ਕਲੌਂਜੀ, ਜਿਸ ਨੂੰ ਅਕਸਰ ‘ਬਲੈਕ ਕਿਊਮਿਨ’ ਜਾਂ ‘ਮੰਗਰੇਲ’ ਵੀ ਕਿਹਾ ਜਾਂਦਾ ਹੈ, ਭਾਰਤੀ ਰਸੋਈ ਦਾ ਇੱਕ ਛੋਟਾ ਜਿਹਾ ਪਰ ਔਸ਼ਧੀ ਗੁਣਾਂ ਨਾਲ ਭਰਪੂਰ ਮਸਾਲਾ ਹੈ। ਆਯੁਰਵੇਦ ਵਿਚ ਇਸ ਨੂੰ ਬੀਮਾਰੀਆਂ ਨਾਲ ਲੜਨ ਵਿਚ ਬਹੁਤ ਹੀ ਕਾਰਗਰ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਇਸ ਦ ਸੇਵਨ ਲੋਕ ਜਿਆਦਾਤਰ ਆਟੇ ਵਿਚ ਮਿਲਾ ਕੇ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਲੌਂਜੀ ਖਾਣ ਨਾਲ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ, ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਹੜੀਆਂ ਬੀਮਾਰੀਆਂ ਵਿਚ ਫਾਇਦੇਮੰਦ ਹੈ-
1. ਸ਼ੂਗਰ
ਕਲੌਂਜੀ ਦੇ ਬੀਜ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਹ ਸਰੀਰ ਵਿੱਚ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ, ਜਿਸ ਨਾਲ ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ।

2. ਭਾਰ ਘਟਾਉਣ ਅਤੇ ਮੈਟਾਬੋਲਿਜ਼ਮ ਵਿੱਚ ਸਹਾਇਕ
ਕਲੌਂਜੀ ਵਿੱਚ ਐਟੀ-ਓਬੈਸਿਟੀ ਗੁਣ ਹੁੰਦੇ ਹਨ। ਖਾਲੀ ਪੇਟ ਕੋਸੇ ਪਾਣੀ ਅਤੇ ਸ਼ਹਿਦ ਦੇ ਨਾਲ ਕਲੌਂਜੀ ਦੇ ਬੀਜਾਂ ਦਾ ਸੇਵਨ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
3. ਦਿਲ ਦੀ ਸਿਹਤ ਅਤੇ ਕੋਲੈਸਟ੍ਰੋਲ
ਇਹ ਖਰਾਬ ਕੋਲੈਸਟ੍ਰੋਲ ਨੂੰ ਘਟਾਉਣ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਇਸ ਤਰ੍ਹਾਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਂਦਾ ਹੈ।
ਇਹ ਵੀ ਪੜ੍ਹੋ : ਹਿਮਾਚਲ ‘ਚ ਘੁੰਮਣਾ ਹੋਇਆ ਮਹਿੰਗਾ, 1 ਅਪ੍ਰੈਲ ਤੋਂ Entry ਲਈ ਚੁਕਾਉਣਾ ਹੋਵੇਗਾ ਦੁੱਗਣੇ ਤੋਂ ਵੀ ਵੱਧ ਟੈਕਸ
4. ਯਾਦਦਾਸ਼ਤ ਅਤੇ ਦਿਮਾਗ ਦੀ ਸਿਹਤ
ਕਲੌਂਜੀ ਦਾ ਸੇਵਨ ਦਿਮਾਗ ਨੂੰ ਤੇਜ ਕਰਨ ਤੇ ਇਗਾਰਤਾ ਵਧਾਉਣ ਵਿਚ ਮਦਦ ਕਰਦਾ ਹੈ। ਮਾਹਰਾਂ ਮੁਤਾਬਕ ਸ਼ਹਿਦ ਦੇ ਨਾਲ ਕਲੌਂਜੀ ਖਾਣ ਨਾਲ ਅਲਜਾਇਮਰ ਵਰਗੀਆਂ ਸਮੱਸਿਆਵਾਂ ਵਿਚ ਵੀ ਫਾਇਦਾ ਮਿਲਦਾ ਹੈ।
5. ਅਸਥਮਾ ਅਤੇ ਸਾਹ ਲੈਣ ਵਿੱਚ ਸਮੱਸਿਆਵਾਂ
ਕਲੌਂਜੀ ਵਿੱਚ ਮੌਜੂਦ ‘ਥਾਈਮੋਕੁਇਨੋਨ’ ਨਾਂ ਦਾ ਤੱਤ ਸਾਹ ਦੀ ਨਲੀ ਦੀ ਸੋਜਿਸ਼ ਨੂੰ ਘੱਟ ਕਰਦਾ ਹੈ, ਜਿਸ ਨਾਲ ਦਮਾ ਅਤੇ ਪੁਰਾਣੀ ਖੰਘ ਤੋਂ ਰਾਹਤ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -:























