ਅਮਰੀਕਾ ਦੇ ਟੇਨੇਸੀਸੂਬੇ ਵਿਚ ਮੌਜੂਦ ਇਕ ਜ਼ੂ ਵਿਚ ਅਜਿਹਾ ਜਿਰਾਫ ਪੈਦਾ ਹੋਇਆ ਹੈ ਜਿਸ ਦੇ ਸਰੀਰ ‘ਤੇ ਕੋਈ ਵੀ ਧਾਰੀ ਨਹੀਂ ਹੈ। ਇਸ ਨੂੰ ਦੁਨੀਆ ਦਾ ਪਹਿਲਾ ‘ਸਪਾਟਲੈੱਸ’ ਜਿਰਾਫ ਕਿਹਾ ਜਾ ਰਿਹਾ ਹੈ।ਇਸ ਦਾ ਕਲਰ ਪੂਰੀ ਤਰ੍ਹਾਂ ਬਰਾਊਨ ਹੈ। ਖਾਸ ਗੱਲ ਹੈ ਕਿ ਇਸ ਜਿਰਾਫ ਦੀ ਮਾਂ ਦੇ ਸਰੀਰ ‘ਤੇ ਆਮ ਜਿਰਾਫ ਦੀ ਤਰ੍ਹਾਂ ਧਾਰੀਆਂ ਮੌਜੂਦ ਹਨ।
ਰਿਪੋਰਟ ਮੁਤਾਬਕ ਜਿਰਾਫ ਦਾ ਨਾਂ ਰੱਖਣ ਲਈ ਜੂ ਐਡਮਿਨੀਸਟ੍ਰੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਮਦਦ ਲਈ ਹੈ। ਜੂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਯੂਨੀਕ ਜਿਰਾਫ ਹੈ, ਉਸ ਦਾ ਨਾਂ ਵੀ ਓਨਾ ਹੀ ਯੂਨਿਕ ਯਾਨੀ ਅਨੋਖਾ ਹੋਣਾ ਚਾਹੀਦਾ ਹੈ।
ਇਸ ਜਿਰਾਫ ਦਾ ਜਨਮ 31 ਜੁਲਾਈ ਨੂੰ ਹੋਇਆ ਸੀ। ਇਹ ਮਾਦਾ ਜਿਰਾਫ ਹੈ। ਬ੍ਰਾਈਟ ਜੂ ਵਿਚ ਜਨਮੇ ਇਸ ਜਿਰਾਫ ਬਾਰੇ ਐਡਮਿਨੀਸਟ੍ਰੇਸ਼ਨ ਨੇ ਕਿਹਾ ਕਿ ਅਸੀਂ ਜਿਰਾਫ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ। ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਦੁਨੀਆ ਵਿਚ ਬਿਨਾਂ ਧਾਰੀਆਂ ਵਾਲਾ ਕੋਈ ਜਿਰਾਫ ਨਹੀਂ ਹੈ।ਇਸ ਦਾ ਕਲਰ ਪੂਰੀ ਤਰ੍ਹਾਂ ਬਰਾਊਨ ਹੈ। ਇਸ ਤੋਂ ਇਲਾਵਾ ਉਸ ਦਾ ਪੂਰਾ ਸਰੀਰ ਠੀਕ ਉਂਝ ਹੈ ਜਿਵੇਂ ਬਾਕੀ ਜਿਰਾਫਾਂ ਦਾ ਹੁੰਦਾ ਹੈ।
ਇਸ ਦੀ ਹਾਈਟ ਲਗਭਗ 6 ਫੁੱਟ ਹੈ। ਜੂ ਐਡਮਿਨੀਸਟ੍ਰੇਸ਼ਨ ਉਸ ਨੂੰ ਸਪੈਸ਼ਲ ਟ੍ਰੀਟਮੈਂਟ ਤੇ ਕੇਅਰ ਦੇ ਰਿਹਾ ਹੈ। ਹਾਲਾਂਕਿ ਮਾਹਿਰ ਵੀ ਹੁਣ ਤੱਕ ਇਹ ਨਹੀਂ ਦੱਸ ਸਕੇ ਕਿ ਆਖਿਰ ਕਿਵੇਂ ਇਹ ਮਾਦਾ ਜਿਰਾਫ ਬਿਨਾਂ ਧਾਰੀਆਂ ਦੇ ਪੈਦਾ ਹੋਈ।
ਮਾਹਿਰਾਂ ਦਾ ਕਹਿਣਾ ਹੈ ਕਿ ਜਿਰਾਫ ਨੂੰ ਧਾਰੀਆਂ ਉਸ ਦੀ ਮਾਂ ਨਾਲ ਹੀ ਮਿਲਦੀਆਂ ਹਨ। ਹੁਣ ਕਿਉਂਕਿ ਇਸ ਜਿਰਾਫ ਦੀ ਮਾਂ ਦੇ ਸਰੀਰ ‘ਤੇ ਆਮ ਜਿਰਾਫਾਂ ਦੀ ਤਰ੍ਹਾਂ ਧਾਰੀਆਂ ਮੌਜੂਦ ਹਨ ਤਾਂ ਫਿਰ ਇਹ ਲਿਟਲ ਜਿਰਾਫ ਬਿਨਾਂ ਧਾਰੀਆਂ ਦੇ ਕਿਵੇਂ ਪੈਦਾ ਹੋਇਆ?
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ, ਮਿੰਨੀ ਬੱਸ ਨੇ ਬਾਈਕ ਨੂੰ ਮਾਰੀ ਟੱਕਰ, 2 ਸਕੇ ਭਰਾਵਾਂ ਦੀ ਮੌ.ਤ
ਜੂ ਦੇ ਪ੍ਰਸ਼ਾਸਨ ਮੁਤਾਬਕ ਟੇਨੇਸੀ ਵਿਚ ਹਰ ਜਿਰਾਫ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਜਿਰਾਫ ਅਫਰੀਕਾ ਵਿਚ ਪਾਏ ਜਾਂਦੇ ਹਨ ਪਰ ਉਥੇ ਇਨ੍ਹਾਂ ਦਾ ਸ਼ਿਕਾਰ ਕਾਫੀ ਹੋ ਰਿਹਾ ਹੈ, ਲਿਹਾਜ਼ਾ ਉਥੇ ਇਨ੍ਹਾਂ ਦਾ ਵਜੂਦ ਵੀ ਖਤਰੇ ਵਿਚ ਆ ਗਿਆ ਹੈ।
ਦੁਨੀਆ ਵਿਚ 30 ਸਾਲਾਂ ਦੌਰਾਨ 40 ਫੀਸਦੀ ਜਿਰਾਫ ਘੱਟ ਹੋ ਗਏ ਹਨ। ਅਸੀਂਇਸ ਦਾ ਨਾਂ ਰੱਖਣ ਲਈ ਇਕ ਕਾਂਟੈਸਟ ਸ਼ੁਰੂ ਕੀਤਾ ਹੈ।ਇਕ ਨਾਂ ਕਿਪਕੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।ਇਸ ਦਾ ਮਤਲਬ ਹੁੰਦਾ ਹੈ ਯੂਨੀਕ। ਇਸ ਤੋਂ ਇਲਾਵਾ ਇਕ ਹੋਰ ਨਾਂ ਵੀ ਸਾਹਮਣੇ ਆਇਆ ਹੈ-ਜਾਮੇਲਾ। ਇਸ ਦਾ ਮਤਲਬ ਹੁੰਦਾ ਹੈ ਸਭ ਤੋਂ ਖੂਬਸੂਰਤ ਚੀਜ਼ਾਂ ਵਿਚੋਂ ਇਕ।