ਰੂਸ ਤੋਂ ਜਾਨ ਬਚਾ ਕੇ ਭਾਰਤ ਪਰਤੇ ਜਲੰਧਰ ਦੇ ਨੌਜਵਾਨ ਆਕਾਸ਼ਦੀਪ ਨੇ ਏਜੰਟ ਵੱਲੋਂ ਕੀਤੀ ਠੱਗੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ। ਉਸ ਨੇ ਦੋਸ਼ ਲਾਇਆ ਕਿ ਜਲੰਧਰ ਦੇ ਇੱਕ ਏਜੰਟ ਨੇ ਉਸ ਨੂੰ ਮੋਟੀ ਕਮਾਈ ਦਾ ਸੁਪਨਾ ਵਿਖਾ ਕੇ 6 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਉਸ ਨੂੰ ਰੂਸ ਭੇਜ ਦਿੱਤਾ। ਉਸਨੂੰ ਉੱਥੇ ਕੋਈ ਨੌਕਰੀ ਨਹੀਂ ਮਿਲੀ, ਨਾ ਹੀ ਉਸ ਨੂੰ ਕੋਈ ਰਿਹਾਇਸ਼ ਮਿਲੀ। ਇਸ ਦੀ ਬਜਾਏ ਉਸਨੂੰ ਰੂਸੀ ਫੌਜ ਵਿੱਚ ਭਰਤੀ ਹੋਣ ਦਾ ਲਾਲਚ ਦਿੱਤਾ ਗਿਆ। ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਉਹ ਹਰਿਆਣਾ ਅਤੇ ਰਾਜਸਥਾਨ ਦੇ ਹੋਰ ਨੌਜਵਾਨਾਂ ਨਾਲ ਦੋ ਦਿਨ ਭੁੱਖਾ ਅਤੇ ਪਿਆਸਾ ਜੰਗਲ ਵਿੱਚ ਲੁਕਿਆ ਰਿਹਾ।

ਡਰੋਨ ਦੇ ਡਰੋਂ ਰਾਤ ਭਰ ਪਹਿਰਾ ਦੇਣਾ ਪੈਂਦਾ। ਭਾਰਤ ਪਰਤਨ ਲਈ ਪਰਿਵਾਰ ਨੂੰ ਬਾਈਕ ਤੇ ਪਤਨੀ ਦੇ ਗਹਿਨੇ ਤੱਕ ਵੇਚਣੇ ਪਏ। ਨੌਜਵਾਨ ਨੇ ਕਿਹਾ ਕਿ ਜਦੋਂ ਉਸਨੇ ਆਪਣੇ ਪੈਸੇ ਮੰਗੇ ਤਾਂ ਏਜੰਟ ਨੇ ਉਸ ਨੂੰ ਧਮਕੀ ਦਿੱਤੀ। ਏਜੰਟ ਦੀਆਂ ਧਮਕੀਆਂ ਤੋਂ ਬਾਅਦ ਉਸਨੇ ਐਂਟੀ ਫ੍ਰਾਡ ਸੈੱਲ ਵਿਚ ਸ਼ਿਕਾਇਤ ਕੀਤੀ। ਉਸ ਨੇ ਮੰਗ ਕੀਤੀ ਕਿ ਜੋ ਪੈਸੇ ਲੱਗੇ ਹਨ ਉਸ ਨੂੰ ਰਿਕਵਰ ਕਰਾਇਆ ਜਾਵੇ ਤੇ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਜਾਅਲੀ ਟਿਕਟ, ਭੁੱਖੇ-ਪਿਆਸੇ ਰਹਿਣ ਦੀ ਮਜਬੂਰੀ ਤੇ ਰੂਸੀ ਫੌਜ ਵਿੱਚ ਭਰਤੀ ਹੋਣ ਦੇ ਲਾਲਚ ਦੀ ਪੂਰੀ ਕਹਾਣੀ ਦੱਸੀ।
ਉਸ ਨੇ ਦੱਸਿਆ ਕਿ ਉਹ ਇੱਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਘਰ ਦੇ ਹਲਾਤ ਸੁਧਾਰਨ ਲਈ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਭਰਾ ਦੀ ਦੁਕਾਨ ‘ਤੇ ਉਸ ਦੀ ਮੁਲਾਕਾਤ ਰਾਮਨਗਰ ਦੇ ਰਹਿਣ ਵਾਲੇ ਏਜੰਟ ਪਵਨ ਕੁਮਾਰ ਨਾਲ ਹੋਈ। ਪਵਨ ਨੇ ਦਿੱਲੀ ਦੇ ਜਤਿੰਦਰ ਤੇ ਰਾਮੰਡੋ ਨਾਂ ਦੇ ਦੋ ਏਜੰਟਾਂ ਨਾਲ ਉਸ ਦਾ ਸੰਪਰਕ ਕਰਾਇਆ ਜਿਨ੍ਹਾਂ ਨੇ ਉਸ ਨੂੰ ਵੱਡੀ ਕੰਪਨੀ ਵਿਚ ਚੰਗੀ ਨੌਕਰੀ ਤੇ ਮੋਟੀ ਕਮਾਈ ਦੇ ਸੁਪਨੇ ਦਿਖਾਏ, ਜਿਸ ਤੋਂ ਬਾਅਦ ਉਸ ਨੇ ਹਾਂ ਕਰ ਦਿੱਤੀ।

ਰੂਸ ਭੇਜਣ ਲਈ ਉਨ੍ਹਾਂ ਨੇ 6 ਲੱਖ ਰੁਪਏ ਮੰਗੇ। ਆਕਾਸ਼ਦੀਪ ਨੇ ਰਿਸ਼ਤੇਦਾਰਾਂ ਤੋਂ ਤੇ ਹੋਰ ਵਿਆਜੀ ਪੈਸੇ ਚੁੱਕ ਕੇ ਪਵਨ ਨੂੰ ਦਿੱਤੇ। ਰੂਸ ਦੀ ਫਲਾਈ 13 ਜੂਨ ਨੂੰ ਤੈਅ ਸੀ ਪਰ ਏਜੰਟ ਪਵਨ ਕੁਮਾਰ ਨੇ ਉਸ ਨੂੰ ਫਰਜ਼ੀ ਟਿਕ ਦੇ ਦਿੱਤਾ ਤੇ ਪਰਿਵਾਰ ਨੂੰ ਘਰ ਭੇਜ ਕੇ ਉਸ ਨੂੰ ਦਿੱਲੀ ਰੁਕਣ ਲਈ ਕਿਹਾ। ਇਥੇ ਏਜੰਟ ਉਸ ਨੂੰ ਝੂਠੇ ਦਿਲਾਸੇ ਦਿੰਦਾ ਰਿਹਾ ਤੇ ਫਿਰ 15 ਜੂਨ ਨੂੰ ਦਿੱਲੀ ਤੋਂ ਮਾਸਕੋ ਦੀ ਫਲਾਈਟ ਫੜੀ।
ਮਾਸਕੋ ਏਅਰਪੋਰਟ ‘ਤੇ ਵਾਅਦੇ ਮੁਤਾਬਕ ਉਸ ਨੂੰ ਕੋਈ ਲੈਣ ਨਹੀਂ ਆਇਆ। 3 ਘੰਟੇ ਉਡੀਕਣ ਤੋਂ ਬਾਅਦ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ ਕਹਿ ਦਿੱਤਾ ਖੁਦ ਹੀ ਲੋਕੇਸ਼ਨ ‘ਤੇ ਜਾਓ। ਉਥੇ ਉਸ ਨੂੰ ਹਰਿਆਣਾ ਤੇ ਰਾਜਸਥਾਨ ਦੇ ਕੁਝ ਮੁੰਡੇ ਮਿਲੇ, ਉਨ੍ਹਾਂ ਨਾਲ ਭਾਸ਼ਾ ਦੀ ਦਿੱਕਤ ਦਾ ਸਾਹਮਣਾ ਕਰਦੇ ਹੋਏ ਕੰਪਨੀ ਲੋਕੇਸ਼ਨ ਲਈ ਰਵਾਨਾ ਹੋਵੇ। ਏਜੰਟ ਦੇ ਵਾਅਦਿਆਂ ਤੋਂ ਉਲਟ ਉਥੇ ਰਹਿਣ ਦੇ ਨਾਂ ‘ਤੇ ਬਾਥਰੂਮ ਜਿੰਨਾ ਇੱਕ ਛੋਟਾ ਕਮਰਾ ਮਿਲਿਆ। ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ ਤੇ ਗੈਰ-ਮਨੁੱਖੀ ਹਲਾਤਾਂ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ। ਇਥੇ ਉਨ੍ਹਾਂ ਨੂੰ ਕੰਸਟ੍ਰਕਸ਼ਨ ਦਾ ਭਾਰੀ ਕੰਮ ਕਰਨ ਲਈ ਕਿਹਾ ਗਿਆ। ਮਨ੍ਹਾ ਕਰਨ ‘ਤੇ ਪਾਕਿਸਤਾਨ ਭੇਜਣ ਦੀ ਧਮਕੀ ਗਿਆ। ਕੰਮ ਨਾ ਕਰਨ ‘ਤੇ 20-30 ਲੱਖ ਰੁਪਏ ਦਾ ਲਾਲਚ ਦੇ ਕੇ ਰੂਸੀ ਫੌਜ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ।
ਉਸ ਨੇ ਦੱਸਿਆ ਕਿ ਇੱਕ ਦਿਨ ਕੰਸਟ੍ਰਕਸ਼ਨ ਸਾਈਟ ‘ਤੇ ਰੇ ਪੈ ਗਈ ਤਾਂ ਉਥੇ ਮੌਜੂਦ ਰੂਸੀ ਬੰਦੇ ਨੇ ਭੱਜਣ ਲਈ ਕਿਹਾ। ਉਹ ਸਾਰੇ ਪੁਲਿਸ ਤੋਂ ਬਚਣ ਲਈ ਜੰਗਲਾਂ ਵਿਚ ਲੁਕ ਗਏ। ਬਹੁਤ ਹੀ ਖੌਫਨਾਕ ਮਾਹੌਲ ਵਿਚ ਬਿਨਾਂ ਖਾਧੇ-ਪੀਤੇ ਮੁੰਡਿਆਂ ਨੇ 2-3 ਦਿਨ ਜੰਗਲ ਵਿਚ ਬਿਤਾਏ। ਅਸਮਾਨ ਵਿਚ ਡਰੋਨ ਮੰਡਰਾ ਰਹੇ ਸਨ ਜਿਨ੍ਹਾਂ ਤੋਂ ਬਚਣ ਲਈ ਉਹ ਰਾਤ ਭਰ ਦੋ-ਦੋ ਘੰਟੇ ਸ਼ਿਫਟ ਬਣਾ ਕੇ ਪਹਿਰਾ ਦਿੰਦੇ। ਉਨ੍ਹਾਂ ਦੇ ਕਈ ਸਾਥੀ ਇੱਕ-ਇੱਕ ਕਰਕੇ ਗਾਇਬ ਹੋਣ ਲਈਗੇ।
ਜੰਗਲ ਵਿਚ 2-3 ਦਿਨ ਬਿਤਾਉਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਸੁਰੱਖਿਅਤ ਇਲਾਕੇ ਵੱਲ ਵਧੇ ਕੇ ਰਸਤੇ ਵਿਚ ਮਿਲੇ ਇੱਕ ਰੂਸੀ ਬੰਦੇ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਮਾਸਕੋ ਵਿਚ ਰਹਿਣ ਵਾਲੇ ਉਸ ਦੇ ਦੋਸਤ ਨਾਲ ਸੰਪਰਕ ਕਰਾਇਆ ਜਿਸ ਨੇ ਟ੍ਰੇਨ ਦੀ ਟਿਕਟ ਕਰਵਾ ਕੇ ਉਨ੍ਹਾਂ ਨੂੰ ਮਾਸਕੋ ਬੁਲਾਇਆ। ਉਥੇ ਪਹੁੰਚ ਕੇ ਪਰਿਵਾਰ ਨਾਲ ਗੱਲ ਕੀਤੀ ਤਾਂ ਪਰਿਵਾਰ ਨੇ ਬਾਈਕ ਤੇ ਗਹਿਣੇ ਵੇਚ ਕੇ 95 ਹਜ਼ਾਰ ਦੀ ਟਿਕਟ ਕਰਵਾਈ ਜਿਸ ਮਗਰੋਂ ਉਹ 2 ਜੁਲਾਈ ਨੂੰ ਸਹੀ-ਸਲਾਮਤ ਘਰ ਪਰਤ ਸਕਿਆ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਗਠਜੋੜ ਨੂੰ ਲੈ ਕੇ ਪੰਜਾਬ ‘ਚ ਭਖੀ ਸਿਆਸਤ
ਇਸ ਤੋਂ ਬਾਅਦ, ਆਪਣੇ ਕਰਜ਼ੇ ਅਤੇ ਬਰਬਾਦੀ ਨੂੰ ਦੇਖ ਕੇ, ਉਸਨੇ ਏਜੰਟ ਪਵਨ ਕੁਮਾਰ ਨਾਲ ਸੰਪਰਕ ਕੀਤਾ ਅਤੇ ਆਪਣੇ ਪੈਸੇ ਵਾਪਸ ਮੰਗੇ। ਏਜੰਟ ਆਪਣੇ ਵਾਅਦਿਆਂ ਤੋਂ ਮੁੱਕਰ ਗਿਆ। ਉਸਨੇ ਨਾ ਸਿਰਫ਼ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਸਗੋਂ ਉਸਨੂੰ ਧਮਕੀ ਵੀ ਦਿੱਤੀ। ਆਕਾਸ਼ਦੀਪ ਨੇ ਦੱਸਿਆ ਕਿ ਕਰਜ਼ਾ ਹੁਣ 8 ਲੱਖ ਰੁਪਏ ਤੱਕ ਵੱਧ ਗਿਆ ਹੈ। ਉਸ ਦੇ ਪਿੱਛੇ ਉਸਦੀ ਪਤਨੀ, ਇੱਕ 5 ਸਾਲ ਦਾ ਬੱਚਾ ਅਤੇ ਉਸਦੀ ਮਾਂ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








