ਘਰ ਦੀ ਬਣੀ ਰੋਟੀ-ਸਬਜ਼ੀ ਤੋਂ ਸਰੀਰ ਨੂੰ ਜੋ ਤਾਕਤ ਮਿਲਦੀ ਹੈ ਉਸ ਦੀ ਥਾਂ ਕੋਈ ਹੋਰ ਚੀਜ਼ ਨਹੀਂ ਲੈ ਸਕਦੀ। ਭਾਵੇਂ ਬਾਹਰ ਦਾ ਜੋ ਕੁਝ ਮਰਜ਼ੀ ਖਾ ਲਈਏ ਪਰ ਅਸਲੀ ਭੁੱਖ ਤਾਂ ਰੋਟੀ ਦੀ ਮਿਟਾਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਗਲਤ ਆਦਤਾਂ ਇਸ ਰੋਟੀ ਨੂੰ ਪੌਸ਼ਟਿਕ ਤੋਂ ਬੀਮਾਰੀ ਦਾ ਘਰ ਵੀ ਬਣਾ ਸਕਦੀਆਂ ਹਨ। ਦਰਅਸਲ ਸਿੱਧੀ ਅੱਗ ‘ਤੇ ਰੋਟੀ ਪਕਾਉਣ ਦੀ ਆਦਤ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ।
ਹਾਲ ਹੀ ‘ਚ ਹੋਈ ਇਕ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਗੈਸ ਦੀ ਅੱਗ ‘ਤੇ ਰੋਟੀਆਂ ਪਕਾਉਣ ਨਾਲ ਇਸ ‘ਚ ਕੈਂਸਰ ਪੈਦਾ ਕਰਨ ਵਾਲੇ ਤੱਤ ਪੈਦਾ ਹੋ ਸਕਦੇ ਹਨ। ਮਾਹਿਰਾਂ ਮੁਤਾਬਕ ਉੱਚ ਤਾਪਮਾਨ ‘ਤੇ ਭੋਜਨ ਪਕਾਉਣ ਨਾਲ ਉਸ ‘ਚ ਅਜਿਹੇ ਤੱਤ ਪੈਦਾ ਹੁੰਦੇ ਹਨ ਜੋ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਖਾਸ ਤੌਰ ‘ਤੇ ਜਦੋਂ ਰੋਟੀ ਜਾਂ Non-Veg ਨੂੰ ਸਿੱਧੀ ਅੱਗ ‘ਤੇ ਭੁੰਨਿਆ ਜਾਂਦਾ ਹੈ, ਤਾਂ ਇਹ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਗਲਤੀਆਂ ਬਾਰੇ ਜੋ ਰੋਟੀ ਬਣਾਉਣ ਲੱਗਿਆਂ ਨਹੀਂ ਕਰਨੀ ਚਾਹੀਦੀਆਂ-
ਆਟੇ ਨੂੰ ਗੁੰਨਣ ਤੋਂ ਤੁਰੰਤ ਬਾਅਦ ਰੋਟੀ ਨਾ ਬਣਾਓ
ਦਾਦੀ-ਨਾਨੀ ਦੀ ਪਰੰਪਰਾ ਮੁਤਾਬਕ ਗੁੰਨੇ ਹੋਏ ਆਟੇ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ, ਇਸ ਮਗਰੋਂ ਹੀ ਰੋਟੀ ਪਕਾਉਣੀ ਚਾਹੀਦੀ ਹੈ।
ਨਾਨ-ਸਟਿਕ ਪੈਨ ਦੀ ਵਰਤੋਂ ਨਾ ਕਰੋ
ਰੋਟੀਆਂ ਨੂੰ ਹਮੇਸ਼ਾ ਲੋਹੇ ਦੇ ਤਵੇ ‘ਤੇ ਪਕਾਉਣਾ ਚਾਹੀਦਾ ਹੈ, ਇਸ ਨਾਲ ਸਰੀਰ ਨੂੰ ਆਇਰਨ ਵੀ ਮਿਲਦਾ ਹੈ। ਨਾਨ-ਸਟਿਕ ਪੈਨ ਦਾ ਲੰਮੇ ਸਮੇਂ ਤੱਕ ਇਸਤੇਮਾਲ ਕਰਨਾ ਸਿਹਤ ਲਈ ਖਤਰਨਾਕ ਸਕਦਾ ਹੈ।
ਰੋਟੀ ਨੂੰ ਸੜਨ ਨਾ ਦਿਓ
ਜ਼ਿਆਦਾ ਸੜੀ ਹੋਈ ਰੋਟੀ ਵਿੱਚ ਕਾਰਸੀਨੋਜਨਿਕ ਤੱਤ ਬਣ ਸਕਦੇ ਹਨ, ਜਿਸ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਅਲੂਮੀਨੀਅਮ ਫੁਆਇਲ ਤੋਂ ਬਚੋ
ਰੋਟੀ ਨੂੰ ਟਿਫਿਨ ‘ਚ ਲਪੇਟਣ ਲਈ ਕੱਪੜੇ ਦੀ ਵਰਤੋਂ ਕਰੋ, ਰੋਟੀ ਦੀ ਫੁਆਇਲ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸੋਨੇ ਦਾ ਕਾਰੀਗਰ ਮਾਲਕ ਨਾਲ ਕਰ ਗਿਆ ਧੋਖਾ! 45 ਲੱਖ ਦਾ ਸੋਨਾ ਚੋਰੀ ਕਰ ਹੋਇਆ ਫਰਾਰ
ਡਾਕਟਰ ਦੀ ਸਲਾਹ
ਜੇਕਰ ਤੁਸੀਂ ਤੰਦੂਰੀ ਰੋਟੀਆਂ ਜਾਂ ਫੁਲਕੇ ਖਾਣਾ ਪਸੰਦ ਕਰਦੇ ਹੋ ਜੋ ਸਿੱਧੀ ਅੱਗ ‘ਤੇ ਪਕਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਮਾਤਰਾ ਨੂੰ ਸੀਮਤ ਕਰੋ ਅਤੇ ਖੁਰਾਕ ਵਿੱਚ ਸੰਤੁਲਿਤ ਭੋਜਨ ਨੂੰ ਪਹਿਲ ਦਿਓ।
ਵੀਡੀਓ ਲਈ ਕਲਿੱਕ ਕਰੋ -:
