ਦੇਸ਼ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਔਰਤ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਚਾਰ ਕਿਲੋਗ੍ਰਾਮ ਤੋਂ ਵੱਧ ਟਮਾਟਰ ਮਿਲਿਆ ਹੈ। ਟਮਾਟਰ ਜੋ ਕੁਝ ਦਿਨ ਪਹਿਲਾਂ 20 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ, ਹੁਣ 140 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਉਥੇ ਹੀ ਕਈ ਸੂਬਿਆਂ ਵਿਚ 200 ਰੁਪਏ ਤੋਂ ਵੀ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਆਮ ਲੋਕਾਂ ਲਈ ਟਮਾਟਰ ਖਰੀਦਣਾ ਔਖਾ ਹੋ ਰਿਹਾ ਹੈ, ਅਜਿਹੇ ਵਿੱਚ ਲੋਕਾਂ ਨੇ ਪਾਰਟੀ-ਫੰਕਸ਼ਨ ਵਿੱਚ ਟਮਾਟਰ ਗਿਫਟ ਕਰਨੇ ਸ਼ੁਰੂ ਕਰ ਦਿੱਤੇ ਹਨ।
ਕਲਿਆਣ ਦੇ ਕੋਚੜੀ ਦੀ ਰਹਿਣ ਵਾਲੀ ਸੋਨਲ ਬੋਰਸੇ ਨੂੰ ਐਤਵਾਰ ਨੂੰ ਉਸ ਦੇ ਜਨਮ ਦਿਨ ‘ਤੇ ਰਿਸ਼ਤੇਦਾਰਾਂ ਨੇ ਚਾਰ ਕਿਲੋਗ੍ਰਾਮ ਤੋਂ ਵੱਧ ਟਮਾਟਰ ਤੋਹਫੇ ਵਜੋਂ ਦਿੱਤੇ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਔਰਤ ਕੇਕ ਕੱਟ ਰਹੀ ਹੈ ਅਤੇ ਉਸ ਦੇ ਕੋਲ ਟਮਾਟਰਾਂ ਨਾਲ ਭਰੀ ਟੋਕਰੀ ਰੱਖੀ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਰਸੇ ਨੇ ਕਿਹਾ ਕਿ ਉਹ ਆਪਣੇ ਭਰਾ, ਚਾਚਾ ਅਤੇ ਮਾਸੀ ਤੋਂ ਮਿਲੇ ਤੋਹਫ਼ੇ ਤੋਂ ਬਹੁਤ ਖੁਸ਼ ਹੈ। ਮੁੰਬਈ ਨੂੰ ਨਾਸਿਕ, ਜੁਨਾਰ ਅਤੇ ਪੁਣੇ ਤੋਂ ਟਮਾਟਰ ਸਪਲਾਈ ਕੀਤੇ ਜਾਂਦੇ ਹਨ। ਹਾਲਾਂਕਿ ਟਮਾਟਰ ਕਿਸਾਨਾਂ ਨੂੰ ਬੇਮੌਸਮੀ ਬਾਰਿਸ਼ ਅਤੇ ਤੂਫਾਨ ਬਿਪਰਜੋਏ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਹੜ ਪੀੜਤ ਇਲਾਕਿਆਂ ‘ਚ ਪਹੁੰਚਾਇਆ ਜਾਵੇ ਸਾਫ ਪਾਣੀ- ਮਾਨ ਸਰਕਾਰ ਦੇ ਅਧਿਕਾਰੀਆਂ ਨੂੰ ਹੁਕਮ
ਦੱਸ ਦੇਈਏ ਕਿ ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਦਿੱਲੀ ਸਣੇ ਜ਼ਿਆਦਾਤਰ ਸੂਬਿਆਂ ‘ਚ 140 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਲਗਾਤਾਰ ਪੈ ਰਹੇ ਮੀਂਹ ਨੇ ਅੱਗ ‘ਤੇ ਤੇਲ ਪਾਇਆ ਹੈ ਅਤੇ ਟਮਾਟਰਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਮੀਂਹ ਕਾਰਨ ਟਮਾਟਰ ਦੀ ਫ਼ਸਲ ਨੂੰ ਵੀ ਨੁਕਸਾਨ ਪੁੱਜਾ ਹੈ, ਜਿਸ ਕਾਰਨ ਇਸ ਦੇ ਭਾਅ ਅਸਮਾਨੀ ਚੜ੍ਹ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: