ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਕ 14 ਸਾਲਾ ਵਿਦਿਆਰਥੀ ਨੇ ਸਕੂਲ ਵਿਚ ਵਿਦਿਆਰਥੀਆਂ ਤੇ ਗਾਰਡਾਂ ‘ਤੇ ਫਾਇਰਿੰਗ ਕੀਤੀ ਹੈ। ਸਥਾਨਕ ਰਿਪੋਰਟ ਮੁਤਾਬਕ ਫਾਇਰਿੰਗ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 8 ਬੱਚੇ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ 7ਵੀਂ ਕਲਾਸ ਦੇ ਇਕ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ 14 ਸਾਲਾ ਲੜਕੇ ਨੇ ਹੋਰ ਵਿਦਿਆਰਥੀਆਂ ਤੇ ਸੁਰੱਖਿਆ ਗਾਰਡਾਂ ‘ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ਸਵੇਰੇ ਬੇਲਗ੍ਰੇਡ ਦੇ ਇਕ ਕਲਾਸ ਵਿਚ ਆਪਣੀ ਟੀਚਰ ਨੂੰ ਗੋਲੀ ਮਾਰ ਦਿੱਤੀ ਸੀ। ਘਟਨਾ ਵਲਾਦਿਸਲਾਵ ਰਿਬਿਨਕਰ ਪ੍ਰਾਇਮਰੀ ਸਕੂਲ ਦੀ ਹੈ। ਇਥੇ ਇਕ ਵਿਦਿਆਰਥੀ ਦੇ ਪਿਤਾ ਮਿਲਨ ਮਿਲੋਸੇਵਿਚ ਨੇ ਕਿਹਾ ਕਿ ਉਨ੍ਹਾਂ ਦੀ ਧੀ ਉਸ ਕਲਾਸ ਵਿਚ ਸੀ ਜਿਥੇ ਗੋਲੀ ਚਲਾਈ ਗਈ।
ਲੜਕੇ ਨੇ ਪਹਿਲਾਂ ਟੀਚਰ ਨੂੰ ਗੋਲੀ ਮਾਰੀ ਤੇ ਫਿਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਮਿਲੋਸੇਵਿਚ ਨੇ ਦੱਸਿਆ ਕਿ ਮੈਂ ਸਕਿਓਰਿਟੀ ਗਾਰਡ ਨੂੰ ਟੇਬਲ ਦੇ ਹੇਠਾਂ ਪਏ ਦੇਖਿਆ। ਮੈਂ ਦੋ ਲੜਕੀਆਂ ਨੂੰ ਖੂਨ ਨਾਲ ਲੱਥਪੱਥ ਵੀ ਦੇਖਿਆ। ਪੁਲਿਸ ਨੇ ਸਵੇਰੇ ਲਗਭਗ 8 ਵਜੇ ਕੇ 40 ਮਿੰਟ ਕੋਲ ਵਲਾਦਿਸਲਾਵ ਰਿਬਨਿਕਾਰ ਪ੍ਰਾਇਮਰੀ ਸਕੂਲ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ। ਸ਼ੱਕੀ ਵਿਦਿਆਰਥੀ 7ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੱਕੀ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਹੋਰ ਵਿਦਿਆਰਥੀਆਂ ਤੇ ਸਕੂਲ ਦੇ ਗਾਰਡ ‘ਤੇ ਕਈ ਗੋਲੀਆਂ ਵਰ੍ਹਾਈਆਂ।
ਇਹ ਵੀ ਪੜ੍ਹੋ : 9ਵੀਂ ਕਲਾਸ ਦੀ ਖੁਸ਼ਦੀਪ ਇਕ ਦਿਨ ਲਈ ਬਣੀ ਫਾਜ਼ਿਲਕਾ ਦੀ SSP, ਬੋਲੀ-‘ਸੁਪਨਾ ਹੋਇਆ ਪੂਰਾ’
ਗੋਲੀਬਾਰੀ ਵਿਚ ਸਕੂਲ ਦੇ ਗਾਰਡ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਫਾਇਰਿੰਗ ਦੀ ਘਟਨਾ ਦੇ ਬਾਅਦ ਸਕੂਲ ਦੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ। ਸਰਬੀਆ ਵਿਚ ਪ੍ਰਾਇਮਰੀ ਸਕੂਲਾਂ ਵਿਚ ਕਲਾਸ ਅੱਠ ਤੱਕ ਦੇ ਬੱਚੇ ਪੜ੍ਹਦੇ ਹਨ।
ਵੀਡੀਓ ਲਈ ਕਲਿੱਕ ਕਰੋ -: