ਤਾਲਿਬਾਨ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ਜਿਸ ਤਹਿਤ ਅਫਗਾਨਿਸਤਾਨ ਵਿਚ ਹੁਣ ਔਰਤਾਂ ਪਾਰਕ ਤੇ ਜਿਮ ਨਹੀਂ ਜਾ ਸਕਣਗੀਆਂ। ਤਾਲਿਬਾਨ ਸਰਕਾਰ ਨੇ ਔਰਤਾਂ ਤੋਂ ਇਹ ਹੱਕ ਖੋਹ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ‘ਤੇ ਇਸ ਦਿਸ਼ਾ ਵਿਚ ਕਈ ਤਰ੍ਹਾਂ ਦੇ ਪ੍ਰਤੀਬੰਧ ਲਗਾ ਦਿੱਤੇ ਜਾਣਗੇ। ਹਾਲਾਂਕਿ ਉਥੋਂ ਦੀ ਸਰਕਾਰ ਵੱਲੋਂ ਇਸ ਹੁਕਮ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੋਂ ਔਰਤਾਂ ਦੇ ਪਾਰਕ ਜਾਣ ‘ਤੇ ਕੁਝ ਪ੍ਰਤੀਬੰਧ ਲਗਾਏ ਜਾਣਗੇ। ਕਾਬੁਲ ਵਿਚ ਤਾਂ ਹੁਣ ਤੋਂ ਮਹਿਲਾਵਾਂ ਨੂੰ ਪਾਰਕ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਥੇ ਮਹਿਲਾਵਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪਾਰਕ ਵਿਚ ਖੇਡਣ ਨਹੀਂ ਦਿੱਤਾ ਜਾ ਰਿਹਾ। ਇਕ ਮਹਿਲਾ ਮੁਤਾਬਕ ਉਹ ਆਪਣੀ ਪੋਤੀ ਨਾਲ ਪਾਰਕ ਵਿਚ ਆਈ ਸੀ ਪਰ ਤਾਲਿਬਾਨ ਦੇ ਅਧਿਕਾਰੀਆਂ ਨੇ ਪਾਰਕ ਵਿਚ ਐਂਟਰੀ ਹੀ ਨਹੀਂ ਲੈਣ ਦਿੱਤੀ। ਇਸ ਵਜ੍ਹਾ ਨਾਲ ਉਸ ਨੂੰ ਵਾਪਸ ਘਰ ਜਾਣਾ ਪਿਆ।
ਪਾਰਕ ਵਿਚ ਕੰਮ ਕਰਨ ਵਾਲੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਲਿਬਾਨ ਸਰਕਾਰ ਤੋਂ ਹੁਕਮ ਮਿਲਿਆ ਹੈ ਕਿ ਔਰਤਾਂ ਨੂੰ ਪਾਰਕ ਵਿਚ ਨਾ ਆਉਣ ਦਿੱਤਾ ਜਾਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਔਰਤਾਂ ‘ਤੇ ਕਈ ਤਰ੍ਹਾਂ ਦੇ ਪ੍ਰਤੀਬੰਧ ਲਗਾਏ ਸਨ। ਫਿਰ ਭਾਵੇਂ ਉਹ ਉਨ੍ਹਾਂ ਦੇ ਆਫਿਸ ਵਿਚ ਕੰਮ ਕਰਨ ਨੂੰ ਲੈ ਕੇ ਹੋਣ ਜਾਂ ਫਿਰ ਘਰ ਤੋਂ ਇਕੱਲੇ ਨਿਕਲਣ ਦੇ ਹੋਣ।
ਇਹ ਵੀ ਪੜ੍ਹੋ : ਹਿਮਾਚਲ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਅੱਜ, 412 ਉਮੀਦਵਾਰ ਉਤਰੇ ਮੈਦਾਨ ਵਿਚ
ਕੁਝ ਸਮਾਂ ਪਹਿਲਾਂ ਤਾਲਿਬਾਨ ਨੇ ਇੱਕ ਫ਼ਰਮਾਨ ਜਾਰੀ ਕਰਦਿਆਂ ਕਿਹਾ ਸੀ ਕਿ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਇੱਕ ਮਰਦ ਉਨ੍ਹਾਂ ਦੇ ਨਾਲ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ, ਤਾਲਿਬਾਨ ਨੇ ਵੀ ਆਪਣੇ ਆਦੇਸ਼ ਨੂੰ ਉਲਟਾ ਦਿੱਤਾ ਸੀ ਜਿੱਥੇ 1 ਮਾਰਚ ਤੱਕ ਸਾਰੀਆਂ ਲੜਕੀਆਂ ਲਈ ਹਾਈ ਸਕੂਲ ਖੋਲ੍ਹੇ ਜਾਣੇ ਸਨ। ਇਹ ਤਾਲਿਬਾਨ ਦੇ ਭਰੋਸੇ ਦੇ ਉਲਟ ਹੈ ਜਿੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਬਦਲਣ ਦੀ ਗੱਲ ਕੀਤੀ ਸੀ। ਇੱਥੋਂ ਤੱਕ ਕਿਹਾ ਗਿਆ ਕਿ ਸੀ ਔਰਤਾਂ ਨੂੰ ਕਈ ਬੰਦਸ਼ਾਂ ਤੋਂ ਮੁਕਤ ਕੀਤਾ ਜਾਵੇਗਾ, ਉਨ੍ਹਾਂ ਦੀ ਸਿੱਖਿਆ ਸਬੰਧੀ ਵੀ ਵਾਅਦੇ ਕੀਤੇ ਗਏ ਸਨ। ਪਰ ਹੁਣ ਤਾਲਿਬਾਨ ਸਰਕਾਰ ਜਿਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ, ਉਨ੍ਹਾਂ ਸਾਰੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਅਤੇ ਔਰਤਾਂ ਫਿਰ ਤੋਂ ਡਰ ਅਤੇ ਪਾਬੰਦੀਆਂ ਵਿਚ ਰਹਿਣ ਲਈ ਮਜਬੂਰ ਹਨ।
ਵੀਡੀਓ ਲਈ ਕਲਿੱਕ ਕਰੋ -: