ਪਿੰਡ ਭਰਥ ਦੇ ਇੱਕ ਨੌਜਵਾਨ ਦੀ ਰੋਜ਼ੀ-ਰੋਟੀ ਕਮਾਉਣ ਗਏ ਮਲੇਸ਼ੀਆ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਮੁਕੇਸ਼ ਕੁਮਾਰ (45) ਪੁੱਤਰ ਥੁੜੂ ਰਾਮ ਵਾਸੀ ਭਰਥ ਦੀ ਪਤਨੀ ਨੀਰੂ ਬਾਲਾ ਅਤੇ ਰਿਸ਼ਤੇਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਪਤੀ ਰੋਜ਼ੀ ਰੋਟੀ ਕਮਾਉਣ ਲਈ ਸੰਨ 2014 ਵਿਚ ਮਲੇਸ਼ੀਆ ਗਿਆ ਸੀ ਜੋ ਕਿ ਅੱਜਕੱਲ੍ਹ ਇਕ ਹੋਟਲ ਵਿੱਚ ਕੰਮ ਕਰਦਾ ਸੀ।
ਉਸ ਦੇ ਦੋਸਤਾਂ ਵੱਲੋਂ 27 ਜੁਲਾਈ ਨੂੰ ਉਨ੍ਹਾਂ ਨੂੰ ਫੋਨ ਕੀਤਾ ਕਿ ਸਵੇਰੇ ਮੁਕੇਸ਼ ਕੁਮਾਰ ਦੀ ਛਾਤੀ ਵਿਚ ਦਰਦ ਨਿਕਲੀ ਸੀ ।ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ।ਜਿਸ ਦੀ ਉਥੇ ਮੌਤ ਹੋ ਗਈ। ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਕੇਂਦਰ ਸਰਕਾਰ ਅਤੇ ਸਮਾਜ ਸੇਵਕ ਜਥੇਬੰਦੀਆਂ ਕੋਲੋਂ ਮੰਗ ਕੀਤੀ ਹੈ ਕਿ ਮੁਕੇਸ਼ ਕੁਮਾਰ ਦੀ ਲਾਸ਼ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ। ਜਾਣਕਾਰੀ ਅਨੁਸਾਰ ਮ੍ਰਿਤਕ ਦੋ ਬੇਟੀਆਂ ਅਤੇ ਪਤਨੀ ਪਿੱਛੇ ਛੱਡ ਗਿਆ ਹੈ।
ਇਹ ਵੀ ਪੜ੍ਹੋ : ਸੋਨੂੰ ਸੂਦ ਫਿਰ ਬਣੇ ਮਸੀਹਾ- ਪਿਤਾ ਦੀ ਮੌਤ ਤੋਂ ਬਾਅਦ ਰੇਹੜੀ ਲਾਉਣ ਵਾਲਾ ਰਣਜੋਧ ਹੁਣ ਭੈਣਾਂ ਨਾਲ ਜਾਏਗਾ ਸਕੂਲ, ਮਾਂ ਨੂੰ ਦਿਵਾਈ ਨੌਕਰੀ