ਅਭਿਨੇਤਰੀ ਜਰੀਨ ਖਾਨ ਦੀ ਤਬੀਅਤ ਖਰਾਬ ਹੈ ਤੇ ਉਹ ਇਨ੍ਹੀਂ ਦਿਨੀਂ ਹਸਪਤਾਲ ਵਿਚ ਭਰਤੀ ਹੈ।ਉਸ ਨੂੰ ਡੇਂਗੂ ਹੋ ਗਿਆ ਹੈ ਤੇ ਉਹ ਤੇਜ਼ ਬੁਖਾਰ ਦੇ ਨਾਲ ਸਰੀਰ ਵਿਚ ਦਰਦ ਨਾਲ ਜੂਝ ਰਹੀ ਹੈ। ਇਸ ਦੀ ਜਾਣਕਾਰੀ ਐਕਟ੍ਰੈਸ ਨੇ ਖੁਦ ਆਪਣੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ।
ਜ਼ਰੀਨ ਖਾਨ ਨੇ ਪਹਿਲਾਂ ਆਪਣੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਲਗਾਈ ਸੀ ਜਿਸ ਵਿਚ ਉਨ੍ਹਾਂ ਦੇ ਹੱਥ ਵਿਚ ਡ੍ਰਿਪ ਲੱਗੀ ਹੋਈ ਦਿਖਾਈ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਐਕਟ੍ਰੈਸ ਨੇ ਇਹ ਸਟੋਰੀ ਡਿਲੀਟ ਕਰ ਦਿੱਤੀ। ਇਸ ਦੇ ਬਾਅਦ ਉਸ ਨੇ ਇਕ ਹੋਰ ਸਟੋਰੀ ਲਗਾਈ ਜਿਸ ਵਿਚ ਜੂਸ ਦਾ ਗਿਲਾਸ ਦਿਖਾਈ ਦੇ ਰਿਹਾ ਹੈ। ਇਸ ਫੋਟੋ ਨਾਲ ਜ਼ਰੀਨ ਨੇ ਲਿਖਿਆ-‘ਰਿਕਵਰੀ ਮੋਡ’
ਇਹ ਵੀ ਪੜ੍ਹੋ : ਮੋਦੀ ਕੈਬਨਿਟ ਦਾ ਵੱਡਾ ਫੈਸਲਾ, PM ਈ-ਬੱਸ ਸੇਵਾ ਤੇ ਵਿਸ਼ਵਕਰਮਾ ਯੋਜਨਾ ਨੂੰ ਦਿੱਤੀ ਮਨਜ਼ੂਰੀ
ਜ਼ਰੀਨ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਜ਼ਰੀਏ ਫੈਂਸ ਤੋਂ ਡੇਂਗੂ ਨੂੰ ਰੋਕਣ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਾਫ ਤੇ ਮੱਛਰ ਮੁਕਤ ਮਾਹੌਲ ਬਣਾਏ ਰੱਖਣ ਤੇ ਕੀਟਨਾਸ਼ਕ ਦਵਾਈਆਂਦਾ ਇਸਤੇਮਾਲ ਕਰਨ ਲਈ ਵੀ ਕਿਹਾ ਹੈ।
ਜ਼ਰੀਨ ਖਾਨ ਨੇ ਕਈ ਫਿਲਮਾਂ ਵਿਚ ਲੀਡ ਰੋਲ ਨਿਭਾਇਆ ਹੈ। ਉਹ ਹੇਟ ਸਟੋਰੀ-3, ਵੀਰ, ਵਜ੍ਹਾ ਤੁਮ ਹੋ’ ਵਰਗੀਆਂ ਫਿਲਮਾਂ ਵਿਚ ਦਿਖਾਈ ਦੇ ਚੁੱਕੀ ਹੈ।ਉਨ੍ਹਾਂ ਨੇ ਪੰਜਾਬੀ, ਤਮਿਲ ਤੇ ਤੇਲਗੂ ਫਿਲਮਾਂ ਵਿਚ ਵੀ ਕੰਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: