ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਸਪੇਸਐਕਸ ਸਟਾਰਸ਼ਿਪ ਟੈਸਟ ਦੌਰਾਨ ਵੀਰਵਾਰ (20 ਅਪ੍ਰੈਲ) ਨੂੰ ਫਟ ਗਿਆ। ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸਪੇਸ ਐਕਸ ਨੇ ਕਿਹਾ ਹੈ ਕਿ ਅਸੀਂ ਅਜਿਹੇ ਟੈਸਟਾਂ ਤੋਂ ਸਿੱਖਦੇ ਹਾਂ। ਇਸੇ ਤੋਂ ਸਫਲਤਾ ਮਿਲਦੀ ਹੈ। ਇਸ ਤੋਂ ਪਹਿਲਾਂ ਇਹ ਤਕਨੀਕੀ ਕਾਰਨਾਂ ਕਰਕੇ ਇਹ ਪ੍ਰੀਖਣ ਮੁਲਤਵੀ ਕਰ ਦਿੱਤਾ ਗਿਆ ਸੀ।
ਮਸਕ ਨੇ ਟਵੀਟ ਕਰਕੇ ਸਪੇਸਐਕਸ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤੋਂ ਅਸੀਂ ਕੁਝ ਮਹੀਨਿਆਂ ਬਾਅਦ ਹੋਣ ਵਾਲੇ ਟੈਸਟ ਬਾਰੇ ਬਹੁਤ ਕੁਝ ਸਿੱਖਿਆ ਹੈ।
ਕੰਪਨੀ ਮੁਤਾਬਕ ਟੇਕ ਆਫ ਦੇ ਕੁਝ ਹੀ ਮਿੰਟਾਂ ਬਾਅਦ ਇਹ ਧਮਾਕਾ ਹੋ ਗਿਆ। ਸਪੇਸਐਕਸ ਨੇ ਕਿਹਾ ਕਿ ਟੀਮ ਅਗਲੇ ਟੈਸਟ ਦੇ ਸਬੰਧ ਵਿੱਚ ਡਾਟਾ ਇਕੱਠਾ ਕਰ ਰਹੀ ਹੈ ਅਤੇ ਸਮੀਖਿਆ ਕਰ ਰਹੀ ਹੈ। ਕੰਪਨੀ ਨੇ ਟੈਸਟ ਤੋਂ ਪਹਿਲਾਂ ਇੱਕ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ਵਿੱਚ ਸਟਾਰਸ਼ਿਪ ਦਾ ਟੈਸਟ ਨਜ਼ਰ ਆ ਰਿਹਾ ਹੈ।
ਸਟਾਰਸ਼ਿਪ ਦੀ ਲਾਂਚਿੰਗ ਪਹਿਲਾਂ 17 ਅਪ੍ਰੈਲ ਨੂੰ ਹੋਣੀ ਸੀ, ਪਰ ਸਟੇਜ ‘ਤੇ ਈਂਧਨ ਦੇ ਦਬਾਅ ਦੀ ਸਮੱਸਿਆ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਐਲਨ ਮਸਕ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ : ਹਿਮਾਲਿਆ ‘ਤੇ ਲਾਪਤਾ ਪਰਬਤਾਰੋਹੀ ਅਨੁਰਾਗ ਮਾਲੂ ਜ਼ਿੰਦਾ ਮਿਲਿਆ, ਬਰਫ਼ੀਲੇ ਪਹਾੜਾਂ ‘ਚ ਮੌਤ ਨੂੰ ਦਿੱਤੀ ਮਾਤ
ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਰਾਕੇਟ ਸਪੇਸਐਕਸ ਦੀ ਲੰਬਾਈ 120 ਮੀਟਰ (ਲਗਭਗ 394 ਫੁੱਟ) ਹੈ। ਇਸ ਦਾ ਵਿਆਸ 29.5 ਫੁੱਟ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਰਾਕੇਟ ਇੰਨਾ ਵੱਡਾ ਹੈ ਕਿ ਇਸ ‘ਚ 100 ਲੋਕ ਬੈਠ ਕੇ ਸਫਰ ਕਰ ਸਕਦੇ ਹਨ। ਇਸ ਵਿਚ ਲੋਕਾਂ ਨੂੰ ਇਕ ਗ੍ਰਹਿ ਤੋਂ ਦੂਜੇ ਗ੍ਰਹਿ ‘ਤੇ ਵੀ ਲਿਜਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: