ਮੱਧ ਪ੍ਰਦੇਸ਼ ਦੇ ਰੀਵਾ ਦੇ ਯਸ਼ਸਵੀ ਨੇ ਸਿਰਫ 3 ਮਿੰਟ ਵਿੱਚ 26 ਦੇਸ਼ਾਂ ਦਾ ਝੰਡਾ ਪਛਾਣ ਕੇ ਵਰਲਡ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਯਸ਼ਸਵੀ ਦੇਸ਼ ਵਿੱਚ ਸਭ ਤੋਂ ਘੱਟ ਉਮਰ ਦਾ ਪਹਿਲਾ ਤੇ ਦੁਨੀਆ ਦਾ ਦੂਜਾ ਗੂਗਲ ਬੁਆਏ ਬਣ ਗਿਆ ਹੈ।
ਯਸ਼ਸਵੀ ਨੇ ਇਹ ਕਾਰਨਾਮਾ 14 ਮਹੀਨੇ ਦੀ ਉਮਰ ਵਿੱਚ ਕਰਕੇ ਵਰਲਡ ਬੁੱਕ ਆਫ ਰਿਕਾਰਡਕਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਹੁਣ ਯਸ਼ਸਵੀ 194 ਦੇਸ਼ਾਂ ਦੇ ਨੈਸ਼ਨਲ ਫਲੈਗ ਪਛਾਣਨ ਦਾ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਕਰ ਰਿਹਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯਸ਼ਸਵੀ ਅਜੇ ਬੋਲਣਾ ਵੀ ਨਹੀਂ ਸਿੱਖ ਸਕਿਆ ਪਰ ਸਭ ਤੋਂ ਘੱਟ ਉਮਰ ਵਿੱਚ ਵਰਲਡ ਰਿਕਾਰਡ ਬਣਾਉਣ ਵਿੱਚ ਦੁਨੀਆ ਦਾ ਪਹਿਲਾ ਬੱਚਾ ਬਣ ਗਿਆ ਹੈ। ਯਸ਼ਸਵੀ ਦੇ ਦਾਦਾ ਟੀਚਰ ਹਨ ਜਦਕਿ ਪਿਤਾ ਪੀਆਰ ਤੇ ਮਾਂ ਕਾਨੂੰਸਾਜ਼ ਹੈ।
ਇਸ ਤੋਂ ਪਹਿਲਾਂ ਗੂਗਲ ਬੁਆਏ ਦੇ ਨਾਂ ਨਾਲ ਮਸ਼ਹੂਰ ਕੌਟਿਲਿਆ ਨੇ 4 ਸਾਲ ਦੀ ਉਮਰ ਵਿੱਚ ਇਹ ਵਰਲਡ ਰਿਕਾਰਡ ਬਣਾਇਆ ਸੀ। ਪਰ ਯਸ਼ਸਵੀ ਨੇ ਸਿਰਫ 14 ਮਹੀਨਿਆਂ ਦੀ ਉਮਰ ਵਿੱਚ ਇਹ ਕਾਰਨਾਮਾ ਕਰ ਦਿਖਾਇਆ ਹੈ। ਯਸ਼ਸਵੀ ਦੇ ਪਰਿਵਾਰ ਨੇ ਦੱਸਿਆ ਕਿ ਬਚਪਨ ਤੋਂ ਹੀ ਯਸ਼ਸਵੀ ਦੀ ਯਾਦਸ਼ਕਤੀ ਅਨੋਖੀ ਰਹੀ ਹੈ।
ਉਸ ਦੇ ਮਾਪਿਆਂ ਨੂੰ ਉਸ ਦੀ ਯਾਦਸ਼ਕਤੀ ਵਾਲੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਉਸ ਨੂੰ ਇੱਕ ਫੁੱਲ ਵਿਖਾਇਆ ਤੇ ਯਸ਼ਸਵੀ ਨੇ ਉਸ ਨੂੰ ਪਛਾਣ ਲਿਆ। ਉਸ ਨੂੰ ਜੋ ਕੁਝ ਵੀ ਦਿਖਾਇਆ ਜਾਂਦਾ ਜਾਂਦਾ ਸੀ, ਉਹ ਇੱਕ ਵਾਰ ਵਿੱਚ ਹੀ ਪਛਾਣ ਜਾਂਦਾ ਸੀ। ਉਸ ਨੂੰ ਸਭ ਕੁਝ ਯਾਦ ਰਹਿੰਦਾ ਸੀ। ਉਸ ਵੇਲੇ ਯਸ਼ਸਵੀ ਦੀ ਉਮਰ 6-7 ਮਹੀਨੇ ਸੀ। ਛੋਟੀ ਜਿਹੀ ਉਮਰ ਵਿੱਚ ਉਸ ਦੇ ਟੇਲੈਂਟ ਨੂੰ ਵੇਖ ਕੇ ਉਸ ਦੇ ਮਾਪਿਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਯਸ਼ਸਵੀ ਦੀ ਯਾਦਸ਼ਕਤੀ ਅਨੋਖੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਤੋਂ ਬਾਅਦ ਉਨ੍ਹਾਂ ਨੇ ਯਸ਼ਸਵੀ ਨੂੰ ਪਹਿਲਾਂ ਕੁਝ ਦੇਸ਼ਾਂ ਦੇ ਨੈਸ਼ਨਲ ਫਲੈਗ ਵਿਖਾਏ, ਜਦੋਂ ਉਹ ਉਨ੍ਹਾਂ ਨੂੰ ਪਛਾਣਨ ਲੱਗ ਗਿਆ ਤਾਂ ਗਿਣਤੀ ਵਧਾ ਦਿੱਤੀ ਗਈ। ਹੈਰਾਨੀ ਵਾਲੀ ਗੱਲ ਇਹ ਸੀ ਕਿ 11-12 ਮਹੀਨੇ ਦੀ ਉਮਰ ਵਿੱਚ ਹੀ 65 ਦੇਸ਼ਾਂ ਦੇ ਨੈਸ਼ਨਲ ਫਲੈਗ ਤੇ ਹੋਰ ਦੇਸ਼ਾਂ ਦੀ ਰਾਜਧਾਨੀ ਪਛਾਣ ਰਿਹਾ ਸੀ।
ਵਰਲਡ ਬੁਕ ਆਫ ਰਿਕਾਰਡਸ ਦੀ ਟੀਮ ਨੇ ਯਸ਼ਸਵੀ ਨੂੰ 26 ਦੇਸ਼ਾਂ ਦੇ ਨੈਸ਼ਲ ਫਲੈਗ ਪਛਾਣਨ ਦਾ ਟਾਸਕ ਦਿੱਤਾ ਸੀ, ਜਿਸ ਨੂੰ ਉਸ ਨੇ ਸਿਰਫ 3 ਮਿੰਟ ਵਿੱਚ ਪੂਰਾ ਕਰਕੇ ਵਰਲਡ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ।