ਨੌਜਵਾਨ ਨੂੰ ਪਿਆਰ ਕਰਨਾ ਪਿਆ ਮਹਿੰਗਾ,19 ਸਾਲ ਦੇ ਨੌਜਵਾਨ ਦਾ ਕੁੜੀ ਦੇ ਪਰਿਵਾਰ ਨੇ ਕਰਵਾਇਆ ਕਤਲ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਦੋਸ਼, ਇਨਸਾਫ ਦੀ ਗੁਹਾਰ ਨੂੰ ਲੈ ਕੇ ਲਗਾਇਆ ਥਾਣੇ ਦੇ ਬਾਹਰ ਧਰਨਾ
ਲੁਧਿਆਣਾ ਦੇ ਬਾੜੇਵੱਲ ਇਲਾਕੇ ਵਿੱਚ ਰਹਿਣ ਵਾਲੇ 19 ਸਾਲ ਦੇ ਮੁੰਡੇ ਨੂੰ ਪਿਆਰ ਕਰਨਾ ਮਹਿੰਗਾ ਪੈ ਗਿਆ। ਕੁੜੀ ਦੇ ਪਰਿਵਾਰ ਵਾਲਿਆਂ ਨੇ ਮਾਂ ਤੋਂ ਉਸ ਦਾ ਜਵਾਨ ਪੁੱਤ ਖੋਹ ਲਿਆ। ਜਾਣਕਾਰੀ ਮੁਤਾਬਕ ਵਿਕਾਸ ਨਾਂ ਦਾ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਸੀ। ਮੁੰਡੇ ਦੇ ਪਰਿਵਾਰ ਦੇ ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਨੇ ਨੌਜਵਾਨ ਦਾ ਕਤਲ ਕਰਵਾ ਦਿੱਤਾ। ਇਸ ਮਗਰੋਂ ਮੁੰਡੇ ਦੇ ਪਰਿਵਾਰ ਵਾਲੇ ਥਾਣੇ ਦੇ ਬਾਹਰ ਧਰਨਾ ਲਾ ਕੇ ਇਨਸਾਫ ਦੀ ਗੁਹਾਰ ਕਰ ਰਹੇ ਹਨ।
ਇਸ ਸਬੰਧੀ ਵਿਕਾਸ ਦੇ ਪਰਿਵਾਰ ਨੇ ਦੱਸਿਆ ਕਿ ਸਾਡਾ ਪੁੱਤਰ ਕੁੜੀ ਨੂੰ ਪਿਆਰ ਕਰਦਾ ਸੀ। ਲੜਕੀ ਦੇ ਪਰਿਵਾਰ ਨੇ ਮੁੰਡੇ ਨੂੰ ਮਰਵਾਉਣ ਦੀ ਸੁਪਾਰੀ ਦਿੱਤੀ ਸੀ, ਜਿਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਦੇ ਨਾਲ ਸਾਡੇ ਪੁੱਤ ਨੂੰ ਮਾਰ ਦਿੱਤਾ ਅਤੇ ਅੱਜ ਅਸੀਂ ਰਘੂਨਾਥ ਚੌਂਕੀ ਦੇ ਬਾਹਰ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਜਦੋਂ ਤੱਕ ਇਨਸਾਫ ਨਾ ਮਿਲਿਆ ਤਾਂ ਅਸੀਂ ਥਾਣੇ ਦੇ ਬਾਹਰ ਇਸੇ ਤਰੀਕੇ ਨਾਲ ਹੀ ਧਰਨਾ ਲਗਾ ਕੇ ਰੱਖਾਂਗੇ।
ਇਹ ਵੀ ਪੜ੍ਹੋ : ਦਿੱਲੀ ‘ਚ ਪਾਣੀ ਸੰਕਟ ਹੋਵੇਗਾ ਖਤਮ, ਸੁਪਰੀਮ ਕੋਰਟ ਨੇ ਹਿਮਾਚਲ ਨੂੰ ਦਿੱਤਾ ਇਹ ਹੁਕਮ
ਦੂਜੇ ਪਾਸੇ ਧਰਨੇ ਦੌਰਾਨ ਪੁਲਿਸ ਮੁਲਾਜ਼ਮ ਜਦੋਂ ਚੌਂਕੀ ਦੇ ਵਿੱਚੋਂ ਬਾਹਰ ਆਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ
ਵੀਡੀਓ ਲਈ ਕਲਿੱਕ ਕਰੋ -: