ਬੱਚਿਆਂ ਜਾਂ ਵੱਡਿਆਂ ਨੂੰ ਜੇਕਰ ਖੰਘ ਲੱਗ ਜਾਵੇ ਤਾਂ ਰਾਤ ਨੂੰ ਸੌਣਾ ਵੀ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਮਾਪੇ ਬੱਚਿਆਂ ਨੂੰ ਕਫ ਸਿਰਪ ਨਹੀਂ ਦੇਣਾ ਚਾਹੁੰਦੇ, ਦੂਜਾ ਕਫ ਸਿਰਪ ਨਾਲ ਕਈ ਵਾਰ ਨੀਂਦ ਵੀ ਆਉਂਦੀ ਹੈ ਤੇ ਕਦੇ-ਕਦੇ ਕਿੰਨੇ ਵੀ ਕਫ ਸਿਰਪ ਪੀ ਲਓ ਪਰ ਫਿਰ ਵੀ ਅਰਾਮ ਨਹੀਂ ਮਿਲਦਾ। ਅਜਿਹੇ ਵਿਚ ਅਸੀਂ ਤੁਹਾਨੂੰ ਕੁਝ ਸੌਖੇ ਆਯੁਰਵੈਦਿਕ ਤਰੀਕੇ ਦੱਸਣ ਜਾ ਰਹੇ ਹਾਂ ਜੋਕਿ ਨਾ ਸਿਰਫ ਸੁਰੱਖਿਅਤ ਹਨ, ਸਗੋਂ ਘਰ ਵਿਚ ਹੀ ਆਸਾਨੀ ਨਾਲ ਅਜਮਾਏ ਜਾ ਸਕਦੇ ਹਨ। ਤਾਂ ਜਾਓ ਜਾਣਦੇ ਹਾਂ ਇਨ੍ਹਾਂ ਬਾਰੇ-
ਕਾਲੀ ਮਿਰਚ ਦਾ ਕਮਾਲ
20 ਗ੍ਰਾਮ ਕਾਲੀ ਮਿਰਚ, 100 ਗ੍ਰਾਮ ਬਦਾਮ ਅਤੇ 150 ਗ੍ਰਾਮ ਮਿਸ਼ਰੀ ਦਾ ਪਾਊਡਰ ਬਣਾਓ। ਇਸਨੂੰ ਇੱਕ ਬੋਤਲ ਵਿੱਚ ਸਟੋਰ ਕਰ ਲਓ। ਖੰਘ ਲੱਗਣ ‘ਤੇ ਇਸਨੂੰ ਗਰਮ ਦੁੱਧ ਜਾਂ ਪਾਣੀ ਨਾਲ ਲਓ। ਇਸ ਨਾਲ ਨਾ ਸਿਰਫ਼ ਖੰਘ ਤੋਂ ਰਾਹਤ ਮਿਲੇਗੀ ਸਗੋਂ ਕਮਜ਼ੋਰੀ ਵੀ ਦੂਰ ਹੋਵੇਗੀ।
ਦਾਲਚੀਨੀ ਦਾ ਕਾੜ੍ਹਾ
ਦਾਲਚੀਨੀ, ਇਲਾਇਚੀ, ਅਦਰਕ ਅਤੇ ਲੌਂਗ ਨੂੰ ਮਿਲਾ ਕੇ ਇੱਕ ਕਾੜ੍ਹਾ ਬਣਾਓ। ਇਸ ਕਾੜ੍ਹੇ ਨੂੰ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਜ਼ੁਕਾਮ ਅਤੇ ਫਲੂ ਤੋਂ ਰਾਹਤ ਮਿਲਦੀ ਹੈ। ਇਹ ਸਰੀਰ ਨੂੰ ਊਰਜਾ ਵੀ ਦਿੰਦਾ ਹੈ।
ਭੁੰਨੀਆਂ ਹੋਈ ਲੌਂਗ ਨਾਲ ਪਾਓ ਰਾਹਤ
ਜੇਕਰ ਤੁਹਾਨੂੰ ਲਗਾਤਾਰ ਖੰਘ ਰਹਿੰਦੀ ਹੈ, ਤਾਂ ਇੱਕ ਲੌਂਗ ਨੂੰ ਹਲਕਾ ਜਿਹਾ ਭੁੰਨੋ ਅਤੇ ਇਸਨੂੰ ਚਬਾਓ। ਇਸ ਨਾਲ ਤੁਰੰਤ ਰਾਹਤ ਮਿਲੇਗੀ।

ਮੇਥੀ ਦਾਣੇ ਦਾ ਸ਼ਕਤੀਸ਼ਾਲੀ ਮਿਸ਼ਰਣ
ਭੁੰਨੇ ਹੋਏ ਅਤੇ ਪੀਸੇ ਹੋਏ ਮੇਥੀ ਦਾਣੇ ਨੂੰ ਥੋੜ੍ਹਾ ਜਿਹਾ ਅਦਰਕ ਪਾ ਕੇ ਇੱਕ ਕਾੜ੍ਹਾ ਬਣਾਓ। ਇਹ ਕਾੜ੍ਹਾ ਜ਼ੁਕਾਮ ਅਤੇ ਖੰਘ ਦੋਵਾਂ ਲਈ ਬਹੁਤ ਲਾਭਦਾਇਕ ਹੈ।
ਹਲਦੀ ਇਮਿਊਨਿਟੀ ਦਾ ਪਾਵਰਹਾਊਸ
ਇੱਕ ਗਲਾਸ ਦੁੱਧ ਦੇ ਨਾਲ ਇੱਕ ਚਮਚ ਹਲਦੀ ਪਾਊਡਰ ਪੀਣ ਨਾਲ ਇਮਿਊਨਿਟੀ ਵਧਦੀ ਹੈ ਅਤੇ ਤੁਹਾਨੂੰ ਜ਼ੁਕਾਮ ਅਤੇ ਖੰਘ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਅੱਧਾ ਚੱਮਚ ਭੁੰਨੀ ਹੋਈ ਹਲਦੀ ਸ਼ਹਿਦ ਦੇ ਨਾਲ ਲੈਣ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ : ਅਬੋਹਰ : ਮਾਂ ਦੇ ਫੁੱਲ ਲੈ ਕੇ ਜਾ ਰਹੇ ਪੁੱਤ ਦੀ ਕਾਰ ਹਾਦਸੇ ਦਾ ਸ਼ਿਕਾਰ, ਹੋਈ ਮੌਤ, 4 ਫੱਟੜ
ਅਦਰਕ ਦਾ ਰਸ ਹੈ ਰਾਮਬਾਣ
ਦੋ ਚੱਮਚ ਅਦਰਕ ਦਾ ਰਸ, ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਖੰਘ ਤੋਂ ਕਾਫ਼ੀ ਰਾਹਤ ਮਿਲਦੀ ਹੈ। ਭੁੰਨੇ ਹੋਏ ਅਦਰਕ ਨੂੰ ਚਬਾਉਣਾ ਵੀ ਖੰਘ ਨੂੰ ਦਬਾਉਣ ਵਿੱਚ ਅਸਰਦਾਰ ਹੈ।
ਸ਼ਹਿਦ ਅਤੇ ਦਾਲਚੀਨੀ ਦੀ ਤਾਕਤ
ਰੋਜਾਨਾ ਇੱਕ ਚੌਥਾਈ ਚੱਮਚ ਦਾਲਚੀਨੀ ਪਾਊਡਰ ਨੂੰ ਇੱਕ ਚਮਚ ਸ਼ਹਿਦ ਦੇ ਨਾਲ ਲੈਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਜੇ ਤੁਹਾਨੂੰ ਜ਼ੁਕਾਮ ਅਤੇ ਖੰਘ ਹੈ, ਤਾਂ ਦੋ ਚਮਚ ਸ਼ਹਿਦ ਨੂੰ ਬਰਾਬਰ ਮਾਤਰਾ ਵਿੱਚ ਅਦਰਕ ਦੇ ਰਸ ਵਿੱਚ ਮਿਲਾ ਕੇ ਵਾਰ-ਵਾਰ ਲਓ।
ਵੀਡੀਓ ਲਈ ਕਲਿੱਕ ਕਰੋ -:
























