ਚੀਆ ਸੀਡ ਵੇਖਣ ਵਿੱਚ ਭਾਵੇਂ ਛੋਟੇ ਹੁੰਦੇ ਹਨ, ਪਰ ਇਹਨਾਂ ਵਿੱਚ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦਾ ਹੈ। ਇਹ ਐਂਟੀਆਕਸੀਡੈਂਟਸ, ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ, ਜੋ ਇਹਨਾਂ ਨੂੰ ਇੱਕ ਸੁਪਰਫੂਡ ਬਣਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ 14 ਦਿਨਾਂ ਤੱਕ ਰੋਜ਼ਾਨਾ ਚੀਆ ਸੀਡ ਖਾਂਦੇ ਹੋ ਤਾਂ ਤੁਹਾਡੀ ਸਿਹਤ ਵਿੱਚ ਕੀ ਬਦਲਾਅ ਆ ਸਕਦੇ ਹਨ? ਗੈਸਟ੍ਰੋਐਂਟਰੌਲੋਜਿਸਟ ਡਾ. ਸੌਰਭ ਸੇਠੀ ਨੇ ਇਸ ਬਾਰੇ ਦੱਸਿਆ। ਆਓ ਹੋਰ ਜਾਣੀਏ।

14 ਦਿਨਾਂ ਤੱਕ ਚੀਆ ਬੀਜ ਖਾਣ ਦੇ ਫਾਇਦੇ
ਪਾਚਨ ਪ੍ਰਣਾਲੀ ਹੋਵੇਗੀ ਬਿਹਤਰ – ਚੀਆ ਸੀਡਸ ਵਿੱਚ ਹਾਈ ਫਾਈਬਰ ਸਮੱਗਰੀ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੀ ਹੈ। 14 ਦਿਨਾਂ ਤੱਕ ਲਗਾਤਾਰ ਚੀਆ ਬੀਜਾਂ ਦਾ ਸੇਵਨ ਕਰਨ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ, ਅੰਤੜੀਆਂ ਸਾਫ਼ ਹੁੰਦੀਆਂ ਹਨ ਅਤੇ ਪੇਟ ਸਾਫ਼ ਰਹਿੰਦਾ ਹੈ। ਫਾਈਬਰ ਦੀ ਮੌਜੂਦਗੀ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਲਈ ਵੀ ਫਾਇਦੇਮੰਦ ਹੈ।
ਐਨਰਜੀ ਲੈਵਲ ਬੂਸਟ – ਚੀਆ ਸੀਡਸ ਐਨਰਜੀ ਦਾ ਇੱਕ ਵਧੀਆ ਸਰੋਤ ਹਨ। ਇਹਨਾਂ ਨੂੰ ਦੋ ਹਫ਼ਤਿਆਂ ਤੱਕ ਨਿਯਮਿਤ ਤੌਰ ‘ਤੇ ਖਾਣ ਨਾਲ ਤੁਹਾਡੇ ਸਰੀਰ ਦੀ ਤਾਕਤ ਵਧਦੀ ਹੈ। ਇਸ ਵਿੱਚ ਮੌਜੂਦ ਪ੍ਰੋਟੀਨ, ਓਮੇਗਾ-3 ਅਤੇ ਕਾਰਬੋਹਾਈਡਰੇਟ ਹੌਲੀ-ਹੌਲੀ ਐਨਰਜੀ ਰਿਲੀਜ ਕਰਦੇ ਹਨ, ਜਿਸ ਨਾਲ ਦਿਨ ਭਰ ਐਨਰਜੀ ਲੈਵਲ ਮੈਂਟੇਨ ਰਹਿੰਦਾ ਹੈ ਅਤੇ ਥਕਾਵਟ ਘੱਟ ਮਹਿਸੂਸ ਹੁੰਦੀ ਹੈ।
ਭਾਰ ਘਟਾਉਣ ਵਿੱਚ ਮਦਦਗਾਰ – ਚੀਆ ਸੀਡਸ ਪਾਣੀ ਵਿੱਚ ਜੈੱਲ ਵਰਗਾ ਪਦਾਰਥ ਬਣਾ ਲੈਂਦੇ ਹਨ, ਜੋ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਾਉਂਦਾ ਹੈ। ਇਹ ਜ਼ਿਆਦਾ ਖਾਣ ਅਤੇ ਗੈਰ-ਸਿਹਤਮੰਦ ਸਨੈਕਿੰਗ ਨੂੰ ਰੋਕਣ ਵਿੱਚ ਮਦਦ ਕਰਦਾ ਹੈ। 14 ਦਿਨਾਂ ਦੇ ਅੰਦਰ ਤੁਸੀਂ ਆਪਣੀ ਖੁਰਾਕ ਦੇ ਬਿਹਤਰ ਨਿਯੰਤਰਣ ਅਤੇ ਭਾਰ ਘਟਾਉਣ ਵਿੱਚ ਪਹਿਲੇ ਪਾਜੀਟਿਵ ਬਦਲਾਅ ਵੇਖੋਗੇ।
ਹੱਡੀਆਂ ਦੀ ਮਜ਼ਬੂਤੀ – ਚੀਆ ਸੀਡਸ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ।ਇਹ ਤਿੰਨੋਂ ਹੀ ਹੱਡੀਆਂ ਦੇ ਹੈਲਦੀ ਬਣਾਉਣ ਲਈ ਬਹੁਤ ਜਰੂਰੀ ਹਨ। ਦੋ ਹਫਤਿਆਂ ਵਿਚ ਹੀ ਸਰੀਰ ਨੂੰ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਮਿਲਣ ਲਗਦਾ ਹੈ, ਜੋ ਹੱਡੀਆਂ ਦੀਡੈਂਸਿਟੀ ਨੂੰ ਬਿਹਤਰ ਬਣਾਉਣ ਅਤੇ ਆਸਟਿਓਪੋਰੋਸਿਸ ਦੇ ਰਿਸਕ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।

ਚਮੜੀ ਤੇ ਵਾਲਾਂ ਵਿਚ ਨਿਖਾਰ – ਚੀਆ ਸੀਡਸ ਵਿੱਚ ਮੌਜੂਦ ਐਂਟੀਆਕਸੀਡੈਂਟ ਸਰੀਰ ਵਿੱਚ ਫ੍ਰੀ ਰੈਡੀਕਲਸ ਨਾਲ ਲੜਦੇ ਹਨ, ਜੋਕਿ ਬੁਢਾਪੇ ਦੇ ਸੰਕੇਤਾਂ ਲਈ ਜ਼ਿੰਮੇਵਾਰ ਹਨ। ਓਮੇਗਾ-3 ਫੈਟੀ ਐਸਿਡ ਸਕਿੱਨ ਨੂੰ ਹਾਈਡਰੇਟ ਰੱਖਦੇ ਹਨ ਅਤੇ ਸੋਜਿਸ਼ ਨੂੰ ਘਟਾਉਂਦੇ ਹਨ। ਸਿਰਫ਼ 14 ਦਿਨਾਂ ਵਿੱਚ ਤੁਸੀਂ ਚਮੜੀ ਵਿਚ ਕਸਾਵ ਅਤੇ ਵਾਲਾਂ ਵਿਚ ਚਮਕ ਵੇਖੋਗੇ।
ਦਿਲ ਦੀ ਸਿਹਤ ਵਿੱਚ ਸੁਧਾਰ : ਚੀਆ ਸੀਡਸ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਮਾੜੇ ਕੋਲੈਸਟ੍ਰੋਲ ਨੂੰ ਘਟਾਉਣ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਹ ਧਮਨੀਆਂ ਵਿੱਚ ਪਲੇਕ ਬਣਨ ਦੇ ਰਿਸਕ ਨੂੰ ਘਟਾਉਂਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਰਿਸਕ ਘੱਟ ਜਾਂਦਾ ਹੈ।
ਇਹ ਵੀ ਪੜ੍ਹੋ : ‘ਪੁੱਤ ਨੂੰ ਹੱਥੀਂ ਤੋਰਨਾ ਮਾਂ ਲਈ ਸਭ ਤੋਂ ਵੱਡਾ ਦੁੱਖ’, ਜਵੰਦਾ ਦੇ ਪਰਿਵਾਰ ਨੂੰ ਮਿਲਣ ਮਗਰੋਂ ਬੋਲੇ MP ਮੀਤ ਹੇਅਰ
ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨਾ – ਚੀਆ ਸੀਡਸ ਵਿੱਚ ਜੈੱਲ ਵਰਗਾ ਫਾਈਬਰ ਕਾਰਬੋਹਾਈਡਰੇਟ ਦੇ ਪਾਚਨ ਅਤੇ ਸ਼ੂਗਰ ਦੇ ਅਬਜਾਰਪਸ਼ਨ ਨੂੰ ਮੱਧਮ ਕਰਦਾ ਹੈ। ਇਹ ਬਲੱਡ ਸ਼ੂਗਰ ਵਿੱਚ ਅਚਾਨਕ ਵਾਧੇ ਨੂੰ ਰੋਕਦਾ ਹੈ ਅਤੇ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਬਿਹਤਰ ਬਣਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























