ਯੂਕਰੇਨ ਤੇ ਰੂਸੀ ਫੌਜੀਆਂ ਵਿਚਾਲੇ ਹਮਲਾ ਸ਼ੁਰੂ ਹੋਇਆਂ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਸ ਵਕਫ਼ੇ ਵਿੱਚ ਰੂਸੀ ਫੌਜ ਨੇ ਹਾਲਾਂਕਿ ਯੂਕਰੇਨ ਦੀ ਧਰਤੀ ‘ਤੇ ਕਾਫੀ ਤਬਾਹੀ ਮਚਾਈ ਹੋਈ ਹੈ ਪਰ ਉਸ ਨੂੰ ਉਮੀਦ ਮੁਤਾਬਕ ਰੂਸ ਯੂਕਰੇਨ ਨੂੰ ਫਤਿਹ ਨਹੀਂ ਕਰ ਸਕਿਆ।
ਇਸ ਸੰਘਰਸ਼ ਵਿੱਚ ਯੂਕਰੇਨ ਦੀ ਇੱਕ ਸ਼ਕਤੀ ਬਣਨ ਕੇ ਉਭਰਨ ਦੇ ਪਿੱਛੇ ਵੱਡਾ ਕਾਰਨ ਉਥੇ ਦੇ ਲੋਕਾਂ ਦੀ ਬਹਾਦੁਰੀ ਹੈ। ਰੂਸੀ ਹਮਲੇ ਦੇ ਖਦਸ਼ੇ ਤੋਂ ਬਾਅਦ ਤੋਂ ਹੀ ਵੱਡੀ ਗਿਣਤੀ ਵਿੱਚ ਆਮ ਯੂਕਰੇਨੀ ਲੋਕਾਂ ਨੇ ਹਥਿਆਰ ਚੁੱਕਣੇ ਸ਼ੁਰੂ ਕਰ ਦਿੱਤੇ ਸਨ।
ਇਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ। ਇਨ੍ਹਾਂ ਔਰਤਾਂ ਨੇ ਆਪਣੇ ਦੇਸ਼ ਦੇ ਫੌਜੀਆਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਰੂਸੀ ਫੌਜ ਦਾ ਮੁਕਾਬਲਾ ਕੀਤਾ, ਜਿਸ ਦੇ ਚੱਲਦੇ ਯੂਕਰੇਨ ‘ਤੇ ਰੂਸ ਦਾ ਪੂਰੀ ਤਰ੍ਹਾਂ ਤੋਂ ਕਬਜ਼ਾ ਨਹੀਂ ਹੋ ਸਕਿਆ। ਯੂਕਰੇਨ ਦੀਆਂ ਇਨ੍ਹਾਂ ਮਹਿਲਾ ਲੜਾਕਿਆਂ ਨੇ ਜੰਗ ਵਿੱਚ ਰੂਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।
ਰੂਸੀ ਹਮਲੇ ਦੇ ਕਾਫੀ ਪਹਿਲਾਂ ਹੀ ਯੂਕਰੇਨ ਦੀਆਂ ਆਮ ਔਰਤਾਂ ਨੇ ਜੰਗ ਤੇ ਸੈਲਫ ਡਿਫੈਂਸ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਹਮਲੇ ਤੋਂ ਬਾਅਦ ਇਨ੍ਹਾਂ ਮਹਿਲਾ ਲੜਾਕਿਆਂ ਦੀ ਗਿਣਤੀ ਕਾਫੀ ਵਧੀ ਹੈ।
ਵੱਖ-ਵੱਖ ਪੇਸੇ ਨਾਲ ਜੁੜੀਾਂ ਔਰਤਾਂ ਸ਼ਾਰਟ ਟਰਮ ਟ੍ਰੇਨਿੰਗ ਲੈ ਕੇ ਦੇਸ਼ ਦੀ ਰੱਖਿਆ ਲਈ ਫੌਜ ਵਿੱਚ ਭਰਤੀ ਹੋ ਰਹੀਆਂ ਹਨ। ਇਨ੍ਹਾਂ ਨੂੰ ਬੰਦੂਕ ਤੋਂ ਲੈ ਕੇ ਫਰਸਟ ਏਡ ਤੇ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜ਼ਿਆਦਾਤਰ ਔਰਤਾਂ ਆਪਣਾ ਕੰਮ, ਘਰ-ਪਰਿਵਾਰ ਅਤੇ ਬੱਚਿਆਂ ਨੂੰ ਛੱਡ ਕੇ ਆਈ ਹੈ। ਆਮ ਯੂਕਰੇਨੀ ਕੁੜੀਆਂ ਤੇ ਔਰਤਾਂ ਦੇਸ਼ ਦੀ ਸੁਰੱਖਿਆ ਲਈ ਸਖਤ ਫੌਜੀ ਟ੍ਰੇਨਿੰਗ ਲੈ ਰਹੀਆਂ ਹਨ।
26 ਸਾਲ ਦੀ ਗ੍ਰਾਫਿਕਸ ਡਿਜ਼ਾਈਨਲ ਆਲਗਾ ਮੋਰਾਜ ਨੇ ਆਪਣੇ ਬੁਆਏਫ੍ਰੈਂਡ ਤੇ ਦੋਸਤ ਨਾਲ ਦੇਸ਼ ਦੀ ਰੱਖਿਆ ਲਈ ਹਥਿਆਰ ਉਠਾਉਣ ਦਾ ਫਸਲਾ ਕੀਤਾ। ਓਡੇਸਾ ਵਿੱਚ ਉਨ੍ਹਾਂ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੇਸ਼ ਦੀ ਰੱਖਿਆ ਲਈ ਅੱਗੇ ਆਉਣ ਵਾਲੀਆਂ ਸਿਵਲੀਅਨ ਔਰਤਾਂ ਨੂੰ ਆਡੇਸਾ ਦੇ ਇੱਕ ਆਰਮੀ ਕੈਂਪ ਵਿੱਚ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਔਰਤਾਂ ਨੂੰ ਫਰਸਟ ਏਡ ਦੀ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। 25 ਸਾਲ ਦੀ ਇੰਟਰਨੈੱਟ ਮਾਰਕੀਟਿੰਗ ਵਰਕਰ ਮਾਰੀਆ ਮੈਡੀਕਲ ਐਮਰਜੈਂਸੀ ਤੋਂ ਨਜਿੱਠਣ ਦੀ ਟ੍ਰੇਨਿੰਗ ਲੈ ਰਹੀ ਹੈ, ਤਾਂਕਿ ਫੌਜੀਆਂ ਦੀ ਮਦਦ ਕੀਤੀ ਜਾ ਸਕੇ। ਉਹ ਆਪਣੇ ਪਾਰਟਨਰ ਨਾਲ ਟ੍ਰੇਨਿੰਗ ਲੈ ਰਹੀ ਹੈ। ਆਮ ਨੌਕਰੀ ਪੇਸ਼ਾ ਕੁੜੀਆਂ ਵੀ ਫੌਜੀ ਟੇਨਿੰਗ ਲੈ ਕੇ ਦੇਸ਼ ਦੀ ਰੱਖਿਆ ਵਿੱਚ ਜੁਟ ਗਈਆਂ ਹਨ।