ਫੌਜ ਦੇ ਜਵਾਨਾਂ ਦੀ ਸਖਤ ਡਿਊਟੀ ਕਰਕੇ ਉਨ੍ਹਾਂ ਨੂੰ ਹਰ ਤਿਉਹਾਰ ‘ਤੇ ਆਪਣੇ ਘਰ ਤੋਂ ਦੂਰ ਹੀ ਰਹਿਣਾ ਪੈਂਦਾ ਹੈ, ਜਿਸ ਕਰਕੇ ਆਪਣਿਆਂ ਨਾਲ ਤਿਉਹਾਰ ਦੀ ਖੁਸ਼ੀ ਮਨਾਉਣ ਦੇ ਮੌਕੇ ਉਨ੍ਹਾਂ ਤੋਂ ਖੁੰਝ ਜਾਂਦੇ ਹਨ। ਰੱਖੜੀ ਦੇ ਤਿਉਹਾਰ ‘ਤੇ ਕਿਸੇ ਵੀ ਵੀਰ ਦਾ ਗੁੱਟ ਸੁੰਨਾ ਨਾ ਰਹੇ ਇਸ ਲਈ ਫੌਜ ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਲਈ ਔਰਤਾਂ ਲੁਧਿਆਣਾ ਆਫੀਸਰਜ਼ ਇੰਸਟੀਚਿਊਟ (LOI) ਵਿੱਚ ਪਹੁੰਚੀਆਂ।
ਇਹ ਫੌਜ ਦੇ ਜਵਾਨਾਂ ਲਈ ਬਹੁਤ ਹੀ ਭਾਵੁਕ ਅਤੇ ਖੁਸ਼ੀ ਭਰਿਆ ਪਲ ਸੀ। ਇਸ ਦੌਰਾਨ ਟਿੱਕਾ, ਜੋਤ, ਮਿਠਾਈ, ਰੱਖੜੀ ਬੰਨ੍ਹਣ, ਆਰਤੀ ਅਤੇ ਅਸ਼ੀਰਵਾਦ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਇਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਵੀ ਉਨ੍ਹਾਂ ਨੂੰ ਰੱਖੜੀ ਦਾ ਤੋਹਫਾ ਦਿੱਤਾ ਅਤੇ ਗਿਫਟ ਪੈਕ ਦੇ ਕੇ ਉਥੇ ਪਹੁੰਚੀਆਂ ਸਾਰੀਆਂ ਭੈਣਾਂ ਲਈ ਆਪਣਾ ਪਿਆਰ ਪ੍ਰਗਟਾਇਆ।
ਇਨ੍ਹਾਂ ਗਿਫਟ ਪੈਕਸ ਵਿੱਚ ਪੇਸਟਰੀ, ਸੈਂਡਵਿਚ ਬਿਸਕੁਟ, ਗਰਮ ਅਤੇ ਠੰਡੇ ਪੀਣ ਵਾਲੀਆਂ ਚੀਜ਼ਾਂ ਅਤੇ ਸਭ ਤੋਂ ਮਸ਼ਹੂਰ ਤੀਜ ਮਸ਼ਹੂਰ ਸਮੋਸੇ ਦਿੱਤੇ ਗਏ ਸਨ।
ਆਪਣੇ ਗੁੱਟ ‘ਤੇ ਰੱਖੜੀ ਸਜੀ ਦੇਖ ਕੇ ਅਤੇ ਸਾਰੀਆਂ ਰਸਮਾਂ ਨਿਭਾ ਕੇ ਫੌਜ ਦੇ ਜਵਾਨਾਂ ਨੂੰ ਆਪਣੇ ਘਰ ਤੋਂ ਦੂਰ ਹੋਣ ਦਾ ਅਹਿਸਾਸ ਕੁਝ ਘੱਟ ਹੋ ਗਿਆ ਅਤੇ ਉਨ੍ਹਾਂ ਨੇ ਉਤਸ਼ਾਹ ਨਾਲ ਇਸ ਤਿਉਹਾਰ ਨੂੰ ਮਨਾਇਆ।
ਜਵਾਨਾਂ ਲਈ ਅਤੇ ਉਥੇ ਪਹੁੰਚੀਆਂ ਔਰਤਾਂ ਲਈ ਇਹ ਬਹੁਤ ਹੀ ਖੁਸ਼ੀ ਭਰੀ ਸ਼ਾਮ ਸੀ।
ਇਹ ਵੀ ਪੜ੍ਹੋ : ਵਿਦੇਸ਼ਾਂ ‘ਚ ਫਸੇ ਭਾਰਤੀਆਂ ਲਈ ਫਰਿਸ਼ਤਾ ਤੇ ਸਮਾਜ ਸੇਵੀ ਡਾ. ਐਸਪੀ ਓਬਰਾਏ ਦੀ ਜ਼ਿੰਦਗੀ ‘ਤੇ Bollywood ਬਣਾਏਗਾ ਫਿਲਮ