ਮਾਨਸਾ ਦੀ ਪੁਲਿਸ ਲਾਈਨ ਵਿੱਚ ਇੱਕ ਸਿਪਾਹੀ ਵੱਲੋਂ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਸਾਹਮਣੇ ਆਈ ਹੈ। 20 ਸਾਲਾ ਇਹ ਕਾਂਸਟੇਬਲ ਅਰਸ਼ਦਪ ਸਿੰਘ ਪਿੰਡ ਖਾਰਾ ਦਾ ਰਹਿਣ ਵਾਲਾ ਸੀ।
![Young constable commits](https://punjabitribuneimages.blob.core.windows.net/gallary-content/2021/10/2021_10$largeimg_1290240602.jpg)
ਪਤਾ ਲੱਗਾ ਹੈ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਜਿਵੇਂ ਹੀ ਡਿਊਟੀ ਤੋਂ ਘਰ ਪਰਤਿਆ, ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਾਨਸਾ ਦੇ ਡੀਐਸਪੀ (ਐੱਚ) ਸੰਜੀਵ ਗੋਇਲ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੂੰ ਉਸ ਦੇ ਪਿਤਾ ਦੀ ਥਾਂ ‘ਤੇ ਪੁਲਿਸ ਵਿੱਚ ਭਰਤੀ ਕੀਤਾ ਗਿਆ ਸੀ। ਉਹ ਆਪਣੀ ਮਾਤਾ ਦੇ ਨਾਲ ਰਹਿ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/jr.gif)
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
![](https://dailypost.in/wp-content/uploads/2021/10/image-91.png)
ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : FCI ਪੰਜਾਬ ‘ਚ ਕਰਨ ਜਾ ਰਿਹਾ 860 ਚੌਂਕੀਦਾਰਾਂ ਦੀ ਭਰਤੀ, ਇੰਝ ਕਰੋ ਅਪਲਾਈ, ਇੰਨੀ ਹੈ ਫ਼ੀਸ