ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਮੁਕੇਸ਼ ਅੰਬਾਨੀ ਨੂੰ ਹੁਣ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਤੱਕ ਉਨ੍ਹਾਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ।
ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਜਾਨ ਨੂੰ ਖਤਰਾ ਹੈ, ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ। ਪੇਮੈਂਟ ਧਾਰ ‘ਤੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੇੜਿਓਂ ਵਿਸਫੋਟਕ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਾਫੀ ਸਮੇਂ ਤੋਂ ਵਿਚਾਰ ਚੱਲ ਰਿਹਾ ਸੀ।
ਯੈਲੋ ਬੁੱਕ ਆਫ ਸਕਿਓਰਿਟੀ ਮੁਤਾਬਕ ਜਿਨ੍ਹਾਂ ਵੀ.ਵੀ.ਆਈ.ਪੀਜ਼ ਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਂਦੀ ਹੈ, ਉਨ੍ਹਾਂ ਦੇ ਆਲੇ-ਦੁਆਲੇ ਸਖਤ ਸੁਰੱਖਿਆ ਦਾ ਪਹਿਰਾ ਹੁੰਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ੈੱਡ+ ਸ਼੍ਰੇਣੀ ਦੀ ਸੁਰੱਖਿਆ ‘ਚ 58 ਕਮਾਂਡੋ ਤਾਇਨਾਤ ਹਨ।
ਇਹ ਵੀ ਪੜ੍ਹੋ : ਇੱਕ ਸਾਲ ਲਈ ਟਲਿਆ ਕਾਰਾਂ ‘ਚ 6 ਏਅਰਬੈਗ ਰੱਖਣ ਦਾ ਮਤਾ, ਸਰਕਾਰ ਨੇ ਦੱਸਿਆ ਕਾਰਨ
ਇਸ ਤੋਂ ਇਲਾਵਾ 10 ਆਰਮਡ ਸਟੈਟਿਕ ਗਾਰਡ, 6 ਪੀ.ਐਸ.ਓ., 24 ਜਵਾਨ, 2 ਐਸਕਾਰਟ ਚੌਵੀ ਘੰਟੇ, 5 ਚੌਕੀਦਾਰ ਦੋ ਸ਼ਿਫਟਾਂ ਵਿਚ ਰਹਿੰਦੇ ਹਨ, ਇਕ ਇੰਸਪੈਕਟਰ ਜਾਂ ਸਬ-ਇੰਸਪੈਕਟਰ ਇੰਚਾਰਜ ਵਜੋਂ ਤਾਇਨਾਤ ਹਨ। ਵੀਆਈਪੀ ਦੇ ਘਰ ਆਉਣ ਅਤੇ ਜਾਣ ਵਾਲੇ ਲੋਕਾਂ ਲਈ 6 ਫ੍ਰੀਸਕਿੰਗ ਅਤੇ ਸਕ੍ਰੀਨਿੰਗ ਕਰਨ ਵਾਲੇ ਤਾਇਨਾਤ ਰਹਿੰਦੇ ਹਨ। ਇਸ ਦੇ ਨਾਲ ਹੀ 6 ਡਰਾਈਵਰ ਰਾਊਂਡ ਦਿ ਕਲਾਕ ਟ੍ਰੇਂਡ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਕੇਂਦਰ ਸਰਕਾਰ ਨੂੰ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁੰਬਈ ਵਿੱਚ ਸੁਰੱਖਿਆ ਕਵਰ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਸੀ।