ਮੋਹਾਲੀ ਦੇ ਜ਼ੀਰਕਪੁਰ ਵਿਚ ਇਕ ਕਾਰੋਬਾਰੀ ਨੂੰ ਅਗਵਾ ਕਰ ਲਿਆ ਗਿਆ। ਉਹ ਦੋਸਤਾਂ ਦੇ ਨਾਲ ਬੈਠਾ ਹੋਇਆ ਸੀ ਕਿ ਉਦੋਂ ਹੀ ਮਾਸਕ ਪਹਿਨੇ ਇਕ ਕੁੜੀ ਆਈ ਤੇ ਉਸ ਨਾਲ ਗੱਲ ਕਰਨ ਲੱਗੀ। ਇਸ ਦੌਰਾਨ 2 ਹੋਰ ਨੌਜਵਾਨ ਉਥੇ ਪਹੁੰਚੇ। ਇਸ ਦੇ ਬਾਅਦ ਉਹ ਕਾਰੋਬਾਰੀ ਨੂੰ ਜਬਰਨ ਫੜਨ ਲੱਗੇ। ਜਦੋਂ ਦੋਸਤਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਖੁਦ ਨੂੰ ਪਟਿਆਲਾ CIA ਦਾ ਅਫਸਰ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਕਾਰੋਬਾਰੀ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ ਤੇ ਉਹ ਉਸ ਨੂੰ ਗ੍ਰਿਫਤਾਰ ਕਰਨ ਆਏ ਹਨ।
ਇਸ ਦੇ ਬਾਅਦ ਉਹ ਮੁਲਜ਼ਮ ਨੂੰ ਸਕਾਰਪੀਓ ਵਿਚ ਪਾ ਕੇ ਭੱਜ ਗਏ ਤੇ ਨਾਭਾ ਦੇ ਇਕ ਕਿਰਾਏ ਦੇ ਮਕਾਨ ਵਿਚ ਕੈਦੀ ਬਣਾ ਕੇ ਰੱਖਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਛਾਪੇਮਾਰੀ ਕੀਤੀ ਤੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਾਰੋਬਾਰੀ ਨੂੰ ਵੀ ਛੁੜਾ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਪੈਸਿਆਂ ਦੇ ਵਿਵਾਦ ਵਿਚ ਸਾਜਿਸ਼ ਰਚੀ ਗਈ ਸੀ।
SP ਸੌਰਭ ਜਿੰਦਲ ਨੇ ਦੱਸਿਆ ਕਿ 30 ਅਪ੍ਰੈਲ ਨੂੰ ਵੀਆਈਪੀ ਰੋਡ ਸਥਿਤ ਰਾਇਲ ਜੰਕਸ਼ਨ ਤੋਂ ਨੀਰਜ ਕੱਕੜ ਨੂੰ ਅਗਵਾ ਕੀਤਾ ਗਿਆ ਸੀ। ਘਟਨਾ ਸਮੇਂ ਸ਼ਾਮ ਲਗਭਗ 6.45 ਵਜੇ ਨੀਰਜ ਆਪਣੇ ਦੋਸਤਾਂ ਨਾਲ ਬੈਠਾ ਸੀ। ਮੁਲਜ਼ਮ ਕਾਰੋਬਾਰੀ ਨੂੰ ਜ਼ਬਰਦਸਤੀ ਫੜਨ ਲੱਗੇ ਤੇ ਖੁਦ ਨੂੰ ਸੀਆਈਏ ਅਫਸਰ ਦੱਸਿਆ ਤੇ ਉਸ ਨੂੰ ਅਗਵਾ ਕਰ ਲਿਆ।
ਇਹ ਵੀ ਪੜ੍ਹੋ : ਮਾਛੀਵਾੜਾ : ਦੋ ਧਿਰਾਂ ਵਿਚਕਾਰ ਝੜਪ ‘ਚ ਜ਼ਖਮੀ ਹੋਏ ਨੌਜਵਾਨ ਨੇ ਤੋੜਿਆ ਦ/ਮ, 11 ਵਿਅਕਤੀਆਂ ਸਣੇ 21 ਖਿਲਾਫ਼ ਮਾਮਲਾ ਦਰਜ
ਪੁਲਿਸ ਨੇ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ। ਕਾਰਵਾਈ ਕਰਦੇ ਹੋਏ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਕਮਲਵੀਰ ਗਰਗ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਤੇ ਜਗਸੀਰ ਸਿੰਘ ਵਜੋਂ ਹੋਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਕਮਲੀਰ ਗਰਗ ਦਾ ਪੀੜਤ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਮੁਲਜ਼ਮਾਂ ਨੇ ਪਹਿਲਾਂ ਰੇਕੀ ਕੀਤੀ ਤੇ ਫਿਰ ਪਲਾਨ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:











