ਸਰਦੀਆਂ ਸ਼ੁਰੂ ਹੋ ਗਈਆਂ ਹਨ ਅਤੇ ਲੋਕ ਇਸ ਮੌਸਮ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੁੰਦੇ ਹਨ। ਜੇ ਤੁਸੀਂ ਹੈਲਥ ਫੂਡ ਖਾਣ ਦੀ ਸੋਚ ਰਹੇ ਹੋ ਜਿਸ ਵਿਚ ਮਿਹਨਤ ਜਿਆਦਾ ਨਾ ਕਰਨੀ ਪਏ ਤਾਂ ਠੰਢ ਦੇ ਮੌਸਮ ਵਿਚ ਭੁੰਨਿਆ ਹੋਇਆ ਅਮਰੂਦ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕੱਚੇ ਅਮਰੂਦ ਦਾ ਸੁਆਦ ਖੱਟਾ ਹੁੰਦਾ ਹੈ, ਇਸਨੂੰ ਅੱਗ ‘ਤੇ ਭੁੰਨਣ ਤੋਂ ਬਾਅਦ ਇਹ ਮਿੱਠਾ ਅਤੇ ਖੁਸ਼ਬੂਦਾਰ ਹੋ ਜਾਂਦਾ ਹੈ। ਇਸੇ ਕਰਕੇ ਲੋਕ ਸਰਦੀਆਂ ਦੌਰਾਨ ਨਮਕ ਅਤੇ ਮਸਾਲਿਆਂ ਨਾਲ ਭੁੰਨੇ ਹੋਏ ਅਮਰੂਦ ਦਾ ਆਨੰਦ ਲੈਂਦੇ ਹਨ। ਇਸਦੇ ਸੁਆਦ ਤੋਂ ਇਲਾਵਾ ਇਹ ਸਰੀਰ ਨੂੰ ਕਈ ਫਾਇਦੇ ਵੀ ਪ੍ਰਦਾਨ ਕਰਦਾ ਹੈ।
ਭੁੰਨਿਆ ਹੋਇਆ ਅਮਰੂਦ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਭੁੰਨਣ ਨਾਲ ਅਮਰੂਦ ਦੇ ਅੰਦਰ ਮੌਜੂਦ ਫਾਈਬਰ ਨਰਮ ਹੋ ਜਾਂਦਾ ਹੈ, ਜਿਸ ਨਾਲ ਪੇਟ ਵਿੱਚ ਪਚਣਾ ਆਸਾਨ ਹੋ ਜਾਂਦਾ ਹੈ ਅਤੇ ਅੰਤੜੀਆਂ ਨੂੰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਇਹ ਉਨ੍ਹਾਂ ਲੋਕਾਂ ਲਈ ਇੱਕ ਵਧੀਆ ਘਰੇਲੂ ਉਪਾਅ ਹੈ, ਜਿਨ੍ਹਾਂ ਪੇਟ ਵਿਚ ਭਾਰੀਪਣ ਦੀ ਸ਼ਿਕਾਇਤ ਰਹਿੰਦੀ ਹੈ।

ਭੁੰਨਿਆ ਹੋਇਆ ਅਮਰੂਦ ਜ਼ੁਕਾਮ, ਖੰਘ ਅਤੇ ਫਲੂ ਲਈ ਵੀ ਅਸਰਦਾਰ ਮੰਨਿਆ ਜਾਂਦਾ ਹੈ। ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਸਰਦੀਆਂ ਵਿੱਚ ਇਸ ਨੂੰ ਗਰਮ ਖਾਣ ਨਾਲ ਗਲੇ ਦੀ ਖਰਾਸ਼ ਵਿਚ ਅਰਾਮ ਮਿਲਦਾ ਹੈ ਅਤੇ ਵਾਰ-ਵਾਰ ਜ਼ੁਕਾਮ ਹੋਣ ਤੋਂ ਬਚਿਆ ਜਾ ਸਕਦਾ ਹੈ।
ਭੁੰਨਿਆ ਹੋਇਆ ਅਮਰੂਦ ਸ਼ੂਗਰ ਵਾਲੇ ਲੋਕਾਂ ਲਈ ਵੀ ਫਾਇਦੇਮੰਦ ਹੈ। ਇਸ ਦਾ ਕੁਦਰਤੀ ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਭਾਰ ਘਟਾਉਣ ਵਿੱਚ ਵੀ ਸਹਾਇਕ ਮੰਨਿਆ ਜਾਂਦਾ ਹੈ, ਕਿਉਂਕਿ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਬੇਲੋੜੀ ਭੁੱਖ ਨੂੰ ਘਟਾਉਂਦਾ ਹੈ।
ਭੁੰਨਿਆ ਹੋਇਆ ਅਮਰੂਦ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਦਿਲ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਇਸ ਨੂੰ ਸੀਮਤ ਮਾਤਰਾ ਵਿੱਚ ਰੋਜਾਨਾ ਖਾਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਸਕਦਾ ਹੈ।
ਇਹ ਵੀ ਪੜ੍ਹੋ : ਗੋਆ ਨਾਈਟ ਕਲੱਬ ਹਾਦਸਾ, PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਇਸ ਦੀ ਵਰਤੋਂ ਦੀ ਗੱਲ ਕਰੀਏ ਤਾਂ ਅਮਰੂਦ ਨੂੰ ਸਿੱਧਾ ਅੱਗ ਜਾਂ ਗੈਸ ਚੁੱਲ੍ਹੇ ‘ਤੇ ਹਲਕਾ ਜਿਹਾ ਭੁੰਨਿਆ ਜਾਂਦਾ ਹੈ। ਫਿਰ ਇਸ ‘ਤੇ ਕਾਲਾ ਨਮਕ, ਨਿੰਬੂ ਅਤੇ ਥੋੜ੍ਹੀ ਜਿਹੀ ਲਾਲ ਮਿਰਚ ਪਾ ਦਿੱਤੀ ਜਾਂਦੀ ਹੈ। ਇਸ ਦੇ ਸੁਆਦ ਨੂੰ ਵਧਾਉਣ ਦੇ ਨਾਲ-ਨਾਲ ਇਸ ਦੇ ਔਸ਼ਧੀ ਗੁਣ ਵੀ ਵਧੇਰੇ ਅਸਰਦਾਰ ਹੋ ਜਾਂਦੇ ਹਨ। ਹਾਲਾਂਕਿ, ਇਸ ਨੂੰ ਕਿਸੇ ਵੀ ਬੀਮਾਰੀ ਲਈ ਦਵਾਈ ਦੇ ਬਦਲ ਵਜੋਂ ਨਾ ਸਮਝੋ, ਸਗੋਂ ਇਸ ਨੂੰ ਘਰੇਲੂ ਉਪਚਾਰ ਵਜੋਂ ਖਾਓ।
ਵੀਡੀਓ ਲਈ ਕਲਿੱਕ ਕਰੋ -:
























