ਕਰਨਾਟਕ ਵਿੱਚ ਪੈਦਾ ਹੋਏ ਹਿਜਾਬ ਵਿਵਾਦ ਨੂੰ ਲੈ ਕੇ ਇੱਕ ਕਾਂਗਰਸੀ ਨੇਤਾ ਨੇ ਅਜਿਬੋ-ਗਰੀਬ ਬਿਆਨ ਦਿੱਤਾ ਹੈ। ਕਾਂਗਰਸੀ ਨੇਤਾ ਜਮੀਰ ਅਹਿਮਦ ਨੇ ਕਰਨਾਟਕ ਦੇ ਹੁਬਲੀ ਵਿੱਚ ਇੱਕ ਪੱਤਰਕਾਰ ਦੇ ਸਵਾਲ ‘ਤੇ ਕਿਹਾ ਕਿ ਹਿਜਾਬ ਦਾ ਮਤਲਬ ਇਸਲਾਮ ਵਿੱਚ ਪਰਦਾ ਹੁੰਦਾ ਹੈ। ਹਿਜਾਬ ਦਾ ਇਸਤੇਮਾਲ ਔਰਤਾਂ ਦੀ ਸੁੰਦਰਤਾ ਲੁਕਾਉਣ ਲਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਿਜਾਬ ਨਾ ਪਹਿਨਣ ‘ਤੇ ਔਰਤਾਂ ਦਾ ਬਲਾਤਕਾਰ ਹੁੰਦਾ ਹੈ।
ਇੱਕ ਨਿਊਜ਼ ਏਜੰਸੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਮੀਰ ਅਹਿਮਦ ਨੇ ਕਿਹਾ ਕਿ ਇਸਲਾਮ ਵਿੱਚ ਹਿਜਾਬ ਦਾ ਮਤਲਬ ਪਰਦਾ ਹੁੰਦਾ ਹੈ। ਉਨ੍ਹਾਂ ਦੇ ਘਰ ਵਿੱਚ ਸ਼ਾਇਦ ਔਰਤ ਜਾਂ ਬੱਚੀ ਹੈ ਨਹੀਂ। ਮੈਨੂੰ ਵੀ ਨਹੀਂ ਪਤਾ। ਜੇ ਉਨ੍ਹਾਂ ਦੇ ਘਰ ਵਿੱਚ ਔਰਤ ਜਾਂ ਬੱਚੀ ਹੁੰਦੀ ਤਾਂ ਤਾਂ ਉਨ੍ਹਾਂ ਨੂੰ ਹਿਜਾਬ ਪਹਿਨਣ ਦਾ ਮਤਲਬ ਪਤਾ ਹੁੰਦਾ। ਉਨ੍ਹਾਂ ਕਿਹਾ ਕਿ ਹਿਜਾਬ ਪਹਿਨਣ ਦਾ ਕੀ ਮਤਲਬ ਹੁੰਦਾ ਹੈ? ਇਸ ਦਾ ਮਤਲਬ ਹੁੰਦਾ ਹੈ ਕਿ ਇੱਕ ਬੱਚੀ ਜਦੋਂ ਵੱਡੀ ਹੁੰਦੀ ਹੈ ਤਾਂ ਉਸ ਨੂੰ ਪਰਦੇ ਵਿੱਚ ਰਖਦੇ ਹਨ। ਉਸ ਦੀ ਖੂਬਸੂਰਤੀ ਹੁੰਦੀ ਹੈ ਜੋ ਦਿਖਣੀ ਨਹੀਂ ਨਹੀਂ ਚਾਹੀਦੀ। ਉਸ ਦੀ ਖੂਬਸੂਬਤੀ ਨੂੰ ਲੁਕਾਉਣ ਲਈ ਪਰਦੇ ਵਿੱਚ ਰਖਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਜ਼ਮੀਰ ਅਹਿਮਦ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਬਲਾਤਕਾਰ ਸਭ ਤੋਂ ਵੱਡੀ ਸਮੱਸਿਆ ਹੈ। ਬਲਾਤਕਾਰ ਹੋਣ ਦਾ ਕਾਰਨ ਕੀ ਹੈ? ਬਲਾਤਕਾਰ ਹੋਣ ਦਾ ਕਾਰਨ ਔਰਤਾਂ ਨੂੰ ਪਰਦੇ ਵਿੱਚ ਨਹੀਂ ਰੱਖਿਆ ਜਾਣਾ ਹੈ। ਹਿਜਾਬ ਪਹਿਨਣ ਦਾ ਸਿਲਸਿਲਾ ਅੱਜ ਤੋਂ ਨਹੀਂ ਹੈ ਅਤੇ ਇਹ ਜ਼ਰੂਰੀ ਵੀ ਨਹੀਂ ਹੈ। ਜਿਸ ਨੂੰ ਪਹਿਨਣਾ ਹੈ, ਜਿਸ ਨੂੰ ਹਿਫ਼ਾਜ਼ਤ ਵਿੱਚ ਰਹਿਣਾ ਹੈ, ਜਿਸ ਨੂੰ ਆਪਣੀ ਖੂਬਸੂਰਤੀ ਨੂੰ ਦੂਜਿਆਂ ਨੂੰ ਨਹੀਂ ਦਿਖਾਉਣਾ ਹੈ, ਉਹ ਪਹਿਨਦੀਆਂ ਹਨ। ਹਿਜਾਬ ਕੰਪਲਸਰੀ ਨਹੀਂ ਹੈ, ਇਹ ਸਾਲਾਂ ਤੋਂ ਪਹਿਨਿਆ ਜਾ ਰਿਹਾ ਹੈ।