ਨਹਾਉਣ ਲੱਗਿਆਂ ਬਹੁਤ ਸਾਰੇ ਲੋਕ ਅਕਸਰ ਇੱਕ ਵੱਡੀ ਗਲਤੀ ਕਰਦੇ ਹਨ, ਜਿਸ ਦ ਅਸਰ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਅਤੇ ਦਿਮਾਗ ਦੇ ‘ਤੇ ਪੈ ਸਕਦਾ ਹੈ। ਲੋਕ ਨਹਾਉਣ ਲੱਗਿਆਂ ਸਿੱਧਾ ਆਪਣੇ ਸਿਰ ‘ਤੇ ਪਾਣੀ ਪਾਉਂਦੇ ਹਨ ਪਰ ਇਸ ਦਾ ਸਿਹਤ ‘ਤੇ ਵੱਡਾ ਨੁਕਸਾਨ ਹੋ ਸਕਦ ਹੈ। ਆਯੁਰਵੇਦ ਵਿੱਚ ਇਸ ਦੇ ਲਈ ਵੀ ਕੁਝ ਨਿਯਮ ਦੱਸੇ ਗਏ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਨਹਾਉਣ ਵੇਲੇ ਸਿੱਧਾ ਸਿਰ ‘ਤੇ ਪਾਣੀ ਨਹੀਂ ਪਾਉਣਾ ਚਾਹੀਦ ਇਸ ਨਾਲ ਬਲੱਡ ਸਰਕੂਲੇਸ਼ਨ ‘ਤੇ ਮਾੜਾ ਅਸਰ ਪੈਂਦਾ ਹੈ ਤੇ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦ ਹੈ। ਆਓ ਜਾਣਦੇ ਹਾਂ ਨਹਾਉਣ ਵੇਲੇ ਪਾਣੀ ਸਰਿਰ ਦੇ ਕਿਸ ਹਿੱਸੇ ‘ਤੇ ਪਾਉਣਾ ਚਾਹੀਦ ਹੈ-
ਗਲਤ ਨਹਾਉਣ ਦਾ ਤਰੀਕਾ
ਨਹਾਉਂਦੇ ਸਮੇਂ ਸਿੱਧਾ ਆਪਣੇ ਸਿਰ ਜਾਂ ਛਾਤੀ ‘ਤੇ ਪਾਣੀ ਪਾਉਣ ਨਾਲ ਤਾਪਮਾਨ ਵਿੱਚ ਤਬਦੀਲੀਆਂ ਕਾਰਨ ਝਟਕਾ ਲੱਗ ਸਕਦਾ ਹੈ। ਸਰੀਰ ਦਾ ਉੱਪਰਲਾ ਤਾਪਮਾਨ ਠੰਡਾ ਹੋ ਸਕਦਾ ਹੈ ਅਤੇ ਸਰੀਰ ਦਾ ਹੇਠਲਾ ਤਾਪਮਾਨ ਗਰਮ ਹੋ ਸਕਦਾ ਹੈ। ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ। ਅਜਿਹੀ ਸਥਿਤੀ ਵਿੱਚ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਨਹਾਉਣ ਦਾ ਤਰੀਕਾ ਦਿਲ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਚੱਕਰ ਆਉਣਾ, ਥਕਾਵਟ ਜਾਂ ਬੇਅਰਾਮੀ ਵਰਗੇ ਲੱਛਣ ਪੈਦਾ ਹੋ ਸਕਦੇ ਹਨ। ਬਹੁਤ ਜ਼ਿਆਦਾ ਠੰਡਾ ਜਾਂ ਬਹੁਤ ਗਰਮ ਪਾਣੀ ਵੀ ਨੁਕਸਾਨਦੇਹ ਹੋ ਸਕਦਾ ਹੈ।
![]()
ਨਹਾਉਂਦੇ ਸਮੇਂ ਤੁਹਾਨੂੰ ਪਹਿਲਾਂ ਸਰੀਰ ਦੇ ਕਿਸ ਹਿੱਸੇ ‘ਤੇ ਪਾਣੀ ਪਾਉਣਾ ਚਾਹੀਦਾ ਹੈ?
ਨਹਾਉਂਦੇ ਸਮੇਂ, ਤੁਹਾਨੂੰ ਪਹਿਲਾਂ ਆਪਣੇ ਪੈਰਾਂ ‘ਤੇ ਪਾਣੀ ਪਾਉਣਾ ਚਾਹੀਦਾ ਹੈ। ਇਹ ਹੌਲੀ-ਹੌਲੀ ਸਰੀਰ ਦਾ ਤਾਪਮਾਨ ਆਮ ਕਰਦਾ ਹੈ। ਦਿਲ ਅਤੇ ਦਿਮਾਗ ਨੂੰ ਅਚਾਨਕ ਝਟਕੇ ਲੱਗਣ ਤੋਂ ਰੋਕਦਾ ਹੈ ਅਤੇ ਸਹੀ ਬਲੱਡ ਸਰਕੂਲੇਸ਼ਨ ਬਣਾਈ ਰੱਖਦਾ ਹੈ। ਇਸ ਲਈ, ਨਹਾਉਂਦੇ ਸਮੇਂ, ਪਹਿਲਾਂ ਪੈਰਾਂ ‘ਤੇ ਯਾਨੀ ਕਿ ਉਂਗਲਾਂ ‘ਤੇ ਪਾਣੀ ਪਾਓ। ਫਿਰ, ਗਿੱਟਿਆਂ ਤੋਂ ਗੋਡਿਆਂ ਅਤੇ ਪੱਟਾਂ ਤੱਕ ਪਾਣੀ ਪਾਓ। ਫਿਰ, ਹੱਥਾਂ ਨੂੰ ਹਲਕਾ ਜਿਹਾ ਗਿੱਲਾ ਕਰੋ ਅਤੇ ਫਿਰ ਮੋਢਿਆਂ ‘ਤੇ ਪਾਣੀ ਪਾਓ। ਅਖੀਰ ਵਿੱਚ ਸਿਰ ‘ਤੇ ਪਾਣੀ ਪਾਓ। ਇਸ ਤਰ੍ਹਾਂ ਨਹਾਉਣ ਨਾਲ ਸਰੀਰ ਨੂੰ ਠੰਡੇ ਤਾਪਮਾਨ ਦੇ ਅਨੁਕੂਲ ਹੋਣ ਦਾ ਸਮਾਂ ਮਿਲ ਜਾਂਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਅਚਾਨਕ ਸੁੰਗੜਨ ਤੋਂ ਰੋਕਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਿੱਚ ਅਚਾਨਕ ਵਾਧਾ ਹੋਣ ਦਾ ਜੋਖਮ ਘੱਟ ਜਾਂਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵਿਸ਼ਾਲ ਰੱਥ ਯਾਤਰਾ ਅੱਜ, ਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ, ਇਨ੍ਹਾਂ ਸੜਕਾਂ ਤੋਂ ਬਚੋ
ਇਹਨਾਂ ਗੱਲਾਂ ਨੂੰ ਵੀ ਧਿਆਨ ਵਿੱਚ ਰੱਖੋ:
- ਨਹਾਉਂਦੇ ਸਮੇਂ ਪਾਣੀ ਨੂੰ ਹਮੇਸ਼ਾ ਹਲਕਾ ਕੋਸਾ ਰੱਖੋ। ਬਹੁਤ ਠੰਡੇ ਜਾਂ ਬਹੁਤ ਗਰਮ ਪਾਣੀ ਨਾਲ ਨਹਾਉਣ ਤੋਂ ਬਚੋ। ਕੋਸਾ ਪਾਣੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
- ਜੇਕਰ ਤੁਹਾਨੂੰ ਕਮਜ਼ੋਰੀ ਜਾਂ ਚੱਕਰ ਆਉਣ ਵਰਗੀ ਸਮੱਸਿਆ ਹੈ, ਤਾਂ ਤੁਹਾਨੂੰ ਦੇਰ ਤੱਕ ਨਹਾਉਣ ਤੋਂ ਬਚਣਾ ਚਾਹੀਦਾ ਹੈ।
- ਭਾਵੇਂ ਤੁਸੀਂ ਦਿਲ ਦੇ ਮਰੀਜ਼ ਹੋ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਤੁਹਾਨੂੰ ਆਪਣੇ ਨਹਾਉਣ ਦੇ ਢੰਗ ਅਤੇ ਸਮੇਂ ਬਾਰੇ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਚਰਚਾ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























