ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਪੰਜਾਬ ਯੂਨੀਵਰਿਸਟੀ ਦੀ ਗ੍ਰੈਜੂਏਟ ਹਲਕਿਆਂ ਦੀ ਸੈਨੇਟ ਚੋਣਾਂ ‘ਚ ਬੇਮਿਸਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਦੂਜੀ ਸੀਟ ‘ਤੇ 2902 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ।
ਗੌਰਤਲਬ ਹੈ ਕਿ ਸਿਮਰਨਜੀਤ ਸਿੰਘ ਢਿੱਲੋਂ ਨੇ ਆਪਣਾ ਸਿਆਸੀ ਕਰੀਅਰ 2008 ’ਚ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ ਤੇ ਉਹ 2010 ਤੱਕ ਪੀ ਯੂ. ਐੱਸ. ਯੂ. ਦੇ ਪ੍ਰਧਾਨ ਰਹੇ। ਇਸ ਤੋਂ ਬਾਅਦ ਉਹ 2015 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ. ਓ. ਆਈ. ਵਿਚ ਸ਼ਾਮਲ ਹੋ ਗਏ ਅਤੇ ਉਥੇ 1565 ਵੋਟਾਂ ਨਾਲ ਜਿੱਤ ਕੇ ਪਾਰਟੀ ਇੰਚਾਰਜ ਵਜੋਂ ਅਹਿਮ ਭੂਮਿਕਾ ਨਿਭਾਈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਐੱਸ. ਓ. ਆਈ. ਨੇ ਵਿਦਿਆਰਥੀ ਬਾਡੀ ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਨੌਜਵਾਨਾਂ ਲਈ ਉਨ੍ਹਾਂ ਦੀ ਸਮਰਪਣ ਭਾਵਨਾ ਕਾਰਨ ਉਨ੍ਹਾਂ ਨੂੰ ਡਾਇਰੈਕਟਰ, ਯੂਥ ਡਿਵੈਲਪਮੈਂਟ ਕਾਰਪੋਰੇਸ਼ਨ ਬੋਰਡ ਪੰਜਾਬ ਸਰਕਾਰ ਦਾ ਅਹੁਦਾ ਮਿਲਿਆ। ਢਿੱਲੋਂ ਪਰਿਵਾਰ ਨੇ ਹੁਣੇ ਜਿਹੇ ਮਿਊਂਸਪਲ ਚੋਣਾਂ ਵਿਚ ਜਿੱਤ ਹਾਸਲ ਕੀਤੀ ਜਦੋਂ ਉਨ੍ਹਾਂ ਦੀ ਮਾਂ ਨੇ ਵਾਰਡ ਨੰਬਰ 15, ਮੋਹਾਲੀ ਤੋਂ ਚੋਣ ਜਿੱਤੀ। ਸੈਨੇਟ ਚੋਣਾਂ ਵਿਚ ਸਿਮਰਨਜੀਤ ਸਿੰਘ ਢਿੱਲੋਂ ਦੀ ਜਿੱਤ ਨਾਲ ਵਿਦਿਆਰਥੀ ਯੂਨੀਅਨਾਂ ਵਿਚ ਖੁਸ਼ੀ ਦੀ ਲਹਿਰ ਹੈ।