ਗੁਰਦਾਸਪੁਰ ਦੇ ਕਾਹਨੂੰਵਾਨ ਚੌਕ ਵਿਚ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਇਕ ਜ਼ੈੱਡ ਬਲੈਕ ਗੱਡੀ ਵਿੱਚ ਆਈ ਇੱਕ ਔਰਤ ਨੂੰ ਰੋਕ ਕੇ ਉਸ ਦੀ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਕਾਰ ਵਿੱਚ ਸਵਾਰ ਮਹਿਲਾ ਨੇ ਹਾਈਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ। ਉਸ ਨੇ ਪੁਲਿਸ ਨੂੰ ਕਾਗਜ਼ ਦਿਖਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਲੇਡੀ ਪੁਲਿਸ ਬੁਲਾਇਆ। ਜਦੋਂ ਮਹਿਲਾ ਤੋਂ ਪੁੱਛਗਿੱਛ ਕਰਨੀ ਚਾਹੀ ਤਾਂ ਔਰਤ ਨੇ ਗੱਡੀ ਦੇ ਸ਼ੀਸ਼ੇ ਨਹੀਂ ਖੋਲ੍ਹੇ।
ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਮਹਿਲਾ ਦੀ ਗੱਡੀ ਨੂੰ ਬਾਊਂਡ ਕੀਤਾ ਅਤੇ ਗੱਡੀ ਦੀ ਤਲਾਸ਼ੀ ਲਈ। ਗੱਡੀ ਵਿੱਚ ਸਵਾਰ ਮਹਿਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਦੇ ਨਾਲ ਬਦਸਲੂਕੀ ਕੀਤੀ ਹੈ, ਜਦਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਦਸਲੂਕੀ ਇਸ ਔਰਤ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਨੂੰ ਇਸ ਲਈ ਰੋਕਿਆ ਸੀ ਕਿ ਉਸ ਦੇ ਸਾਰੇ ਸ਼ੀਸ਼ਿਆਂ ਉਪਰ ਕਾਲੀ ਫ਼ਿਲਮ ਚੜ੍ਹੀ ਹੋਈ ਸੀ। ਜਦੋਂ ਕਾਰ ਨੂੰ ਰੋਕ ਕੇ ਕਾਰ ਸਵਾਰ ਮਹਿਲਾ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਔਰਤ ਨੇ ਪਹਿਲਾਂ ਕਾਫ਼ੀ ਦਰ ਗੱਡੀ ਦਾ ਸ਼ੀਸ਼ਾ ਨਹੀਂ ਖੋਲ੍ਹਿਆ ਅਤੇ ਬਾਅਦ ਵਿਚ ਜਦੋਂ ਲੇਡੀ ਪੁਲਿਸ ਨੂੰ ਬੁਲਾ ਕੇ ਸ਼ੀਸ਼ਾ ਖੁਲ੍ਹਵਾਇਆ ਗਿਆ ਤਾਂ ਮਹਿਲਾ ਨੇ ਆਪਣੀ ਗੱਡੀ ਦੇ ਕਾਗਜ਼ਾਤ ਦਿਖਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਸਦੀ ਗੱਡੀ ਦੇ ਕਾਗਜ਼ਾਤ ਘਰ ਵਿਚ ਪਏ ਹੋਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਜਦੋਂ ਔਰਤ ਨੂੰ ਗੱਡੀ ਵਿੱਚੋਂ ਉਤਰਨ ਲਈ ਕਿਹਾ ਤਾਂ ਔਰਤ ਨੇ ਗੱਡੀ ਵਿਚੋਂ ਉਤਰਨ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਸੇ ਅਫ਼ਸਰ ਦੇ ਨਾਲ ਫੋਨ ‘ਤੇ ਗੱਲ ਕਰਵਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਕ ਘੰਟਾ ਇਸ ਕਾਰ ਸਵਾਰ ਔਰਤ ਨੇ ਪੁਲਿਸ ਦੇ ਨਾਲ ਬਹਿਸਬਾਜ਼ੀ ਕੀਤੀ ਅਤੇ ਮਹਿਲਾ ਪੁਲਿਸ ਦਾ ਵੀ ਇਸ ਨੇ ਕੋਈ ਸਹਿਯੋਗ ਨਹੀਂ ਦਿੱਤਾ। ਇਸ ਕਰਕੇ ਚੌਕ ਵਿਚ ਟ੍ਰੈਫਿਕ ਜਾਮ ਹੋ ਗਿਆ, ਜਿਸ ਨਾਲ ਲੋਕਾਂ ਦੀ ਵੀ ਕਾਫ਼ੀ ਖੱਜਲ-ਖੁਆਰੀ ਹੋਈ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਲੈ ਕੇ MP ਮਾਨ ਦਾ ਵੱਡਾ, ਬੋਲੇ- ‘ਪ੍ਰਧਾਨ ਮੰਤਰੀ ਹਿੰਦੁਵਾਦੀ ਏਜੰਡੇ ‘ਤੇ ਚੱਲ ਰਹੇ ਨੇ’
ਉਨ੍ਹਾਂ ਕਹਾ ਕਿ ਇਸ ਔਰਤ ਨੇ ਚੌਕ ਦੇ ਵਿਚ ਹੀ ਹਾਈਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਮਹਿਲਾ ਦੀ ਕਾਰ ਦਾ ਨੰਬਰ ਟਰੇਸ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ਔਰਤ ਦੀ ਕਾਰ ‘ਤੇ ਨੰਬਰ ਵੀ ਕਿਸੇ ਟਰੱਕ ਦਾ ਨੰਬਰ ਲੱਗਿਆ ਹੋਇਆ ਹੈ, ਜੋਕਿ ਬਿਲਕੁਲ ਗਲਤ ਹੈ। ਇਸ ਲਈ ਉਨ੍ਹਾਂ ਨੇ ਇਸਦੀ ਗੱਡੀ ਨੂੰ ਬਾਊਂਡ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸ ਮਾਮਲੇ ਕਾਰ ਸਵਾਰ ਔਰਤ ਦਾ ਕਹਿਣਾ ਹੈ ਕਿ ਉਸਦੇ ਪਿਤਾ ਹਸਪਤਾਲ ਦੇ ਵਿੱਚ ਦਾਖ਼ਲ ਹਨ। ਉਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਉਹ ਸ਼ਹਿਰ ਵਿਚ ਆਈ ਸੀ ਪਰ ਪੁਲਿਸ ਨੇ ਉਸ ਨੂੰ ਰੋਕ ਕੇ ਉਸ ਦੇ ਨਾਲ ਬਦਸਲੂਕੀ ਕੀਤੀ ਹੈ। ਉਸ ਨੇ ਕਿਹਾ ਕਿ ਜੋ ਗੱਡੀ ‘ਤੇ ਕਾਲੀ ਫਿਲਮ ਉਸ ਦੇ ਬੱਚਿਆਂ ਨੇ ਲਾਈ ਸੀ। ਉਸ ਨੇ ਪੁਲਿਸ ਨੂੰ ਕਿਹਾ ਸੀ ਕਿ ਉਹ ਫ਼ਿਲਮ ਨੂੰ ਉਤਾਰ ਦੇਵੇਗੀ ਅਤੇ ਉਸ ਦੀ ਗੱਡੀ ਦੇ ਕਾਗਜ਼ ਘਰ ਪਏ ਹੋਏ ਹਨ ਪਰ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਗਿਆ ਹੈ। ਉਸ ਦੀ ਗੱਡੀ ਨੂੰ ਬਾਊਂਡ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਇਹ ਗੱਡੀ ਉਸ ਦੇ ਨਾਮ ‘ਤੇ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇਹ ਗੱਡੀ ਚਲਾ ਰਹੀ ਹੈ