NEET ਨਤੀਜੇ ਤੋਂ ਬਾਅਦ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਹੋਵੇਗੀ। ਅਸੀਂ ਕਾਉਂਸਲਿੰਗ ‘ਤੇ ਰੋਕ ਨਹੀਂ ਲਾਵਾਂਗੇ। ਇਸ ਦੇ ਲਈ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ 2 ਹਫਤਿਆਂ ਦੇ ਅੰਦਰ ਜਵਾਬ ਮੰਗਿਆ ਹੈ। ਹੁਣ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ NEET UG ਮਾਮਲੇ ਦੀ ਸੁਣਵਾਈ ਕਰ ਰਹੀ ਹੈ।
ਐਨਟੀਏ ਵੱਲੋਂ ਕਿਹਾ ਗਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਡਰ ਨੂੰ ਦੂਰ ਕਰਨ ਲਈ ਲਿਆ ਜਾ ਰਿਹਾ ਹੈ। ਜਿਨ੍ਹਾਂ ਉਮੀਦਵਾਰਾਂ ਨੇ NEET UG 2024 ਦੀ ਪ੍ਰੀਖਿਆ ਵਿੱਚ ਗ੍ਰੇਸ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਦੁਬਾਰਾ ਹਾਜ਼ਰ ਹੋਣਾ ਪਵੇਗਾ। ਇਸ ਪ੍ਰੀਖਿਆ ਦਾ ਨਤੀਜਾ 23 ਜੂਨ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਕਾਊਂਸਲਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਪਟੀਸ਼ਨਕਰਤਾਵਾਂ ਨੇ ਕਾਉਂਸਲਿੰਗ ‘ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ। ਸੰਖੇਪ ਵਿੱਚ ਅਦਾਲਤ ਬੇਨਿਯਮੀਆਂ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ NEET UG 2024 ਦੇ ਸੰਚਾਲਨ ਵਿੱਚ “ਸਮੇਂ ਦੇ ਨੁਕਸਾਨ” ਦੇ ਅਧਾਰ ‘ਤੇ 1500 ਤੋਂ ਵੱਧ ਉਮੀਦਵਾਰਾਂ ਨੂੰ ਪ੍ਰੀਖਿਆ ਵਿੱਚ ਗ੍ਰੇਸ ਮਾਰਕਿੰਗ ਦੇਣ ਬਾਰੇ ਸ਼ੰਕੇ ਜਤਾਉਣ ਲਈ ਨੀਟ ਯੂਜੀ 2024 ਦੇ ਰਿਜ਼ਲਟਾ ਨੂੰ ਚੁਣੌਤੀ ਦਿੱਤੀ ਗਈ ਹੈ।
ਇਨ੍ਹਾਂ ਵਿੱਚੋਂ ਇੱਕ ਪਟੀਸ਼ਨ ਫਿਜ਼ਿਕਸ ਵਾਲਾ ਦੇ ਸੀਈਓ ਅਲਖ ਪਾਂਡੇ ਨੇ ਦਾਇਰ ਕੀਤੀ ਸੀ। ਦਾਇਰ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗ੍ਰੇਸ ਅੰਕ ਦੇਣ ਦਾ ਐਨਟੀਏ ਦਾ ਫੈਸਲਾ “ਮਨਮਾਨਾ” ਸੀ। ਪਾਂਡੇ ਨੇ ਕਥਿਤ ਤੌਰ ‘ਤੇ ਲਗਭਗ 20,000 ਵਿਦਿਆਰਥੀਆਂ ਤੋਂ ਪ੍ਰਤੀਨਿਧਤਾਵਾਂ ਇਕੱਠੀਆਂ ਕੀਤੀਆਂ, ਜਿਸ ਨੇ ਦਿਖਾਇਆ ਕਿ ਘੱਟੋ-ਘੱਟ 1,500 ਵਿਦਿਆਰਥੀਆਂ ਨੂੰ ਗ੍ਰੇਸ ਅੰਕਾਂ ਵਜੋਂ 70-80 ਅੰਕ ਦਿੱਤੇ ਗਏ ਸਨ।
NEET UG ਪ੍ਰੀਖਿਆ ਸੰਬੰਧੀ ਦੂਜੀ ਪਟੀਸ਼ਨ SIO ਦੇ ਮੈਂਬਰਾਂ ਅਬਦੁੱਲਾ ਮੁਹੰਮਦ ਫੈਜ਼ ਅਤੇ ਡਾਕਟਰ ਸ਼ੇਖ ਰੋਸ਼ਨ ਮੋਹਿਦੀਨ ਦੁਆਰਾ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ। ਦਾਇਰ ਇਸ ਪਟੀਸ਼ਨ ਵਿੱਚ NEET-UG 2024 ਦੇ ਨਤੀਜੇ ਵਾਪਸ ਲੈਣ ਅਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਰਾਂ ਨੇ ਗਰੇਸ ਅੰਕ ਦੇਣ ਵਿੱਚ ਮਨਮਾਨੀ ਕਰਨ ਦਾ ਦੋਸ਼ ਲਾਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 720 ਵਿੱਚੋਂ 718 ਅਤੇ 719 ਦੇ ਸਕੋਰ (ਕਈ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਗਏ) “ਸਟੈਟਿਕਲੀ ਤੌਰ ‘ਤੇ ਅਸੰਭਵ” ਸਨ।
ਇਸ ਤੋਂ ਇਲਾਵਾ, ਇਹ ਵੀ ਦਾਅਵਾ ਕੀਤਾ ਗਿਆ ਸੀ ਕਿ NTA ਦੁਆਰਾ ਗ੍ਰੇਸ ਅੰਕ ਦੇਣਾ “ਲੌਸ ਆਫ ਟਾਈਮ” ਦੀ ਭਰਪਾਈ ਕਰਨ ਦੀ ਬਜਾਏ ਕੁਝ ਵਿਦਿਆਰਥੀਆਂ ਨੂੰ “ਬੈਕਡੋਰ ਐਂਟਰੀ” ਦੇਣ ਲਈ ਇੱਕ ਗਲਤ ਅਭਿਆਸ ਸੀ। ਪਟੀਸ਼ਨਰਾਂ ਨੇ ਇਸ ਗੱਲ ‘ਤੇ ਵੀ ਸ਼ੰਕਾ ਖੜ੍ਹੀ ਕੀਤੀ ਕਿ ਇਕ ਵਿਸ਼ੇਸ਼ ਕੇਂਦਰ ਦੇ 67 ਵਿਦਿਆਰਥੀਆਂ ਨੇ 720 ‘ਚੋਂ 720 ਅੰਕ ਹਾਸਲ ਕੀਤੇ ਹਨ।
ਇਹ ਵੀ ਪੜ੍ਹੋ : ਅਗਨੀਵੀਰ ਯੋਜਨਾ ‘ਚ ਵੱਡੇ ਬਦਲਾਅ ਦੀ ਤਿਆਰੀ, ਛੁੱਟੀ ਤੋਂ ਲੈ ਕੇ ਭਰਤੀ ਤੱਕ ਬਦਲ ਸਕਦੇ ਨੇ ਨਿਯਮ
ਦਾਇਰ ਦੂਜੀ ਪਟੀਸ਼ਨ ਵਿੱਚ ਪਟੀਸ਼ਨਕਰਤਾਵਾਂ ਨੇ ਪੇਪਰ ਲੀਕ ਦੇ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ NEET-UG 2024 ਦੇ ਦਾਖਲੇ ਲਈ ਕਰਵਾਈ ਗਈ ਕਾਉਂਸਲਿੰਗ ‘ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰੀਖਿਆ ਦੇ ਆਯੋਜਨ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਗਠਨ ਦੀ ਮੰਗ ਵੀ ਕੀਤੀ ਸੀ।
NEET UG ਬਾਰੇ ਤੀਜੀ ਪਟੀਸ਼ਨ NEET ਉਮੀਦਵਾਰ ਜਰਿਪੀਤੀ ਕਾਰਤਿਕ ਦੁਆਰਾ ਦਾਇਰ ਕੀਤੀ ਗਈ ਸੀ। ਇਸ ਵਿੱਚ ਪ੍ਰੀਖਿਆ ਦੌਰਾਨ ਕਥਿਤ ਸਮੇਂ ਦੇ ਨੁਕਸਾਨ ਲਈ ਮੁਆਵਜ਼ੇ ਵਜੋਂ ਗਰੇਸ ਅੰਕ ਦੇਣ ਨੂੰ ਚੁਣੌਤੀ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: