ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਕਹਾਣੀ ਦੱਸਾਂਗੇ ਜੋ ਮੁਰਦਾਘਰ ਵਿੱਚ ਆਉਣ ਵਾਲੀਆਂ ਲਾਸ਼ਾਂ ਨਾਲ ਬਲਾਤਕਾਰ ਕਰਦਾ ਸੀ। ਇਸ ਬੰਦੇ ਦੀ ਹਰਕਤ ਕਿਸੇ ‘ਸ਼ੈਤਾਨ’ ਤੋਂ ਘੱਟ ਨਹੀਂ ਸੀ। ਉਹ ਉਨ੍ਹਾਂ ਨਾਲ ਸਬੰਧ ਬਣਾਉਣ ਵੇਲੇ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਵੀ ਬਣਾ ਲੈਂਦਾ ਸੀ। ਉਸ ਨੇ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਸਟੋਰ ਕਰਕੇ ਰਖਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ 100 ਤੋਂ ਵੱਧ ਲਾਸ਼ਾਂ ਨਾਲ ਬਲਾਤਕਾਰ ਕੀਤਾ। ਇਹ ਬੰਦਾ ਬ੍ਰਿਟੇਨ ਦੇ ਹਸਪਤਾਲ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਅਤੇ ਉਸਦਾ ਨਾਮ ਡੇਵਿਡ ਫੁਲਰ ਹੈ।
68 ਸਾਲਾਂ ਡੇਵਿਡ ਫੁਲਰ ਦੋ ਔਰਤਾਂ ਦੇ ਕਤਲ ਤੇ ਯੌਨ ਸ਼ੋਸ਼ਣ ਲਈ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਪਿਛਲੇ ਸਾਲ ਨਵੰਬਰ ਵਿੱਚ ਉਸ ਨੇ 23 ਹੋਰ ਔਰਤਾਂ ਦੀਆਂ ਲਾਸ਼ਾਂ ਨਾਲ ਯੌਨ ਸ਼ੋਸ਼ਣ ਦਾ ਗੁਨਾਹ ਕਬੂਲ ਕੀਤਾ। ਉਸ ਨੇ ਮੰਨਿਆ ਕਿ 13 ਸਾਲਾਂ ਦੌਰਾਨ ਉਸ ਨੇ ਇਹ ਕੁਕਰਮ ਕੀਤੇ। ਇਸ ਮਾਮਲੇ ਵਿੱਚ ਉਸ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ 78 ਲਾਸ਼ਾਂ ਦੇ ਨਾਲ ਯੌਨ ਸ਼ੋਸ਼ਣ ਵਿੱਚ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਪਾਕਿਸਤਾਨ ਦੇ ਸਾਬਕਾ PM ‘ਤੇ ਅੱਤਵਾਦ ਦਾ ਕੇਸ ਦਰਜ
ਸਾਲ 2020 ਵਿੱਚ ਜਦੋਂ ਪੁਲਿਸ 30 ਸਾਲਾਂ ਤੋਂ ਵੱਧ ਸਮੇਂ ਤੱਕ ਅਣਸੁਲਝੇ ਕਤਲ ਦੇ ਮਾਮਲੇ ਦੀ ਜਾਂਚ ਲਈ ਉਸ ਦੇ ਕਮਰੇ ਵਿੱਚ ਪਹੁੰਚੀ ਤਾਂ ਉਸ ਨੂੰ ਜੋ ਬਰਾਮਦ ਹੋਇਆ, ਉਸ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਇਥੇ ਪਹੁੰਚਣ ਮਗਰੋਂ ਪੁਲਿਸ ਨੂੰ ਡੇਵਿਡ ਦੇ ਅਪਰਾਧਾਂ ਦੇ ਸਬੂਤ ਮਿਲੇ। ਪੁਲਿਸ ਨੂੰ ਪਤਾ ਲੱਗਾ ਕਿ ਉਹ ਕੁੜੀਆਂ ਦੀਆਂ ਲਾਸ਼ਾਂ ਨਾਲ ਯੌਨ ਸ਼ੋਸ਼ਣ ਕਰਦਾ ਸੀ ਤੇ ਉਸ ਦੇ ਕੋਲ ਇਸ ਘਿਨੌਣੇ ਅਪਰਾਧ ਦੇ ਫੋਟੋ ਤੇ ਵੀਡੀਓ ਵੀ ਸਨ। ਉਸ ਨੇ ਕਈ ਪੀੜਤਾਵਾਂ ਦੇ ਨਾਂ ‘ਤੇ ਫੋਲਡਰ ਬਣਾਇਆ ਹੋਇਆ ਸੀ। ਦਰਅਸਲ ਸਾਲ 2020 ਵਿੱਚ ਪੁਲਿਸ ਨੇ ਫੁਲਰ ਨੂੰ ਬ੍ਰਿਟੇਨ ਵਿੱਚ ਦੋ ਥਾਵਾਂ ‘ਤੇ ਦੋ ਔਰਤਾਂ ਦੇ ਮਰਡਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਉਸ ਦੇ ਕੋਲ ‘ਬੈਸਟ ਐਵਰ’ ਨਾਂ ਦਾ ਇੱਕ ਹੋਰ ਫੋਲਡਰ ਸੀ।
ਡੇਵਿਡ ਦੇ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਉਸ ਨੇ ਸਾਲ 2007 ਤੋਂ ਸਾਲ 2020 ਦੌਰਾਨ 101 ਔਰਤਾਂ ਦੀਆਂ ਲਾਸ਼ਾਂ ਨਾਲ ਯੌਨ ਸ਼ੋਸ਼ਣ ਕੀਤਾ ਸੀ। ਡੇਵਿਡ ਸਾਲ 1989 ਤੋਂ ਹਸਪਤਾਲ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ ਸੀ। ਉਸ ਨੇ ਸਭ ਤੋ ਪਹਿਲਾਂ ਕੇਂਟ ਐਂਡ ਸਸੇਕਸ ਹਸਪਤਾਲ ਵਿੱਚ ਕੰਮ ਕੀਤਾ। ਸਾਲ 2011 ਵਿੱਚ ਇਹ ਹਸਪਤਾਲ ਬੰਦ ਹੋਇਆ ਤੇ ਉਸ ਨੇ ਉਦੋਂ ਤੱਕ ਇੇ ਕੰਮ ਕੀਤਾ। ਇਸ ਮਗਰੋਂ ਉਹ ਟਿਊਨਬ੍ਰਿਜ ਵੇਲਸ ਹਸਪਤਾਲ ਵਿੱਚ ਕੰਮ ਕਰਨ ਲੱਗਾ। ਪੁਲਿਸ ਮੁਤਾਬਕ ਉਹ ਜਦੋਂ ਤੱਕ ਗ੍ਰਿਫਤ ਵਿੱਚ ਨਹੀਂ ਆਇਾ, ਉਦੋਂ ਤੱਕ ਉਸ ਨੇ ਲਾਸ਼ਾਂ ਨਾਲ ਇਹ ਕਰੂਰਤਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: