ਰੂਸ-ਯੂਕਰੇਨ ਜੰਗ ਦਾ ਅੱਜ 20ਵਾਂ ਦਿਨ ਹੈ। ਇਸ ਵਿਚਾਲੇ ਦੋਵਾਂ ਦੇਸ਼ਾਂ ‘ਚ ਹੁਣ ਤੱਕ ਕਈ ਵਾਰ ਗੱਲਬਾਤ ਹੋ ਚੁੱਕੀ ਹੈ, ਪਰ ਜੰਗ ਖ਼ਤਮ ਕਰਨ ਲਈ ਆਮ ਸਹਿਮਤੀ ਨਹੀਂ ਬਣ ਪਾ ਰਹੀ। ਲੰਮੀ ਖਿੱਚਦੀ ਜੰਗ ਵਿਚਾਲੇ ਰੂਸ ਦੇ ਫੌਜੀ ਉਪਕਰਨ ਤੇ ਗੋਲਾ-ਬਾਰੂਦ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਸਾਬਕਾ ਅਮਰੀਕੀ ਫੌਜ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਕੋਲ ਸਿਰਫ ਦਸ ਦਿਨਾਂ ਦਾ ਹੀ ਗੋਲਾ-ਬਾਰੂਦ ਬਚਿਆ ਹੈ।
ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਰੂਸੀ ਫ਼ੌਜੀਆਂ ਨੂੰ ਚਿਤਾਵਨੀ ਦਿੰਦੇ ਨਜ਼ਰ ਆ ਰਹੇ ਹਨ। ਜ਼ੇਲੇਂਸਕੀ ਵੀਡੀਓ ਮੈਸੇਜ ਵਿੱਚ ਰੂਸੀ ਫੌਜੀਆਂ ਨੂੰ ਆਤਮ-ਸਮਰਪਣ ਕਰਨ ਲਈ ਕਹਿ ਰਹੇ ਹਨ।
ਜ਼ੇਲੇਂਸਕੀ ਕਹਿੰਦੇ ਨਜ਼ਰ ਆਏ ਕਿ ਯੂਕਰੇਨ ਲੋਕਾਂਵੱਲੋਂ ਅਸੀਂ ਤੁਹਾਨੂੰ ਜੀਊਣ ਦਾ ਮੌਕਾ ਦਿੰਦੇ ਹਾਂ। ਜੇ ਤੁਸੀਂ ਸਾਡੀ ਫ਼ੌਜ ਸਾਹਮਣੇ ਆਤਮ-ਸਮਰਪਣ ਕਰਦੇ ਹੋ ਤਾਂ ਅਸੀਂ ਤੁਹਾਡੇ ਨਾਲ ਉਹੋ ਜਿਹਾ ਵਤੀਰਾ ਹੀ ਕਰਾਂਗੇ ਜੋ ਇਨਸਾਨਾਂ ਨਾਲ ਕੀਤਾ ਜਾਣਾ ਚਾਹੀਦਾ ਹੈ।
ਵੋਲੋਦਿਮਿਰ ਜ਼ੇਲੇਂਸਕੀ ਨੇ ਆਪਣੇ ਵੀਡੀਓ ਮੈਸੇਜ ਵਿੱਚ ਕਿਹਾ ਕਿ ਰੂਸੀ ਫੌਜੀਆਂ ਲਈ ਜੰਗ ਹੁਣ ਇੱਕ ਮਾੜਾ ਸੁਪਨਾ ਬਣ ਕੇ ਰਹਿ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੂਸੀ ਫ਼ੌਜੀ ਜੰਗ ਦੇ ਮੈਦਾਨ ਤੋਂ ਭੱਜ ਰਹੇ ਹਨ। ਉਹ ਯੂਕਰੇਨੀ ਫ਼ੌਜ ਲਈ ਆਪਣੇ ਹਥਿਆਰ ਤੱਕ ਛੱਡ ਕੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਅੱਜ ਕੀਵ ਵਿੱਚ ਅੱਜ ਸਵੇਰ ਦੀ ਸ਼ੁਰੂਆਤ ਤੇਜ਼ ਧਮਾਕਿਆਂ ਨਾਲ ਹੋਈ। ਦੂਜੇ ਪਾਸੇ ਯੂਕਰੇਨ ਖ਼ਿਲਾਫ ਜੰਗ ਲੜਨ ਲਈ 40 ਹਜ਼ਾਰ ਤੋਂ ਵੱਧ ਸੀਰੀਆਈ ਲੜਾਕੇ ਤਿਆਰ ਹਨ। ਇਨ੍ਹਾਂ ਲੜਾਕਿਆਂ ਨੇ ਰੂਸ ਵੱਲੋਂ ਜੰਗ ਵਿੱਚ ਹਿੱਸਾ ਲੈਣ ਲਈ ਖੁਦ ਨੂੰ ਰਜਿਸਟਰਡ ਕਰਵਾਇਆ ਹੈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਮੁਤਾਬਕ, ਇਹ ਲੜਾਕੇ ਰੂਸ ਵੱਲੋਂ ਯੂਕਰੇਨ ਜਾਣਾ ਚਾਹੁੰਦੇ ਹਨ। ਹਾਲਾਂਕਿ 14 ਮਾਰਚ ਤੱਕ ਕਿਸੇ ਸੀਰੀਆਈ ਲੜਾਕੇ ਨੇ ਦੇਸ਼ ਨਹੀਂ ਛੱਡਿਆ ਸੀ।