ਰੋਟੀ ਭਾਰਤੀ ਖਾਣੇ ਦਾ ਇੱਕ ਜ਼ਰੂਰੀ ਹਿੱਸਾ ਹੈ। ਭਾਵੇਂ ਇਹ ਦੁਪਹਿਰ ਦਾ ਖਾਣਾ ਹੋਵੇ ਜਾਂ ਰਾਤ ਦਾ ਖਾਣਾ, ਭਾਰਤੀ ਲੋਕ ਹਮੇਸ਼ਾ ਰੋਟੀ ਦਾ ਆਨੰਦ ਮਾਣਦੇ ਹਨ। ਤਵੇ ਤੋਂ ਉਤਰੀ ਸਿੱਧੀ ਗਰਮਾ-ਗਰਮ ਰੋਟੀ ਭੁੱਖ ਵਧਾ ਦਿੰਦੀ ਹੈ। ਪਰ ਕਈ ਵਾਰ ਰਾਤ ਨੂੰ ਕੁਝ ਵਾਧੂ ਰੋਟੀਆਂ ਬਚ ਜਾਂਦੀਆਂ ਹਨ, ਜਿਨ੍ਹਾਂ ਨੂੰ ਬਾਸੀ ਰੋਟੀ ਕਿਹਾ ਜਾਂਦਾ ਹੈ। ਜ਼ਿਆਦਾਤਰ ਲੋਕ ਬਾਸੀ ਰੋਟੀ ਖਾਣਾ ਪਸੰਦ ਨਹੀਂ ਕਰਦੇ, ਇਸ ਲਈ ਘਰ ਦੀਆਂ ਔਰਤਾਂ ਇਸ ਨੂੰ ਜਾਨਵਰਾਂ ਨੂੰ ਖਾਣ ਲਈ ਦਿੰਦੀਆਂ ਹਨ। ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਬਾਸੀ ਰੋਟੀ ਸਿਹਤ ਦਾ ਖਜ਼ਾਨਾ ਹੈ। ਇਹ ਸਿਹਤ ਨੂੰ ਬਹੁਤ ਸਾਰੇ ਫਾਇਦੇ ਦਿੰਦੀ ਹੈ। ਜੇ ਤੁਸੀਂ ਵੀ ਬਾਸੀ ਰੋਟੀ ਸੁੱਟ ਦਿੰਦੇ ਹੋ, ਤਾਂ ਹੁਣ ਸਾਵਧਾਨ ਹੋ ਜਾਓ। ਅਸੀਂ ਤੁਹਾਨੂੰ ਬਾਸੀ ਰੋਟੀ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਬਾਸੀ ਰੋਟੀ ਖਾਣ ਦੇ ਫਾਇਦਿਆਂ ਜਾਣਨ ਤੋਂ ਬਾਅਦ ਤੁਸੀਂ ਰਾਤ ਨੂੰ ਵਾਧੂ ਰੋਟੀਆਂ ਬਣਾ ਕੇ ਰੱਖੋਗੇ।
ਪਾਚਨ ਕਿਰਿਆ ਵਿੱਚ ਸੁਧਾਰ ਕਰਦਾ ਹੈ
ਬਾਸੀ ਰੋਟੀ ਵਿਚ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ। ਰਾਤ ਭਰ ਰੱਖੇ ਰਹਿਣ ਨਾਲ ਇਸ ਵਿਚ ਪ੍ਰਤੀਰੋਧੀ ਸਟਾਰਚ ਦਾ ਵਿਕਾਸ ਹੁੰਦ ਹੈ, ਜੋ ਪੇਟ ਦੇ ਚੰਗੇ ਬੈਕਟੀਰੀਆ (ਪ੍ਰੋਬਾਇਓਟਿਕਸ) ਦ ਪੋਸ਼ਣ ਦਿੰਦਾ ਹੈ। ਇਹ ਪਾਚਨ ਤੰਤਰ ਨੂੰ ਮਜਬੂਤ ਕਰ ਸਕਦਾ ਹੈ ਤੇ ਕਬਜ, ਗੈਸ ਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਵਿਚ ਰਾਹਤ ਦੇ ਸਕਦਾ ਹੈ।

ਬਲੱਡ ਸ਼ੂਗਰ ਨੂੰ ਕਰੇ ਕੰਟਰੋਲ
ਬਾਸੀ ਰੋਟੀ ਦਾ ਗਲਾਈਸੈਮਿਕ ਇੰਡੈਕਸ ਤਾਜ਼ੀ ਰੋਟੀ ਨਾਲੋਂ ਘੱਟ ਹੁੰਦਾ ਹੈ। ਪ੍ਰਤੀਰੋਧੀ ਸਟਾਰਚ ਕਾਰਨ ਇਹ ਖੂਨ ਵਿੱਚ ਗਲੂਕੋਜ਼ ਨੂੰ ਹੌਲੀ-ਹੌਲੀ ਛੱਡਦਾ ਹੈ, ਜਿਸ ਨਾਲ ਬਲੱਡ ਸ਼ੂਗਰ ਵਧਣ ਦਾ ਖ਼ਤਰਾ ਘੱਟ ਜਾਂਦਾ ਹੈ। ਇਹ ਸ਼ੂਗਰ ਰੋਗੀਆਂ ਲਈ ਲਾਭਦਾਇਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ‘ਸਾਡੇ ਲਈ ਉਹ ਮਰ ਗਈ…’, ਪਤੀ ਦਾ ਕਤਲ ਕਰਨ ਵਾਲੀ ਰੁਪਿੰਦਰ ਦੇ ਪਿਤਾ ਆਏ ਮੀਡੀਆ ਸਾਹਮਣੇ
ਸਰੀਰ ਨੂੰ ਠੰਡਕ ਪਹੁੰਚਾਏ
ਆਯੁਰਵੇਦ ਮੁਤਾਬਕ ਸਵੇਰੇ ਠੰਡੇ ਦੁੱਧ ਜਾਂ ਦਹੀਂ ਦੇ ਨਾਲ ਬਾਸੀ ਰੋਟੀ ਖਾਣ ਨਾਲ ਸਰੀਰ ਦੀ ਗਰਮੀ ਘੱਟ ਜਾਂਦੀ ਹੈ ਅਤੇ ਠੰਢਕ ਮਿਲਦੀ ਹੈ। ਇਸ ਨੂੰ ਗਰਮੀਆਂ ਦੇ ਮੌਸਮ ਵਿੱਚ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਮੰਨਿਆ ਜਾਂਦਾ ਹੈ।
ਭਾਰ ਘਟਾਉਣ ਵਿੱਚ ਕਰੇ ਮਦਦ
ਪ੍ਰਤੀਰੋਧੀ ਸਟਾਰਚ ਅਤੇ ਫਾਈਬਰ ਕਾਰਨ ਬਾਸੀ ਰੋਟੀ ਖਾਣ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦੇ ਹੋ, ਜ਼ਿਆਦਾ ਖਾਣ ਤੋਂ ਬਚਦੇ ਹੋ ਅਤੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























