ਹਰਿਆਣਾ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਜੰਗਲ ਸਫਾਰੀ ਪਾਰਕ ਬਣਾਇਆ ਜਾਏਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦਾ ਐਲਾਨ ਕੀਤਾ ਹੈ। ਜੰਗਲ ਸਫਾਰ ਪਾਰਕ ਬਣਨ ਤੋਂ ਗੁਰੂਗ੍ਰਾਮ ਅਤੇ ਨੂੰਹ ਇਲਾਕੇ ਵਿੱਚ ਸੈਲਾਨੀ ਨੂੰ ਉਤਸ਼ਾਹਿਤ ਮਿਲੇਗਾ। ਸੀ.ਐੱਮ. ਖੱਟੜ ਨੇ ਕਿਹਾ ਕਿ ਇਸ ਪਾਰਕ ਦੇ ਬਮਨ ਦੇ ਬਾ੍ਦ ਅਰਾਵਲੀ ਪਰਬੱਤ ਲੜੀ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਮਿਲੇਗੀ। ਸੀ.ਐੱਮ. ਖੱਟਰ ਵੱਲੋਂ ਤੋਂ ਜੰਗਲ ਸਫਾਰੀ ਪਾਰਕ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ 7 ਦਿਨ ਦੇ ਅੰਦਰ ਅੰਦਰ ਸਾਰੀਆਂ ਰਸਮਾਂ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਜੰਗਲ ਸਫਾਰੀ ਪਾਰਕ ਲਈ ਗੁਰੂਗ੍ਰਾਮ ਅਤੇ ਨੂਹ ਜ਼ਿਲ੍ਹਿਆਂ ਵਿੱਚ ਅਰਾਵਲੀ ਖੇਤਰ ਵਿੱਚ 10,000 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਇਸ ਜੰਗਲ ਸਫਾਰੀ ਵਿੱਚ ਹਰ ਤਰ੍ਹਾਂ ਦੇ ਜਾਨਵਰਾਂ ਅਤੇ ਪੰਛੀਆਂ ਦੀਆਂ ਕਿਸਮਾਂ ਨੂੰ ਲਿਆਉਣ ਦਾ ਯਤਨ ਕੀਤਾ ਜਾਵੇਗਾ। ਜੰਗਲੀ ਜੀਵਾਂ ਦੀਆਂ ਦੇਸੀ ਪ੍ਰਜਾਤੀਆਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਲਿਆਂਦੇ ਜਾਣ ਵਾਲੇ ਜਾਨਵਰਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਸੀ.ਐੱਮ. ਖੱਟਰ ਨੇ ਕਿਹਾ ਕਿ ਜੰਗਲ ਸਫਾਰੀ ਪਾਰਕ ਨੂੰ 3 ਪੜਾਵਾਂ ਵਿੱਚ ਵਿਕਸਿਤ ਕੀਤਾ ਜਾਵੇਗਾ, ਜਿਸ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਨੂੰ ਪੂਰਾ ਕਰਨ ਲਈ 2 ਸਾਲ ਦਾ ਟੀਚਾ ਰੱਖਿਆ ਗਿਆ ਹੈ। ਜੰਗਲ ਸਫਾਰੀ ਪਾਰਕ ਦੇ ਡਿਜ਼ਾਈਨ ਅਤੇ ਸੰਚਾਲਨ ਵਿੱਚ ਅੰਤਰਰਾਸ਼ਟਰੀ ਅਨੁਭਵ ਵਾਲੀਆਂ ਦੋ ਕੰਪਨੀਆਂ ਨਾਲ ਸਲਾਹ ਕੀਤੀ ਜਾਵੇਗੀ, ਜਿਨ੍ਹਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖੰਨਾ ਪੁਲਿਸ ਵੱਲੋਂ MP ਦੇ ਹਥਿਆਰ ਸਪਲਾਇਰ ਸਣੇ 4 ਲੁਟੇਰੇ ਕਾਬੂ, 5 ਪਿਸਤੌਲ, 10 ਮੈਗਜ਼ੀਨ, 1 ਕਾਰ ਬਰਾਮਦ
ਇਸ ਦੇ ਨਾਲ ਹੀ ਸੀ.ਐੱਮ. ਖੱਟਰ ਨੇ ਰਾਖੀਗੜ੍ਹੀ ਵਿੱਚ ਮਿਊਜ਼ੀਅਮ ਬਣਾਉਣ ਨੂੰ ਲੈ ਕੇ ਮੀਟਿੰਗ ਵੀ ਕੀਤੀ, ਜਿਸ ਬਾਰੇ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੀ ਰਾਖੀਗੜ੍ਹੀ ਦੀ ਪੁਰਾਣੀ ਸੱਭਿਅਤਾ ਨੂੰ ਸੰਭਾਲਣ ਅਤੇ ਉਸ ਸਥਾਨ ਨੂੰ ਵਿਕਸਤ ਕਰਨ ਲਈ ਭਾਰਤੀ ਪੁਰਾਤੱਤਵ ਸਰਵੇਖਣ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਪੁਰਾਤੱਤਵ ਸਰਵੇਖਣ ਨੇ ਸਾਈਟ ਮਿਊਜ਼ੀਅਮ ਅਤੇ ਰਾਖੀਗੜ੍ਹੀ ਪਿੰਡ ਦੇ ਅੰਦਰ ਸੈਰ ਸਪਾਟੇ ਲਈ ਪ੍ਰਸਤਾਵ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਸੁਲਤਾਨਪੁਰ ਝੀਲ ਵਾਂਗ ਪ੍ਰਵਾਸੀ ਪੰਛੀਆਂ ਲਈ ਝੀਲ ਦੇ ਪ੍ਰਬੰਧਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: