ਰੂਸ ਦੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਰਕੇ ਹੁਣ ਤੱਕ ਯੂਕਰੇਨ ਦੇ ਲਗਭਗ 15 ਲੱਖ ਲੋਕ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਇਹ ਅੰਕੜੇ ਸੰਯੁਕਤ ਰਾਸ਼ਟਰ (ਯੂ.ਐੱਨ.) ਵੱਲੋਂ ਜਾਰੀ ਕੀਤੇ ਗਏ ਹਨ।
ਯੂ.ਐੱਨ. ਮੁਤਾਬਕ ਪਿਛਲੇ 10 ਦਿਨਾਂ ਵਿੱਚ ਜੰਗ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਤੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈਣੀ ਪਈ।
ਯੂਕਰੇਨ ਦੇ ਸ਼ਰਨਾਰਥੀਆਂ ਦੇ ਸਭ ਤੋਂ ਵੱਧ ਪੋਲੈਂਡ ਤੇ ਮੋਲਦੋਵਾ ਵਿੱਚ ਪਹੁੰਚਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਮੋਲਦੋਵਾ ਦੇ ਰਾਸ਼ਟਰਪਤੀ ਮੁਤਾਬਕ ਹੁਣ ਤੱਕ ਉਨ੍ਹਾਂ ਦੇ ਦੇਸ਼ ਵਿੱਚ ਯੂਕਰੇਨ ਦੇ 2.50 ਲੱਖ ਸ਼ਰਨਾਰਥੀ ਸਰਹੱਦ ਪਾਰ ਕਰਕੇ ਪਹੁੰਚ ਚੁੱਕੇ ਹਨ।
ਦੱਸ ਦੇਈਏ ਕਿ ਯੂਕਰੇਨ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੁਣ ਤੱਕ ਰੂਸ ਦੀ ਸੈਨਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਯੂਕਰੇਨ ਮੁਤਾਬਕ ਇਸ ਜੰਗ ਵਿੱਚ ਹੁਣ ਤੱਕ ਰੂਸ ਦੇ 11 ਹਜ਼ਾਰ ਫੌਜੀ ਮਾਰ ਸੁੱਟੇ ਹਨ। ਇਸ ਤੋਂ ਇਲਾਵਾ ਰੂਸ ਦੇ 44 ਏਅਰਕ੍ਰਾਫਟ, 48 ਹੈਲੀਕਾਪਟਰ, 285 ਟੈਂਕ, 10 ਆਰਟਿਲਰੀ ਗਨ, 985 ਬਖਤਰਬੰਦ ਲੜਾਕੂ ਵਾਹਨ, 50 ਐੱਮ.ਐੱਲ.ਆਰ.ਐੱਸ., 2 ਬੋਟਸ, 447 ਕਾਰ, 60 ਫਿਊਲ ਟੈਂਕ, 4 ਯੂ.ਏ.ਵੀ. ਤੇ 21 ਐਂਟੀ ਏਅਰਕ੍ਰਾਫਟ ਵਾਰਫੇਅਰ ਨੂੰ ਨੁਸ਼ਟ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਯੂਕਰੇਨ ਸੰਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਾਨਸਨ ਨੇ ਕਿਹਾ ਹੈ ਕਿ ਯੂਕਰੇਨ ਦੇ ਹਾਲਾਤ ‘ਨਾਟੋ’ ਦਾ ਸੰਘਰਸ਼ ਨਹੀਂ ਹਨ। ਜਾਨਸਨ ਰੂਸ ਖਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨਤੇ ਸਖਤ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਚੁੱਕੇ ਹਨ।
ਦੱਸ ਦੇਈਏ ਕਿ ਯੂਕਰੇਨ ਜੰਗ ਵਿਚਾਲੇ ਯੂਕੇ ਨੇ ਐਲਾਨ ਵੀ ਕੀਤਾ ਹੈ ਕਿ ਯੂਕਰੇਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਤੇ ਬ੍ਰਿਟੇਨ ਵਿਚ ਵਸੇ ਯੂਕਰੇਨੀ ਨਾਗਰਿਕ ਰੂਸ ਨਾਲ ਸੰਘਰਸ਼ ਪ੍ਰਭਾਵਿਤ ਆਪਣੇ ਯੂਕਰੇਨੀ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਵੀਜ਼ਾ ਫੀਸ ਦੇ ਬ੍ਰਿਟੇਨ ਸੱਦ ਸਕਦੇ ਹਨ।