ਭਾਰਤੀ ਟੀਮ ਇਸ ਸਮੇਂ ਏਸ਼ੀਆ ਕੱਪ ਵਿਚ ਆਪਣਾ ਮੁਕਾਬਲਾ ਖੇਡ ਰਹੀ ਹੈ। ਟੂਰਨਾਮੈਂਟ ਵਿਚ ਉਤਰਨ ਤੋਂ ਪਹਿਲਾਂ ਚੁਣੀ ਗਈ ਟੀਮ ਨੂੰ ਹੀ ਭਾਰਤ ਦੇ ਆਈਸੀਸੀ ਵਿਸ਼ਵ ਕੱਪ ਦੀ ਫਾਈਨਲ ਟੀਮ ਮੰਨਿਆ ਜਾ ਰਿਹਾ ਹੈ। 17 ਵਿਚੋਂ 15 ਖਿਡਾਰੀਆਂ ਦੇ ਨਾਂ ਦਾ ਐਲਾਨ ਅਗਲੇ 24 ਘੰਟਿਆਂ ਵਿਚ ਕਰ ਦਿੱਤਾ ਜਾਵੇਗਾ। ਭਾਰਤੀ ਟੀਮ ਦੇ ਵਿਸ਼ਵ ਕੱਪ ਟੀਮ ਦੀ ਚੋਣ ਹੋ ਚੁੱਕੀ ਹੈ ਤੇ ਚੋਣ ਕਰਤਾ ਇਸ ਦਾ ਐਲਾਨ 5 ਸਤੰਬਰ ਨੂੰ ਕਰ ਸਕਦੇ ਹਨ।
ਭਾਰਤ ਵਿਚ ਇਸ ਸਾਲ ਖੇਡੇ ਜਾਣ ਵਾਲੇ ਆਈਸੀਸੀ ਵਨਡੇ ਵਰਲਡ ਕੱਪ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਜਾ ਚੁੱਕੀਆਂ ਹਨ। ਭਾਰਤੀ ਟੀਮ ਟੂਰਨਾਮੈਂਟ ਵਿਚ ਕਿਹੜੀ ਟੀਮ ਲੈ ਕੇ ਉਤਰੇਗੀ,ਇਸ ਦਾ ਐਲਾਨ ਜਲਦ ਕੀਤਾ ਜਾਵੇਗਾ। ਮੁੱਖ ਚੋਣ ਕਰਤਾ ਅਜੀਤ ਅਗਰਕਰ ਦੀ ਅਗਵਾਈ ਵਿਚ ਚੋਣ ਕਮੇਟੀ ਵਰਲਡ ਕੱਪ ਦੀ 15 ਮੈਂਬਰੀ ਟੀਮ ਦਾ ਐਲਾਨ ਕਰਨ ਜਾ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਤੇ ਕੋਚ ਰਾਹੁਲ ਦ੍ਰਵਿੜ ਨਾਲ ਚਰਚਾ ਦੇ ਬਾਅਦ ਹੀ ਇਹ ਟੀਮ ਚੁਣੀ ਜਾਵੇਗੀ।
ਏਸ਼ੀਆ ਕੱਪ ਲਈ ਭਾਰਤੀ ਟੀਮ ਦੀ ਚੋਣ ਜਦੋਂ ਚੋਣਕਰਤਾਵਾਂ ਨੇ ਕੀਤੀ ਤਾਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਸੀ ਜੋ ਵਿਸ਼ਵ ਕੱਪ ਦੀ ਫਾਈਨਲ ਲਿਸਟ ਵਿਚ ਸ਼ਾਮਲ ਹੋਣ ਦੀ ਦੌੜ ਵਿਚ ਸਨ। ਹੁਣ 17 ਖਿਡਾਰੀਆਂ ਦੀ ਟੀਮ ਵਿਚੋਂ 15 ਨਾਂ ਫਾਈਨਲ ਕੀਤੇ ਜਾਣਗੇ। ਅਜਿਹੇ ਵਿਚ ਇਹ ਤੈਅ ਹੈ ਕਿ 2 ਖਿਡਾਰੀਆਂ ਨੂੰ ਬਾਹਰ ਕੀਤਾ ਜਾਵੇਗਾ। ਪ੍ਰਸਿੱਧ ਕ੍ਰਿਸ਼ਣਾ ਤੇ ਤਿਲਕ ਵਰਮਾ ਦਾ ਬਾਹਰ ਜਾਣਾ ਤੈਅ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Kia ਦੀ ਇਸ ਫੈਮਿਲੀ ਕਾਰ ‘ਚ ਹੈ ਹਾਈ ਮਾਈਲੇਜ, ਕੀਮਤ ਵੀ ਘੱਟ ਤੇ ਧਾਕੜ ਸੇਫਟੀ ਫ਼ੀਚਰ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪਾਂਡੇਯ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ ਵਿਸ਼ਵ ਕੱਪ 2023 ਲਈ ਚੁਣੇ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: