ਇੱਕ 19 ਸਾਲਾ ਨੌਜਵਾਨ ਦੀ ਭੇਦਭਾਵ ਭਰੇ ਹਾਲਾਤਾਂ ਵਿੱਚ ਸੜਕ ‘ਤੇ ਚੱਲਦੇ ਸਮੇਂ ਅਚਾਨਕ ਮੌਤ ਹੋ ਗਈ, ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸੜਕ ‘ਤੇ ਪਾਣੀ ਖੜ੍ਹਾ ਸੀ ਜਿਸ ਵਿੱਚ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ , ਜਦਕਿ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਨੌਜਵਾਨ ਆਇਆ ਤਾਂ ਉਸਦੇ ਮੂੰਹ ਵਿੱਚ ਝੱਗ ਸੀ, ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।
ਰੂਪਨਗਰ ਵਿੱਚ ਅੱਜ ਭੇਦਭਰੇ ਹਾਲਾਤਾਂ ਵਿੱਚ ਸੜਕ ‘ਤੇ ਜਾਂਦੇ ਹੋਏ ਇੱਕ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਖੜ੍ਹੇ ਹੋਣ ਪਾਣੀ ਵਿੱਚ ਕਰੰਟ ਆ ਜਾਣ ਨਾਲ ਨੌਜਵਾਨ ਦੀ ਮੌਤ ਹੋਈ ਹੈ। ਉਥੇ ਹੀ ਇਸ ਬਾਰੇ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਜਦੋਂ ਲਿਆਉਂਦਾ ਗਿਆ ਤਾਂ ਉਸ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ, ਇਸ ਲਈ ਮੌਤ ਦੇ ਕਾਰਨਾਂ ਦਾ ਅਸਲ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਘਟਨਾ ਮਲਹੋਤਰਾ ਕਲੋਨੀ ਦੀ ਹੈ। ਅੱਜ ਸਵੇਰੇ ਜਦੋਂ ਇੱਕ 19 ਸਾਲਾ ਨੌਜਵਾਨ ਦੁੱਧ ਸਪਲਾਈ ਕਰਨ ਲਈ ਕਾਲੋਨੀ ਵਿੱਚ ਆਇਆ ਤਾਂ ਅਚਾਨਕ ਸੜਕ ‘ਤੇ ਖੜ੍ਹਾ ਪਾਣੀ ਵਿੱਚੋਂ ਲੰਘਣ ਵੇਲੇ ਉਸ ਦੀ ਮੌਤ ਹੋ ਗਈ। ਨੌਜਵਾਨ ਨੂੰ ਸੜਕ ‘ਤੇ ਪਿਆ ਵੇਖ ਕੇ ਕੁਝ ਲੋਕ ਉਸਦੀ ਮਦਦ ਲਈ ਆਏ ਅਤੇ ਨੌਜਵਾਨ ਨੂੰ ਹਸਪਤਾਲ ਲੈ ਗਏ ਜਿੱਥੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਬਟਾਲਾ ਪੁਲਿਸ ਦੀ ਵੱਡੀ ਕਾਰਵਾਈ- ਜਾਨਲੇਵਾ ਚਾਇਨਾ ਡੋਰ ਦੇ ਗੱਟੂਆਂ ਸਣੇ ਦੁਕਾਨਦਾਰ ਕੀਤਾ ਗ੍ਰਿਫਤਾਰ
ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਨੌਜਵਾਨ ਸੜਕ ‘ਤੇ ਡਿੱਗ ਪਿਆ। ਜਦੋਂ ਇੱਕ ਮੋਟਰਸਾਈਕਲ ਸਵਾਰ ਦੁੱਧ ਦੀ ਸਪਲਾਈ ਦੇਣ ਆਇਆ ਤਾਂ ਤਾਂ ਉਹ ਵੀ ਅਚਾਨਕ ਉਸ ਜਗ੍ਹਾ ਤੋਂ ਪਿੱਛੇ ਹਟ ਗਿਆ ਅਤੇ ਭੱਜ ਗਿਆ। ਜਦੋਂ ਇਸ ਬਾਰੇ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਜਦੋਂ ਨੌਜਵਾਨ ਨੂੰ ਉਸ ਕੋਲ ਲਿਆਂਦਾ ਗਿਆ ਤਾਂ ਉਸਦੇ ਮੂੰਹ ਵਿੱਚੋਂ ਵੀ ਝੱਗ ਨਿਕਲ ਰਹੀ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।