ਯੂਕਰੇਨ-ਰੂਸ ਜੰਗ ਦਾ ਅੱਜ 11ਵਾਂ ਦਿਨ ਹੈ। ਪੁਤਿਨ ਨੇ ਇੱਕ ਵਾਰ ਫਿਰ ਸਾਫ ਕਰ ਦਿੱਤਾ ਹੈ ਕਿ ਯੂਕਰੇਨ ਵੱਲੋਂ ਬਿਨਾਂ ਸ਼ਰਤਾਂ ਮੰਨੇ ਉਹ ਜੰਗ ਨਹੀਂ ਰੋਕਣਗੇ। ਇਸੇ ਵਿਚਾਲੇ ਜ਼ੇਲੇਂਸਕੀ ਨੇ ਰੂਸੀ ਹਮਲਿਆਂ ਨੂੰ ਰੋਕਣ ਲਈ ਯੂਕਰੇਨ ‘ਤੇ ਨੋ-ਫਲਾਈ ਜ਼ੋਨ ਨੂੰ ਲਾਗੂ ਨਾ ਕਰਨ ਲਈ ਪੱਛਮੀ ਤਾਕਤਾਂ ਅੱਗੇ ਮੁੜ ਆਪਣੀ ਗੱਲ ਦੁਹਰਾਈ।
ਜ਼ੇਲੇਂਸਕੀ ਨੇ ਕਿਹਾ ਕਿ “ਅਸੀਂ ਹਰ ਰੋਜ਼ ਦੁਹਰਾਉਂਦੇ ਹਾਂ ਸਾਰੀਆਂ ਰੂਸੀ ਮਿਜ਼ਾਈਲਾਂ, ਰੂਸੀ ਲੜਾਕੂ ਜਹਾਜ਼ਾਂ ਲਈ, ਉਨ੍ਹਾਂ ਦੇ ਸਾਰੇ ਅੱਤਵਾਦੀਆਂ ਲਈ ਯੂਕਰੇਨ ‘ਤੇ ਅਸਮਾਨ ਬੰਦ ਕਰੋ।
ਉਨ੍ਹਾਂ ਕਿਹਾ ਕਿ ਜੇ ਤੁਸੀਂ ਨੋ ਫਲਾਈ ਜ਼ੋਨ ਲਾਗੂ ਨਹੀਂ ਕਰ ਸਕਦੇ ਤਾਂ ਸਾਨੂੰ ਘੱਟੋ-ਘੱਟ ਸਾਨੂੰ ਜੇਟ ਦੇ ਦਿਓ ਤਾਂਕਿ ਅਸੀਂ ਆਪਣੇ ਆਪ ਨੂੰ ਬਚਾ ਸਕੀਏ। ਜੇ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਸਾਨੂੰ ਲੱਗੇਗਾ ਕਿ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਬਹੁਤ ਹੌਲੀ ਹੌਲੀ ਮਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਗੁਹਾਰ ਲਾ ਰਹੇ ਹਾਂ ਰੂਸੀ ਮਿਜ਼ਾਇਲਾਂ, ਲੜਾਕੂ ਜਹਾਜ਼ਾਂ ‘ਤੇ ਅਤੇ ਉਨ੍ਹਾਂ ਦੇ ਗੈਰ-ਅਨਸਰਵਾਦੀ ਤੱਤਾਂ ‘ਤੇ ਰੋਕ ਲਈ ਏਅਰਸਪੇਸ ਬੰਦ ਕਰ ਦਿਓ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਜ਼ੇਲੇਂਸਕੀ ਨੇ ਕਿਹਾ ਕਿ ਵਿਨਿਤਸਾ ‘ਤੇ 8 ਮਿ਼ਜ਼ਾਇਲਾਂ ਨਾਲ ਹਮਲਾ ਕੀਤਾ ਗਿਆ ਤੇ ਇਸ ਨਾਲ ਹੈਵਰੀਸ਼ੋਵਕਾ ਏਅਰਪੋਰਟ ਪੂਰੀ ਤਰ੍ਹਾਂ ਤਬਾਹ ਹੋ ਗਿਆ। ਵਿਨਿਤਸਾ ਦਾ ਇਹ ਹਵਾਈ ਅੱਡਾ ਨਾਗਰਿਕ ਸੇਵਾਵਾਂ ਲਈ ਸੀ। ਇਸ ਦਾ ਫੌਜੀ ਪਰਿਚਾਲਨ ਨਾਲ ਕੋਈ ਸਬੰਧ ਨਹੀਂ ਸੀ।
ਯੂਕਰੇਨ ਦੇ ਸਾਰੇ ਸ਼ਹਿਰਾਂ ਤੇ ਹਵਾਈ ਅੱਡਿਆਂ ‘ਤੇ ਲਗਾਤਾਰ ਬੰਬਾਰੀ ਹੋ ਰਹੀ ਹੈ। ਉਨ੍ਹਾਂ ‘ਤੇ ਬੈਲੇਸਟਿਕ ਮਿਜ਼ਾਇਲਾਂ ਤੇ ਰਾਕੇਟਾਂ ਨਾਲ ਹਮਲੇ ਹੋ ਰਹੇ ਹਨ। ਰੂਸ ਦੇ ਯੂਕਰੇਨ ‘ਤੇ ਹਮਲੇ ਦੇ 11 ਦਿਨ ਹੋ ਰਹੇ ਹਨ। ਵਿਨਿਤਸਾ ਮੱਧ ਯੂਕਰੇਨ ਦੇ ਪੱਛਮ ਵਿੱਚ ਸਥਿਤ ਹ ਤੇ ਰੂਸ ਤੇ ਬੇਲਾਰੂਸ ਬਾਰਡਰ ਤੋਂ ਦੂਰ ਹੈ, ਜਿਥੇ ਬਹੁਤ ਘੱਟ ਹਮਲੇ ਹੋਏ ਹਨ।