10 ਸਾਲ ਦੇ ਬੱਚੇ ਦਾ ਰੋਲ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਬੱਚੇ ਦੀ ਕਹਾਣੀ ਕਾਫੀ ਭਾਵੁਕ ਹੈ। ਇਹ ਕਹਾਣੀ 10 ਸਾਲਾ ਜਸਪ੍ਰੀਤ ਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਰਾਹੀਂ ਜਾਂ ਸਪੋਰਟ ਲਈ ਉਸ ਤੱਕ ਪਹੁੰਚ ਕਰ ਰਹੇ ਹਨ। ਆਓ ਜਾਣਦੇ ਹਾਂ ਕੀ ਹੈ ਪੂਰੀ ਵੀਡੀਓ-
ਇਸ 10 ਸਾਲ ਦੇ ਬੱਚੇ ਦਾ ਨਾਮ ਜਸਪ੍ਰੀਤ ਹੈ। ਇਹ ਬੱਚਾ ਇੱਕ ਰੇਹੜੀ ‘ਤੇ ਖੜ੍ਹਾ ਹੋ ਕੇ ਰੋਲ ਬਣਾ ਕੇ ਵੇਚਦਾ ਹੈ। ਦਰਅਸਲ ਇਹ ਰੇਹੜਾ ਕਰੀਬ ਡੇਢ ਮਹੀਨੇ ਪਹਿਲਾਂ ਉਸ ਦੇ ਪਿਤਾ ਨੇ ਸ਼ੁਰੂ ਕੀਤਾ ਸੀ ਪਰ ਟੀਬੀ ਦੀ ਬਿਮਾਰੀ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਉਦੋਂ ਤੋਂ ਜਸਪ੍ਰੀਤ ਨੇ ਆਪਣੇ ਪਿਤਾ ਦੀ ਆਖਰੀ ਨਿਸ਼ਾਨੀ ਜ਼ਿੰਦਾ ਰੱਖਣ ਦਾ ਸੰਕਲਪ ਲੈ ਲਿਆ। ਉਹ ਕਹਿੰਦਾ ਹੈ ਕਿ ‘ਇਹ ਮੇਰੇ ਪਾਪਾ ਦੀ ਦੁਕਾਨ ਹੈ, ਮੈਂ ਇਸ ਨੂੰ ਕਦੇ ਬੰਦ ਨਹੀਂ ਹੋਣ ਦਿਆਂਗਾ।’ ਉਸ ਨੂੰ ਮਿਲਣ ਲਈ ਦੂਰ-ਦੂਰ ਤੋਂ ਲੋਕ ਆ ਰਹੇ ਹਨ।
ਜਸਪ੍ਰੀਤ ਦੱਸਦਾ ਹੈ ਕਿ ਉਸਦੇ ਪਿਤਾ ਦੀ ਮੌਤ ਤੋਂ ਤੁਰੰਤ ਬਾਅਦ ਉਸਦੀ ਮਾਂ ਦੋਵੇਂ ਬੱਚਿਆਂ ਨੂੰ ਛੱਡ ਗਈ ਕੇ ਚਲੀ ਗਈ। ਜਸਪ੍ਰੀਤ ਅਤੇ ਉਸਦੀ ਭੈਣ ਇਸ ਸਮੇਂ ਆਪਣੀ ਭੂਆ ਕੋਲ ਰਹਿੰਦੇ ਹਨ। ਪਿਤਾ ਦੀ ਮੌਤ ਤੋਂ ਬਾਅਦ ਦੋਵਾਂ ਦੀ ਜ਼ਿੰਮੇਵਾਰੀ ਜਸਪ੍ਰੀਤ ‘ਤੇ ਆ ਗਈ। ਜਸਪ੍ਰੀਤ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੈ, ਜਿਸ ਕਾਰਨ ਉਹ ਆਪਣੇ ਪਿਤਾ ਦੀ ਦੁਕਾਨ ਸੰਭਾਲ ਰਿਹਾ ਹੈ। ਉਸਦੀ ਭੈਣ ਉਸ ਤੋਂ ਚਾਰ ਸਾਲ ਵੱਡੀ ਹੈ ਅਤੇ 8ਵੀਂ ਜਮਾਤ ਵਿੱਚ ਪੜ੍ਹਦੀ ਹੈ।
ਜਸਪ੍ਰੀਤ ਦਾ ਕਹਿਣਾ ਹੈ ਕਿ ਪਿਤਾ ਦਾ ਸੁਪਨਾ ਸੀ ਕਿ ਮੈਂ ਵੱਡਾ ਹੋ ਕੇ ਪੁਲਿਸ ਅਫਸਰ ਬਣਾਂ ਅਤੇ ਮੇਰੀ ਭੈਣ ਟੀਚਰ ਬਣੇ। ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਦੋਵੇਂ ਪਾਪਾ ਦਾ ਸੁਪਨਾ ਪੂਰਾ ਕਰਾਂਗੇ।
ਇਹ ਵੀ ਪੜ੍ਹੋ : ਏਜੰਟ ਨੇ ਵਿਦੇਸ਼ ਭੇਜਣ ਲਈ ਲਏ ਲੱਖਾਂ ਰੁਪਏ! ਡੌਕੀਂ ਲਾ ਕੇ ਚੱਲੇ ਬੰਦੇ ਦੀ ਰਾਹ ‘ਚ ਹੀ ਹੋਈ ਮੌ.ਤ
ਇਸ ਵਾਇਰਲ ਵੀਡੀਓ ‘ਤੇ ਆਨੰਦ ਮਹਿੰਦਰਾ ਅਤੇ ਸੋਨੂੰ ਸੂਦ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਨੇ ਉਸ ਦੀ ਪੜ੍ਹਾਈ ਦਾ ਸਾਰਾ ਖਰਚ ਚੁੱਕਣ ਦੀ ਪੇਸ਼ਕਸ਼ ਕੀਤੀ ਹੈ। ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ, ‘ਚਲ ਪਹਿਲਾਂ ਪੜ੍ਹ ਲੈਂਦੇ ਆਂ ਦੋਸਤ, ਬਿਜ਼ਨੈੱਸ ਵੱਡੇ ਹੋ ਕੇ ਇਸ ਤੋਂ ਵੱਡਾ ਕਰਾਂਗੇ।’ ਇਸ ਤੋਂ ਬਾਅਦ ਇਲਾਕੇ ਦੇ ਕਈ ਸਥਾਨਕ ਆਗੂ ਵੀ ਅੱਗੇ ਆਏ। ਭਾਜਪਾ ਆਗੂ ਰਾਜੀਵ ਬੱਬਰ ਨੇ ਜਸਪ੍ਰੀਤ ਤੇ ਉਸ ਦੀ ਭੈਣ ਨੂੰ ਪ੍ਰਾਈਵੇਟ ਸਕੂਲ ਵਿੱਚ ਦਾਖ਼ਲਾ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: