ਬਿਹਤਰ ਕੰਮ ਲਈ ਚੰਗੀ ਨੀਂਦ ਲੈਣਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਛੋਟੀ ਜਿਹੀ ਝਪਕੀ (ਪਾਵਰ ਨੈਪ) ਲੈਣ ਤੋਂ ਬਾਅਦ ਵੀ ਵਿਅਕਤੀ ਊਰਜਾਵਾਨ ਮਹਿਸੂਸ ਕਰ ਸਕਦਾ ਹੈ ਅਤੇ ਉਸ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਸੁਧਾਰ ਹੋ ਸਕਦਾ ਹੈ। ਹਾਲ ਹੀ ਵਿੱਚ ਹਾਰਵਰਡ ਮੈਡੀਕਲ ਸਕੂਲ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇਹ ਅਧਿਐਨ ਜਰਨਲ ਆਫ਼ ਨਿਊਰੋਸਾਇੰਸ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਇਸ ਸਟੱਡੀ ਵਿਚ ਵੇਚਿਆ ਗਿਆ ਹੈ ਕਿ ਕੁਝ ਲੋਕਾਂ ਦੇ ਦਿਮਾਗ ਦੇ ਹਿੱਸਿਆਂ (ਕਾਰਟੈਕਸ) ਵਿਚ ਪਾਵਰ ਨੈਪ ਤੋਂ ਬਾਅਦ ਵੀ ਤੇਜ਼ ਅਤੇ ਵਾਰ-ਵਾਰ ਦੋਹਰਾਏ ਜਾਣ ਵਾਲੇ ਪੈਟਰਨ ਵੇਖਣ ਨੂੰ ਮਿਲੇ। ਦੱਸਿਆ ਜਾ ਰਿਹਾ ਹੈ ਕਿ ਹਾਰਵਰਡ ਮੈਡੀਕਲ ਸਕੂਲ ਦੇ ਖੋਜੀਆਂ ਨੇ 25 ਲੋਕਾਂ ਦੀਆਂ ਦਿਮਾਗੀ ਗਤੀਵਿਧੀਆਂ ਦਾ ਅਧਿਐਨ ਕੀਤਾ। ਲੇਖਕ ਡਾਨਾ ਮਨੋਚ ਮੁਤਾਬਕ ਸੌਣ ਵੇਲੇ ਸਰੀਰ ਨੂੰ ਅਰਾਮ ਮਿਲਦਾ ਹੈ, ਜਿਸ ਕਾਰਨ ਅਸੀਂ ਦੁਬਾਰਾ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ। ਜੇ ਕਿਸੇ ਨੂੰ ਪੂਰੀ ਨੀਂਦ ਨਹੀਂ ਆਉਂਦੀ, ਤਾਂ ਉਹ ਪਾਵਰ ਨੈਪ ਰਾਹੀਂ ਆਪਣੀ ਊਰਜਾ ਅਤੇ ਕੰਮ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਅਧਿਐਨ ਵਿੱਚ 25 ਲੋਕਾਂ ਦੀਆਂ ਦਿਮਾਗੀ ਗਤੀਵਿਧੀਆਂ ਨੂੰ ਰਿਕਾਰਡ ਕੀਤਾ ਗਿਆ ਸੀ ਜਦੋਂ ਉਹ ਸਮਾਂਬੱਧ ਕੰਮ ਕਰ ਰਹੇ ਸਨ ਅਤੇ ਫਿਰ ਝਪਕੀ ਲੈ ਰਹੇ ਸਨ। ਉਨ੍ਹਾਂ ਨੇ ਪਾਇਆ ਕਿ ਦਿਮਾਗ ਦੇ ਉਹ ਹਿੱਸੇ ਜੋ ਫੈਸਲੇ ਲੈਣ ਅਤੇ ਕੰਮ ਨਾਲ ਜੁੜੇ ਹੋਏ ਹਨ, ਝਪਕੀ ਤੋਂ ਬਾਅਦ ਵੀ ਕਿਰਿਆਸ਼ੀਲ ਬਣੀ ਰਹੀ ਅਤੇ ਪੈਟਰਨ ਦੁਹਰਾਏ ਗਏ।
ਡਾਨਾ ਮਨੋਚ ਦਾ ਕਹਿਣਾ ਹੈ ਕਿ ਪਾਵਰ ਨੈਪ ਦੌਰਾਨ ਸਰੀਰ ਵਿਚ ਨਵੀਂ ਊਰਜਾ ਬਣਦੀ ਹੈ, ਅਤੇ ਇਹ ਪੂਰੀ ਨੀਂਦ ਵਾਂਗ ਹੀ ਦਿਮਾਗ ਵਿਚ ਬਦਲਾਅ ਲਿਆਉਂਦਾ ਹੈ। ਹਾਲਾਂਕਿ, ਨੈਪ ਦੇ ਸਹੀ ਸਮੇਂ ਨੂੰ ਲੈ ਕੇ ਵਿਗਿਆਨੀਆਂ ਦੀ ਰਾਏ ਵੱਖ-ਵੱਖ ਹੈ। ਕੁਝ ਦਾ ਮੰਨਣਾ ਹੈ ਕਿ 10 ਤੋਂ 30 ਮਿੰਟ ਦੀ ਪਾਵਰ ਨੈਪ ਵੀ ਕਾਫੀ ਹੁੰਦੀ ਹੈ।

ਇਸ ਤਰ੍ਹਾਂ ਦੀਆਂ ਕਈ ਖੋਜਾਂ ਪਹਿਲਾਂ ਵੀ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਦਿਖਾਇਆ ਹੈ ਕਿ ਚੰਗੀ ਨੀਂਦ ਨਾ ਸਿਰਫ਼ ਪ੍ਰਦਰਸ਼ਨ ਵਿੱਚ ਮਦਦ ਕਰਦੀ ਹੈ ਸਗੋਂ ਕਈ ਬੀਮਾਰੀਆਂ ਨੂੰ ਰੋਕਣ ਵਿੱਚ ਵੀ ਮਦਦ ਕਰਦੀ ਹੈ। ਹਾਲ ਹੀ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਅਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਨੇ ਵੀ ਇੱਕ ਖੋਜ ਕੀਤੀ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਡੂੰਘੀ ਨੀਂਦ ਲੈਣ ਵਾਲੇ ਬਜ਼ੁਰਗਾਂ ਨੂੰ ਅਲਜ਼ਾਈਮਰ ਦਾ ਖ਼ਤਰਾ ਘੱਟ ਹੁੰਦਾ ਹੈ। ਇਹ ਅਧਿਐਨ 62 ਸਰੀਰਕ ਤੌਰ ‘ਤੇ ਸਿਹਤਮੰਦ ਬਜ਼ੁਰਗਾਂ ‘ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੋਗਾ ‘ਚ ਪਟਵਾਰੀ ਨੇ ਚੁੱਕਿਆ ਖੌ.ਫਨਾ/ਕ ਕਦਮ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਉਨ੍ਹਾਂ ਦੇ ਦਿਮਾਗ ਦਾ PET ਸਕੈਨ ਕੀਤਾ ਗਿਆ ਸੀ ਅਤੇ ਇਹ ਪਾਇਆ ਗਿਆ ਕਿ ਜੋ ਲੋਕ ਡੂੰਘੀ ਨੀਂਦ ਸੌਂਦੇ ਸਨ, ਉਨ੍ਹਾਂ ਨੇ ਯਾਦਸ਼ਕਤੀ ਟੈਸਟਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਵਿੱਚ ਅਲਜ਼ਾਈਮਰ ਹੋਣ ਦੀ ਸੰਭਾਵਨਾ ਘੱਟ ਰਹੀ। ਦੂਜੇ ਪਾਸੇ ਯੂਨੀਵਰਸਿਟੀ ਆਫ ਕੈਲਗਰੀ ਦੇ ਖੋਜੀਆਂ ਨੇ ਤਿੰਨ ਹਜ਼ਾਰ ਤੋਂ ਵੱਧ ਅੱਲ੍ਹੜਾਂ ‘ਤੇ ਸਟੱਡੀ ਕੀਤੀ, ਜਿਸ ਵਿਚ ਸਾਹਮਣੇ ਆਇਆ ਕਿ ਜੋ ਬੱਚੇ ਛੇਤੀ ਸੌਂਦੇ ਹਨ ਤੇ ਜ਼ਿਆਦਾ ਦੇਰ ਤੱਕ ਸੌਂਦੇ ਹਨ, ਉਹ ਮਾਨਸਿਕ ਤੌਰ ‘ਤੇ ਜ਼ਿਆਦਾ ਮਜ਼ਬੂਤ ਹੁੰਦੇ ਹਨ ਤੇ ਉਨ੍ਹਾਂ ਦੇ ਆਪਣੇ ਸਾਥੀਆਂ ਨਾਲ ਰਿਸ਼ਤੇ ਵੀ ਬਿਹਤਰ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























