ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 10 ਦਿਨਾਂ ਤੋਂ ਜੰਗ ਜਾਰੀ ਹੈ। ਰੂਸਦੇ ਹਮਲਿਆਂ ਤੋਂ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਯੁੱਧ ਦੀ ਵਜ੍ਹਾ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਰੂਸ ਦੀ ਬੰਬਾਰੀ ਵਿਚ ਹੁਣ ਤੱਕ 10 ਤੋਂ ਵੱਧ ਸ਼ਹਿਰ ਬਰਬਾਦ ਹੋ ਚੁੱਕੇ ਹਨ। ਰੂਸੀ ਸੈਨਿਕ ਯੂਕਰੇਨ ਦੀ ਧਰਤੀ ‘ਤੇ ਮਿਜ਼ਾਈਲਾਂ ਤੇ ਬੰਬ ਧਮਾਕਿਆਂ ਨਾਲ ਤਬਾਹੀ ਮਚਾ ਰਹੇ ਹਨ। ਰਾਜਧਾਨੀ ਕੀਵ ਵਿਚ ਰੂਸੀ ਸੈਨਿਕਾਂ ਦੀ ਤਾਬੜਤੋੜ ਕਾਰਵਾਈ ਜਾਰੀ ਹੈ।
ਬੀਤੇ ਦਿਨੀਂ ਰੂਸੀ ਮੀਡੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਯੂਕਰੇਨ ਛੱਡ ਕੇ ਪੋਲੈਂਡ ਚਲੇ ਗਏ ਹਨ। ਯੂਕਰੇਨ ਤੋਂ ਭੱਜਣ ਦੀਆਂ ਖਬਰਾਂ ਤੋਂ ਬਾਅਦ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਸਾਹਮਣੇ ਆਏ ਹਨ ਤੇ ਉਨ੍ਹਾਂ ਵੀਡੀਓ ਜਾਰੀ ਕਰ ਕਿਹਾ ਹੈ ਕਿ ਮੈਂ ਕਿਤੇ ਵੀ ਭੱਜਿਆ ਨਹੀਂ ਹਾਂ। ਮੈਂ ਆਪਣੇ ਘਰ ‘ਤੇ ਹੀ ਹਾਂ। ਯੂਕਰੇਨ ਨੇ ਰਾਸ਼ਟਰਪਤੀ ਜੇਲੇਂਸਕੀ ਦੇ ਦੇਸ਼ ਤੋਂ ਭੱਜਣ ਦੀ ਖਬਰ ਨੂੰ ਗਲਤ ਦੱਸਿਆ ਤੇ ਰੂਸੀ ਮੀਡੀਆ ਦੀ ਖਬਰ ਦਾ ਖੰਡਨ ਕੀਤਾ ਜਿਸ ਵਿਚ ਜੇਲੇਂਸਕੀ ਦੇ ਪੋਲੈਂਡ ਭੱਜਣ ਦਾ ਦਾਅਵਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਵੀਡੀਓ ਵਿਚ ਜੇਲੇਂਸਕੀ ਆਪਣੇ ਭਾਸ਼ਣ ਵਿੱਚ ਯੂਰਪ ਦੇ ਲੋਕਾਂ ਨੂੰ ਕਹਿ ਰਹੇ ਹਨ ਕਿ “ਚੁੱਪ ਨਾ ਰਹੋ, ਯੂਕਰੇਨ ਦਾ ਸਮਰਥਨ ਕਰੋ, ਕਿਉਂਕਿ ਜੇਕਰ ਯੂਕਰੇਨ ਨਹੀਂ ਬਚੇਗਾ, ਤਾਂ ਪੂਰਾ ਯੂਰਪ ਨਹੀਂ ਬਚੇਗਾ। ਜੇਕਰ ਯੂਕਰੇਨ ਢਹਿ ਗਿਆ ਤਾਂ ਪੂਰਾ ਯੂਰਪ ਢਹਿ ਜਾਵੇਗਾ। ਜੇਲੇਂਸਕੀ ਨੇ ਰੂਸ ਦੇ ਹਮਲੇ ਖਿਲਾਫ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਪ੍ਰਮਾਣੂ ਅੱਤਵਾਦ ਦੇ ਜਵਾਬ ਵਿਚ ਕਾਰਵਾਈ ਕਰਨ ਦੀ ਲੋੜ ਹੈ। ਦੁਨੀਆ ਨੂੰ ਸਿਰਫ ਦੇਖਣਾ ਨਹੀਂ ਚਾਹੀਦਾ ਸਗੋਂ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਕਿਹਾ-“ਜੇ ਯੂਕਰੇਨ ਢਹਿ ਗਿਆ ਤਾਂ ਯੂਰਪ ਵੀ ਨਹੀਂ ਬਚੇਗਾ”
ਨੋ ਫਲਾਈ ਜ਼ੋਨ ਨੂੰ ਲੈ ਕੇ ਜੇਲੇਂਸਕੀ ਨੇ ਨਾਟੋ ਨਾਲ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ NATO ਦੇ ਇਸ ਫੈਸਲੇ ਦਾ ਮਤਲਬ ਹੈ ਕਿ ਯੂਕਰੇਨ ‘ਤੇ ਹੋਰ ਜ਼ਿਆਦਾ ਬੰਬਾਰੀ ਹੋਵੇਗੀ, ਰੂਸ ਹਮਲਿਆਂ ਨੂੰ ਵਧਾ ਦੇਵੇਗਾ। ਨਾਟੋ ਨੇ ਯੂਕਰੇਨ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨਾਟੋ ਨੇ ਕਿਹਾ ਕਿ ਯੂਕਰੇਨ ਦੀ ਸਿੱਧੀ ਮਦਦ ਦਾ ਮਤਲਬ ਵਿਸ਼ਵ ਯੁੱਧ ਹੈ। ਅਸੀਂ ਯੂਕਰੇਨ ਦਾ ਏਅਰਸਪੇਸ ਮੁਕਤ ਨਹੀਂ ਕਰਾ ਸਕਦੇ।