ਅਮਰੀਕਾ ਬੇਸਡ ਆਕਸ਼ਨ ਹਾਊਸ ‘ਸੋਥਬੀਜ’ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਪੁਰਾਣੀ ਵ੍ਹੀਸਕੀ ਨੀਲਾਮ ਕਰ ਰਿਹਾ ਹੈ। 81 ਸਾਲ ਪੁਰਾਣੀ ਵ੍ਹੀਸਕੀ ਦਾ ਨਾਂ ‘ਦ ਮੈਕਲਨ ਦਿ ਰੀਚ’ ਹੈ। ਆਕਸ਼ਨ ਹਾਊਸ ਸੋਥਬੀਜ ਨੇ ‘ਦ ਮੈਕਲਨ ਦਿ ਰੀਚ’ ਨੂੰ ਆਪਣੇ ਆਫੀਸ਼ੀਅਲ ਵੈੱਬਸਾਈਟ ‘ਤੇ ਨੀਲਾਮੀ ਲਈ ਰੱਖਿਆ ਹੈ। ਸੋਥਬੀਜ ਨੇ ਇਸ ਵ੍ਹੀਸਕੀ ਦੀਆਂ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ।
ਸੋਥਬੀਜ ਦੀ ਵੈੱਬਸਾਈਟ ‘ਦੇ ਜਾ ਕੇ ਲੋਕ ਇਸ ਵ੍ਹੀਸਕੀ ਲਈ ਬੋਲੀ ਲਗਾ ਸਕਦੇ ਹਨ। ਆਕਸ਼ਨ ਹਾਊਸ ਨੇ ਇਸ ‘ਤੇ ਬੋਲੀ ਲਗਾਉਣ ਦੀ ਆਖਰੀ ਤਰੀਕ 5 ਅਕਤੂਬਰ ਰੱਖੀ ਹੈ। ਵ੍ਹੀਸਕੀ ਦੇ ਚਾਹੁਣ ਵਾਲੇ ਲੋਕਾਂ ਲਈ ‘ਦ ਮੈਕਲਨ ਦਿ ਰੀਚ’ ਦੀ ਐਸਟੀਮੇਟਿਡ ਪ੍ਰਾਈਸ ਰੇਂਜ 110,000 ਤੋਂ 200,000 GBP ਮਤਲਬ 96. 72 ਲੱਖ ਰੁਪਏ ਤੋਂ 1.75 ਕਰੋੜ ਰੱਖੀ ਗਈ ਹੈ।
‘ਦ ਮੈਕੈਲਨ ਦਿ ਰੀਚ’ ਨੂੰ 1940 ਵਿੱਚ ਡਿਸਟਿਲ ਕੀਤਾ ਗਿਆ ਸੀ ਅਤੇ ਇਸ ਵ੍ਹੀਸਕੀ ਦੀ ਸਿਰਫ ਇੱਕ ਬੋਤਲ ਤਿਆਰ ਕੀਤੀ ਗਈ ਹੈ। ਇਹ 41.6 ਫੀਸਦੀ abv ਦੀ ਇੱਕ ਡੀਪ ਔਬਰਨ ਸਿੰਗਲ ਮਾਲਟ ਵ੍ਹੀਸਕੀ ਹੈ ਜਿਸ ਨੂੰ ਇੱਕ ਬਹੁਤ ਹੀ ਰਿਚ, ਮਿੱਠਾ ਅਤੇ ਸਮੋਕੀ ਫਿਨਿਸ਼ ਦਿੱਤਾ ਗਿਆ ਹੈ। ਜੇਤੂ ਬੋਲੀਕਾਰ ਨੂੰ ‘ਦ ਮੈਕੈਲਨ ਦਿ ਰੀਚ’ ਦੀ ਬੋਤਲ ਦੇ ਨਾਲ ਕਾਂਸੀ ਦੀ ਛੋਟੀ ਮੂਰਤੀ ਵੀ ਮਿਲੇਗੀ।
ਸੋਥਬੀ ਦੀ ਲਿਸਟਿੰਗ ਮੁਤਾਬਕ ‘ਦ ਮੈਕੈਲਨ ਦਿ ਰੀਚ’ ਦੀ ਬੋਤਲ 3/288 ਨੰਬਰ ‘ਤੇ ਨਿਲਾਮ ਹੋਈ ਹੈ। ਇਹ ਵ੍ਹੀਸਕੀ ਦੀ ਬੋਤਲ ਲਾਲ ਚਮੜੇ ਦੀ ਬਣੀ ਲੱਕੜ ਦੀ ਅਲਮਾਰੀ ਵਿੱਚ ਪ੍ਰਦਰਸ਼ਿਤ ਤਿੰਨ ਹੱਥਾਂ ਨਾਲ ਬਣੇ ਕਾਂਸੀ ਦੀਆਂ ਮੂਰਤੀਆਂ ਉੱਤੇ ਰੱਖੀ ਗਈ ਹੈ। ਇਸ ਦੀ ਕਾਂਸੀ ਦੀ ਮੂਰਤੀ ਸਸਕੀਆ ਰੌਬਿਨਸਨ ਦੁਆਰਾ ਬਣਾਈ ਗਈ ਹੈ। ਇਸ ਦੇ ਨਾਲ ਹੀ, ਇਸਦੀ ਕੈਬਿਨੇਟ 1940 ਵਿੱਚ ਮੈਕੈਲਨ ਅਸਟੇਟ ਵਿੱਚ ਇੱਕ ਐਲਮ ਦੇ ਦਰੱਖਤ ਦੀ ਲੱਕੜ ਦੀ ਵਰਤੋਂ ਕਰਕੇ ਬਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: