ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਰਸਤੇ ‘ਤੇ ਨਸ਼ੇ ਵਿੱਚ ਝੂਲਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਾਇਰਲ ਹੋਣ ਮਗਰੋਂ ਜਿੱਥੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪੁੱਜੀ ਹੈ, ਜੋਕਿ ਧਾਰਮਿਕ ਸਥਾਨ ਕੋਲ ਇਸ ਹਾਲਤ ਵਿੱਚ ਫੜਿਆ ਗਿਆ ਹੈ।
ਵਾਇਰਲ ਵੀਡੀਓ ਐਤਵਾਰ ਸਵੇਰ ਦਾ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਜਦੋਂ ਸ਼ਰਧਾਲੂ ਅੰਮ੍ਰਿਤਵੇਲਾ ਦਰਸ਼ਨਾਂ ਲਈ ਹਰਿਮੰਦਰ ਸਾਹਿਬ ਜਾ ਰਹੇ ਸਨ ਤਾਂ ਵਿਰਾਸਤੀ ਮਾਰਗ ’ਤੇ ਨਸ਼ੇੜੀ ਝੂਮਦਾ ਹੋਇਆ ਦਿਸਿਆ। ਕੁਝ ਲੋਕ ਉਥੋਂ ਚਲੇ ਗਏ ਪਰ ਕੁਝ ਸ਼ਰਧਾਲੂਆਂ ਨੇ ਉਸ ਨੂੰ ਫੜ ਕੇ ਵਿਰਾਸਤੀ ਮਾਰਗ ਤੋਂ ਕੱਢਿਆ।
ਵਾਇਰਲ ਵੀਡੀਓ ‘ਚ ਨੌਜਵਾਨ ਜਿਸ ਨੇ ਮਫਲਰ ਨਾਲ ਮੂੰਹ ਢੱਕਿਆ ਹੋਇਆ ਸੀ, ਬੈਂਚ ‘ਤੇ ਲੇਟਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਸ਼ੇ ਦਾ ਅਸਰ ਉਸ ‘ਤੇ ਇੰਨਾ ਜ਼ਿਆਦਾ ਸੀ ਕਿ ਉਹ ਲੇਟ ਵੀ ਨਹੀਂ ਪਾ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਅੱਜ ਤੜਕੇ ਜਦੋਂ ਅੱਧਾ ਸ਼ਹਿਰ ਸੁੱਤਾ ਪਿਆ ਹੈ ਤਾਂ ਇਹ ਨਸ਼ੇੜੀ ਨਸ਼ੇ ਵਿੱਚ ਧੁੱਤ ਆ ਗਿਆ। ਦੱਸ ਦੇਈਏ ਕਿ ਪਿਛਲੇ ਹਫਤੇ ਇੱਕ ਬੰਦਾ ਜੇਬ ਵਿੱਚ ਸ਼ਰਾਬ ਦੀ ਬੋਤਲ ਜੇਬ ਵਿੱਚ ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸੇਵਾਦਾਰਾਂ ਨੇ ਫੜਿਆ ਸੀ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਚਾਈਨਾ ਡੋਰ ‘ਤੇ ਪੁਲਿਸ ਸਖਤ, ਜੇ ਕੋਈ ਵਰਤਦਾ ਫੜਿਆ ਗਿਆ ਤਾਂ ਹੋਵੇਗੀ ਸਖਤ ਕਾਰਵਾਈ
ਕੁਝ ਮਹੀਨੇ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਔਰਤ ਦਾ ਵੀਡੀਓ ਵਾਇਰਲ ਹੋਇਆ ਸੀ। ਨਸ਼ੇ ਲਈ ਬਦਨਾਮ ਮਕਬੂਲਪੁਰਾ ਇਲਾਕੇ ਦੀ ਇਸ ਵੀਡੀਓ ਵਿੱਚ ਚੂੜੀਆਂ ਪਹਿਨੀ ਇੱਕ ਕੁੜੀ ਸ਼ਰਾਬ ਦੇ ਨਸ਼ੇ ਵਿੱਚ ਝੂਲ ਰਹੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਾਗਿਆ ਅਤੇ ਅੰਮ੍ਰਿਤਸਰ ‘ਚ ਕਈ ਅਚਨਚੇਤ ਸਰਚ ਆਪਰੇਸ਼ਨ ਚਲਾਏ ਗਏ ਪਰ ਅਜੇ ਤੱਕ ਨਸ਼ਾ ਤਸਕਰਾਂ ‘ਤੇ ਕਾਬੂ ਨਹੀਂ ਪਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: