ ਦਿੱਤਾ ਜਾ ਰਿਹਾ ਹੈ।
ਜਦੋਂ ਉਹ ਟਰੌਮਾ ਸੈਂਟਰ ਪਹੁੰਚੀ ਤਾਂ ਔਰਤ ਬੇਹੋਸ਼ੀ ਦੀ ਹਾਲਤ ਵਿਚ ਸੀ। ਉਸ ਨੂੰ ਤੁਰੰਤ ਵੈਂਟੀਲੇਟਰ ‘ਤੇ ਰੱਖਿਆ ਗਿਆ। ਅਗਲੇ ਦਿਨ ਉਸ ਦਾ ਆਪਰੇਸ਼ਨ ਕੀਤਾ ਗਿਆ। ਉਸ ਦੇ ਖਰਾਬ ਹੋਏ ਦਿਮਾਗ ਦਾ ਹਿੱਸਾ ਹਟਾ ਦਿੱਤਾ ਗਿਆ ਸੀ। ਚਾਰ ਹਫ਼ਤਿਆਂ ਬਾਅਦ ਉਸਦੀ ਇੱਕ ਹੋਰ ਸਰਜਰੀ ਹੋਈ। ਬਾਅਦ ਵਿਚ ਉਸ ਨੂੰ ਵੈਂਟੀਲੇਟਰ ਸਪੋਰਟ ਤੋਂ ਉਤਾਰ ਦਿੱਤਾ ਗਿਆ। ਡਾਕਟਰਾਂ ਨੇ ਕਿਹਾ, “30 ਮਾਰਚ ਤੋਂ 15 ਜੂਨ ਦਰਮਿਆਨ ਕੁੱਲ ਪੰਜ ਨਿਊਰੋਸਰਜੀਕਲ ਆਪਰੇਸ਼ਨ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: