ਗਯਾ ਵਿੱਚ ਇੱਕ ਵਿਆਹ ਦੌਰਾਨ ਹਾਦਸਾ ਵਾਪਰ ਗਿਆ। ਵਰਮਾਲਾ ਵੇਖਣ ਲਈ ਬਾਲਕਨੀ ਵਿੱਚ ਔਰਤਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਅਚਾਨਕ ਬਾਲਕਨੀ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 12 ਔਰਤਾਂ ਜ਼ਖ਼ਮੀ ਹੋ ਗਈਆਂ।
ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਸਟੇਜ ‘ਤੇ ਲਾੜਾ-ਲਾੜੀ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਹਾਰ ਪਹਿਨਾਉਣ ਵਾਲੇ ਸਨ। ਇਸ ਦੌਰਾਨ ਨਾਲ ਲੱਗਦੇ ਮਕਾਨ ਦੀ ਬਾਲਕਨੀ ਵਿੱਚ ਸਮਰੱਥਾ ਤੋਂ ਵੱਧ ਲੋਕ ਇਕੱਠੇ ਹੋ ਗਏ, ਜਿਸ ਕਾਰਨ ਉਸਾਰੀ ਅਧੀਨ ਮਕਾਨ ਦੀ ਬਾਲਕਨੀ ਹੇਠਾਂ ਡਿੱਗ ਗਈ।
ਮਾਮਲਾ ਜ਼ਿਲ੍ਹੇ ਦੇ ਇਮਾਮਗੰਜ ਬਲਾਕ ਦੇ ਫਤਿਹਪੁਰ ਪਿੰਡ ਦਾ ਹੈ। ਜਿੱਥੇ 21 ਮਈ ਨੂੰ ਵਿਆਹ ਦੌਰਾਨ ਇਹ ਘਟਨਾ ਵਾਪਰੀ ਸੀ। ਹਾਦਸੇ ਵਿੱਚ ਜ਼ਖ਼ਮੀ ਹੋਈਆਂ ਔਰਤਾਂ ਦਾ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਬਣਾਏ ਜਾ ਰਹੇ ਘਰ ਦੀ ਬਾਲਕਨੀ ਪਹਿਲਾਂ ਤੋਂ ਹੀ ਝੁਕੀ ਹੋਈ ਸੀ। ਵਿਆਹ ਵਾਲੀ ਰਾਤ ਜ਼ਿਆਦਾ ਭਾਰ ਹੋਣ ਕਾਰਨ ਉਹ ਜ਼ਿਆਦਾ ਦੇਰ ਤੱਕ ਖੜ੍ਹੀ ਨਾ ਹੋ ਸਕੀ ਅਤੇ ਹੇਠਾਂ ਡਿੱਗ ਗਈ। ਬਾਲਕਨੀ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਨੂੰ ਲੈ ਕੇ ਪਿੰਡ ਫਤਿਹਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਮਾਮਗੰਜ ਬਲਾਕ ਦੇ ਸਿਰਪੁਰ ਪੰਚਾਇਤ ਦੇ ਪਿੰਡ ਮਨਿਆਮਾ ਤੋਂ ਨਾਨੂ ਯਾਦਵ ਦੇ ਘਰ ਵਿਆਹ ਦੀ ਬਾਰਾਤ ਆਈ ਸੀ। ਵਰਮਾਲਾ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਛੱਤ ਦੀ ਬਾਲਕਨੀ ਡਿੱਗ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਅਗਲੇ 5 ਦਿਨ ਮੀਂਹ ਨੂੰ ਲੈ ਕੇ ਅਲਰਟ ਜਾਰੀ
ਹਾਦਸੇ ਵਿੱਚ ਰਜ਼ੀਆ ਦੇਵੀ ਦੀ ਲੱਤ ਅਤੇ ਹੱਥ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਸੁਮਨ ਕੁਮਾਰੀ ਅਤੇ ਖੁਸ਼ਬੂ ਕੁਮਾਰੀ ਦੇ ਹੱਥਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੌਰਾਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਦਸੇ ਤੋਂ ਬਾਅਦ ਵਿਆਹ ਦੀਆਂ ਰਸਮਾਂ ਨੂੰ ਰੋਕ ਦਿੱਤਾ ਗਿਆ।
ਸਾਰਿਆਂ ਨੂੰ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਸਾਰੇ ਜ਼ਖਮੀਆਂ ਦੇ ਖਤਰੇ ਤੋਂ ਬਾਹਰ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵਿਆਹ ਦੀਆਂ ਰਸਮਾਂ ਮੁੜ ਸ਼ੁਰੂ ਹੋ ਗਈਆਂ।
ਵੀਡੀਓ ਲਈ ਕਲਿੱਕ ਕਰੋ -: