ਅਮਰੀਕਾ ਦੇ ਮਿਜੂਰੀ ਵਿਚ ਨਸਲਭੇਦ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 85 ਸਾਲ ਦੇ ਬਜ਼ੁਰਗ ਨੇ ਇਕ ਨੌਜਵਾਨ ਨੂੰ ਸਿਰਫ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੇ ਭਟਕਣ ਦੇ ਬਾਅਦ ਉਸ ਦੇ ਘਰ ਦੀ ਘੰਟੀ ਵਜਾ ਦਿੱਤੀ ਸੀ। ਗੋਲੀ ਲੱਗਣ ਦੇ ਬਾਅਦ 16 ਸਾਲ ਦੇ ਰਾਲਫ ਪਾਲ ਯਾਰਲ ਦੀ ਹਾਲਤ ਨਾਜ਼ੁਕ ਹੈ।
ਮਿਜੂਰੀ ਵਿਚ 85 ਸਾਲ ਦੇ ਵਿਅਕਤੀ ਐਂਡ੍ਰਿਊ ਲੇਸਟਰ ‘ਤੇ ਫਸਟ ਡਿਗਰੀ ਅਸਾਲਸ ਤੇ ਹਥਿਆਰਾਂ ਦਾ ਇਸਤੇਮਾਲ ਕਰਕੇ ਅਪਰਾਧਿਕ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਦਰਜ ਕੀਤਾ ਹੈ।ਦੱਸਿਆ ਗਿਆ ਕਿ ਰਾਲਫ ਪਿਛਲੇ ਹਫਤੇ ਜਦੋਂ ਆਪਣੇ ਜੁੜਵਾਂ ਭਰਾ ਨੂੰ ਲੈਣ ਲਈ ਆਪਣੇ ਦੋਸਤ ਦਾ ਘਰ ਲੱਭ ਰਿਹਾ ਸੀ ਤਾਂ ਉਦੋਂ ਉਸ ਨੇ ਗਲਤੀ ਨਾਲ ਬਜ਼ੁਰਗ ਦੇ ਘਰ ਦੀ ਘੰਟੀ ਵਜਾ ਦਿੱਤੀ। ਇਸ ਦੇ ਬਾਅਦ ਬਜ਼ੁਰਗ ਬੰਦੂਕ ਲੈ ਕੇ ਬਾਹਰ ਆਇਆ ਤੇ ਉਸ ਨੇ ਰਾਲਫ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
ਇਹ ਵੀ ਪੜ੍ਹੋ : MS ਧੋਨੀ ਦੀ ਇਕ ਝਲਕ ਲਈ ਵੇਚ ਦਿੱਤੀ ਬਾਈਕ, 557 ਕਿਲੋਮੀਟਰ ਦਾ ਸਫਰ ਕੀਤਾ ਤੈਅ
ਇਸ ਮਾਮਲੇ ‘ਤੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪੁਲਿਸ ਨੇ 24 ਘੰਟੇ ਕਸਟੱਡੀ ਵਿਚ ਰੱਖਣ ਦੇ ਬਾਅਦ ਬਿਨਾਂ ਕੋਈ ਮਾਮਲਾ ਦਰਜ ਕੀਤੇ ਬਜ਼ੁਰਗ ਨੂੰ ਰਿਹਾਅ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਸਵਾਲ ਉਠਣ ਦੇ ਬਾਅਦ ਕਲੇ ਕਾਊਂਟੀ ਦੇ ਵਕੀਲ ਜ਼ੈਕਰੀ ਥੌਮਸਨ ਨੇ ਐਲਾਨ ਕੀਤਾ ਕਿ ਬਜ਼ੁਰਗ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਸ ਦੀ ਜ਼ਮਾਨਤ ਦੋ ਲੱਖ ਡਾਲਰ ‘ਤੇ ਤੈਅ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: