ਸਰਦੀਆਂ ਦੇ ਮੌਸਮ ਵਿੱਚ ਜੋੜਾਂ ਦਾ ਦਰਦ ਇੱਕ ਆਮ ਸਮੱਸਿਆ ਹੈ, ਜੋ ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦਾ ਹੈ। ਇੱਥੇ ਕੁਝ ਉਪਾਅ ਹਨ ਜੋ ਇਸ ਦਰਦ ਤੋਂ ਰਾਹਤ ਪ੍ਰਦਾਨ ਕਰ ਸਕਦੇ ਹਨ।
ਸਰਦੀਆਂ ਵਿੱਚ ਅਕਸਰ ਪਿਆਸ ਘੱਟ ਜਾਂਦੀ ਹੈ, ਪਰ ਸਰੀਰ ਨੂੰ ਪਹਿਲਾਂ ਵਾਂਗ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਘਾਟ ਕਾਰਨ ਜੋੜਾਂ ਵਿੱਚ ਸਾਇਨੋਵੀਅਲ ਤਰਲ ਸੁੱਕਣ ਲੱਗਦਾ ਹੈ, ਰਗੜ ਵਧਦੀ ਹੈ ਅਤੇ ਦਰਦ ਅਤੇ ਜਕੜਨ ਪੈਦਾ ਹੁੰਦੀ ਹੈ। ਸਾਰਾ ਦਿਨ ਰੈਗੂਲਰ ‘ਤੇ ਕੋਸਾ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ, ਸੋਜ ਘੱਟ ਕੀਤੀ ਜਾ ਸਕਦੀ ਹੈ ਅਤੇ ਮਾਸਪੇਸ਼ੀਆਂ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।

ਸਰਦੀਆਂ ਦੇ ਮੌਸਮ ਵਿੱਚ ਤਿਲ, ਗੁੜ, ਬਦਾਮ, ਅਖਰੋਟ, ਮੂੰਗਫਲੀ, ਹਲਦੀ ਵਾਲਾ ਦੁੱਧ, ਹਰੀਆਂ ਸਬਜ਼ੀਆਂ, ਸੋਇਆ ਅਤੇ ਦਾਲਾਂ ਵਰਗੇ ਪੌਸ਼ਟਿਕ ਭੋਜਨ ਖਾਣ ਨਾਲ ਸੋਜ ਘੱਟ ਹੁੰਦੀ ਹੈ ਅਤੇ ਹੱਡੀਆਂ ਤੇ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ।
ਜੇ ਤੁਸੀਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਮਹਿਸੂਸ ਕਰਦੇ ਹੋ, ਤਾਂ ਉਸ ਹਿੱਸੇ ‘ਤੇ ਗਰਮ ਕੰਪਰੈੱਸ ਲਗਾਉਣ ਨਾਲ ਤੁਰੰਤ ਰਾਹਤ ਮਿਲ ਸਕਦੀ ਹੈ। ਤੁਸੀਂ ਗਰਮ ਕੱਪੜੇ ਜਾਂ ਗਰਮ ਪਾਣੀ ਦੇ ਬੈਗ ਦੀ ਵਰਤੋਂ ਕਰ ਸਕਦੇ ਹੋ।

ਚਮੜੀ ਦੇ ਨਾਲ ਜੋੜਾਂ ਨੂੰ ਵੀ ਨਮੀ ਚਾਹੀਦੀ ਹੁੰਦੀ ਹੈ। ਸਰਦੀਆਂ ਦੀ ਖੁਸ਼ਕੀ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਸਖ਼ਤ ਕਰ ਦਿੰਦੀ ਹੈ, ਇਸ ਲਈ ਸਰ੍ਹੋਂ, ਨਾਰੀਅਲ ਜਾਂ ਤਿਲ ਦੇ ਤੇਲ ਨਾਲ 10 ਮਿੰਟ ਦੀ ਹਲਕੀ ਮਾਲਿਸ਼ ਜਗੜਨ ਨੂੰ ਘਟਾਉਣ, ਮਾਸਪੇਸ਼ੀਆਂ ਨੂੰ ਗਰਮ ਰੱਖਣ ਅਤੇ ਖੂਨ ਦਾ ਦੌਰਾ ਬਿਹਤਰ ਬਣਾਉਣ ਵਿੱਚ ਬਹੁਤ ਮਦਦ ਕਰ ਸਕਦੀ ਹੈ।
ਸਰਦੀਆਂ ਦੌਰਾਨ ਸਰੀਰ ਵਿੱਚ ਵਿਟਾਮਿਨ ਡੀ ਦਾ ਪੱਧਰ ਘੱਟ ਸਕਦਾ ਹੈ, ਜਿਸ ਨਾਲ ਮਾਸਪੇਸ਼ੀਆਂ ਦੀ ਕਠੋਰਤਾ ਅਤੇ ਜੋੜਾਂ ਵਿੱਚ ਦਰਦ ਵਧ ਸਕਦਾ ਹੈ। ਇਸ ਤੋਂ ਬਚਣ ਲਈ ਆਪਣੇ ਵਿਟਾਮਿਨ ਡੀ ਦੇ ਪੱਧਰ ਨੂੰ ਵਧਾਉਣ ਲਈ ਦਿਨ ਵਿੱਚ ਘੱਟੋ-ਘੱਟ ਅੱਧਾ ਘੰਟਾ ਧੁੱਪ ਵਿੱਚ ਬੈਠੋ ਜਾਂ ਸੈਰ ਕਰੋ। ਜੇ ਦਰਦ ਬਣਿਆ ਰਹਿੰਦਾ ਹੈ, ਤਾਂ ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਉਡਾਣਾਂ ਹੋਣਗੀਆਂ ਆਮ, ਪ੍ਰੇਸ਼ਾਨ ਯਾਤਰੀਆਂ ਲਈ ਆਈ ਰਾਹਤ ਭਰੀ ਖਬਰ
ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਸਰਦੀਆਂ ਵਿੱਚ ਜ਼ਿਆਦਾ ਖਾਂਦੇ ਹਨ ਕਿਉਂਕਿ ਠੰਡੇ ਮੌਸਮ ਵਿੱਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਭਾਰ ਵਧ ਸਕਦਾ ਹੈ, ਜੋ ਕਿ ਇੱਕ ਬਹੁਤ ਹੀ ਗਲਤ ਕਦਮ ਹੈ। ਜੇਕਰ ਤੁਹਾਨੂੰ ਜੋੜਾਂ ਵਿੱਚ ਦਰਦ ਹੈ, ਤਾਂ ਭਾਰ ਵਧਣ ਕਾਰਨ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀ ਹੈ, ਇਸ ਲਈ ਆਪਣੀ ਖੁਰਾਕ ਵੱਲ ਧਿਆਨ ਦਿਓ ਅਤੇ ਭਾਰ ਵਧਣ ਤੋਂ ਬਚੋ।
ਜਦੋਂ ਵੀ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਬਾਹਰ ਜਾਂਦੇ ਹੋ, ਤਾਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਜਾਓ, ਯਾਨੀ ਗਰਮ ਕੱਪੜੇ ਪਾਓ ਅਤੇ ਸਰੀਰ ਦੇ ਉਨ੍ਹਾਂ ਹਿੱਸਿਆਂ ਨੂੰ ਢੱਕੋ ਜਿੱਥੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ, ਖਾਸ ਕਰਕੇ ਉਹ ਹਿੱਸੇ, ਜਿਵੇਂ ਕਿ ਗੋਡਿਆਂ ਨੂੰ ਗਰਮ ਬੈਂਡ ਨਾਲ ਚੰਗੀ ਤਰ੍ਹਾਂ ਢੱਕੋ, ਹੱਥਾਂ ‘ਤੇ ਦਸਤਾਨੇ ਪਹਿਨੋ ਆਦਿ।
ਵੀਡੀਓ ਲਈ ਕਲਿੱਕ ਕਰੋ -:
























