ਤਾਮਿਲਨਾਡੂ ‘ਚ ਇਕ ਵਿਅਕਤੀ ਫਿਲਮੀ ਅੰਦਾਜ਼ ‘ਚ ਬੁਰਕਾ ਪਾ ਕੇ ਬੈਂਕ ਲੁੱਟਣ ਗਿਆ, ਪਰ ਇੱਕ ਬਜ਼ੁਰਗ ਨੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ‘ਤੇ ਪਾਣੀ ਫੇਰ ਦਿੱਤਾ। ਇਸ ਦਾ ਸੀਸੀਟੀਵੀ ਸਾਹਮਣੇ ਆਇਆ ਹੈ।
ਘਟਨਾ ਸ਼ਨੀਵਾਰ ਨੂੰ ਧਾਰਾਪੁਰਮ ਇਲਾਕੇ ਦੇ ਕੇਨਰਾ ਬੈਂਕ ਦੀ ਹੈ। ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੁਰਕੇ ਵਿੱਚ ਇੱਕ ਬੰਦਾ ਬੈਂਕ ਦੇ ਅੰਦਰ ਦਾਖਲ ਹੋਇਆ ਅਤੇ ਕੁਝ ਦੇਰ ਤੱਕ ਇਧਰ-ਉਧਰ ਘੁੰਮਦਾ ਰਿਹਾ। ਕੁਝ ਦੇਰ ਬਾਅਦ ਉਸ ਨੇ ਮੇਜ਼ ‘ਤੇ ਰੱਖੀ ਬੰਦੂਕ ਚੁੱਕ ਲਈ ਅਤੇ ਬੈਂਕ ਮੁਲਾਜ਼ਮ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਫਿਰ ਉਹ ਬੈਂਕ ਵਿਚ ਬੈਠੇ ਇਕ ਬਜ਼ੁਰਗ ਵਿਅਕਤੀ ਕੋਲ ਗਿਆ ਅਤੇ ਉਸ ਨੂੰ ਵੀ ਧਮਕੀਆਂ ਦੇਣ ਲੱਗਾ। ਅਚਾਨਕ ਲੁਟੇਰੇ ਦੀ ਬੰਦੂਕ ਡਿੱਗ ਪਈ ਤਾਂ ਬਜ਼ੁਰਗ ਨੇ ਬੰਦੇ ਨੂੰ ਤੌਲੀਏ ਨਾਲ ਦਬੋਚ ਲਿਆ।
ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਬਜ਼ੁਰਗ ਵੱਲੋਂ ਫੜੇ ਜਾਣ ਤੋਂ ਬਾਅਦ ਦੋਸ਼ੀ ਜ਼ਖਮੀ ਹੋ ਗਿਆ, ਇਸ ਲਈ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਦੋਸ਼ੀ ਦੇ ਠੀਕ ਹੁੰਦੇ ਹੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਸ਼ੇ ‘ਚ ਘਰਵਾਲੀ ‘ਤੇ ਕੁਕਿੰਗ ਪੈਨ ਸੁੱਟ ਬੁਰੇ ਫ਼ਸੇ ਵਿਨੋਦ ਕਾਂਬਲੀ, ਹੋਇਆ ਪਰਚਾ
ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸੁਰੇਸ਼ ਵਜੋਂ ਹੋਈ ਹੈ। ਉਹ ਇੱਕ ਵਿਦਿਆਰਥੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਅਜੀਤ ਕੁਮਾਰ ਦੀ ਤਾਮਿਲ ਫਿਲਮ ਥੁਨੀਵੂ ਤੋਂ ਆਈਡੀਆ ਲੈ ਕੇ ਲੁੱਟ-ਖੋਹ ਦਾ ਵਿਚਾਰ ਲਿਆ ਸੀ। ਸੁਰੇਸ਼ ਨੇ ਧਮਕੀ ਦੇਣ ਲਈ ਖਿਡੌਣਾ ਬੰਦੂਕ ਦੀ ਵਰਤੋਂ ਕੀਤੀ। ਉਸ ਨੇ ਇਹ ਬੰਦੂਕ ਆਨਲਾਈਨ ਖਰੀਦੀ ਸੀ। ਇੱਕ ਡਮੀ ਬੰਬ ਬਣਾਉਣ ਲਈ ਉਸ ਨੇ ਲਾਲ ਟੇਪ ਵਿੱਚ ਲਪੇਟੇ ਇੱਕ ਸਵਿੱਚ ਬਾਕਸ ਦਾ ਇਸਤੇਮਾਲ ਕੀਤਾ ਅਤੇ ਕਿਚਨ ਟਾਈਮਰ ਚਿਪਕਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: