STF ਨੇ ਲੁਧਿਆਣਾ ‘ਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਸ਼ੀ ਮੋਗਾ ਤੋਂ ਭਾਰੀ ਮਾਤਰਾ ‘ਚ ਹੈਰੋਇਨ ਲਿਆ ਕੇ ਸ਼ਹਿਰ ‘ਚ ਨਸ਼ੇੜੀਆਂ ਨੂੰ ਸਪਲਾਈ ਕਰਦੇ ਸਨ। ਐਸਟੀਐਫ ਦੀ ਟੀਮ ਨੂੰ ਮੁਖਬਰ ਨੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦਸਮੇਸ਼ ਨਗਰ ਨੇੜੇ ਐਮ.ਆਈ.ਜੀ ਫਲਾ, ਸ਼ਿਵ ਮੰਦਰ ਵਾਲੀ ਗਲੀ ਕੋਲ ਤਸਕਰਾਂ ਦੀ ਤਲਾਸ਼ੀ ਲਈ।
ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਿਲੋ 405 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕਰੀਬ 72 ਲੱਖ ਰੁਪਏ ਦੱਸੀ ਜਾ ਰਹੀ ਹੈ। ਡੀਐਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਬੱਬੂ (28) ਵਾਸੀ ਮੁਹੱਲਾ ਨੰਗਲ ਪੱਟੀ, ਨੇੜੇ ਬੋਹੜ ਵਾਲੀ ਧਰਮਸ਼ਾਲਾ, ਕੋਕਰੀ ਕਲਾਂ ਜ਼ਿਲ੍ਹਾ ਮੋਗਾ ਅਤੇ ਬੇਅੰਤ ਸਿੰਘ ਉਰਫ਼ ਬਚੀ ਵਾਸੀ ਪਿੰਡ ਹਾਂਸ ਕਲਾਂ ਜਗਰਾਓਂ ਵਜੋਂ ਹੋਈ ਹੈ।
ਦੋਵੇਂ ਦੋਸ਼ੀ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਹੇ ਹਨ। ਪੁਲਿਸ ਨੇ ਦੋਸ਼ੀ ਕੋਲੋਂ ਇੱਕ ਆਈ-20 ਕਾਰ ਵੀ ਬਰਾਮਦ ਕੀਤੀ ਹੈ। ਫੜੇ ਗਏ ਦੋਨਾਂ ਮੁਲਜ਼ਮਾਂ ਖਿਲਾਫ ਥਾਣਾ ਫੇਜ਼-4 ਮੋਹਾਲੀ ਐਸ.ਏ.ਐਸ.ਨਗਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ‘ਸ਼ਰਮ ਕਰੋ… ਨੂੰਹਾਂ ਧੀਆਂ ਨੂੰ ਬਦਨਾਮ ਕਰ ਰਹੇ’ – Kulhad Pizza ਦੇ ਬਾਹਰ ਔਰਤ ਨੇ ਖੂਬ ਕੀਤਾ ਹੰਗਾਮਾ
ਦੋਸ਼ੀ ਕੁਲਦੀਪ ਸਿੰਘ ਬੱਬੂ ਅਤੇ ਬੇਅੰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਵੇਂ ਕੋਈ ਕੰਮ ਨਹੀਂ ਕਰਦੇ। ਦੋਵੇਂ ਨਸ਼ੇ ਕਰਦੇ ਹਨ। ਆਪਣੇ ਨਸ਼ੇ ਦੀ ਪੂਰਤੀ ਲਈ ਉਹ ਮੋਗਾ ਤੋਂ ਹੈਰੋਇਨ ਲਿਆ ਕੇ ਮਹਾਨਗਰ ਵਿੱਚ ਸਪਲਾਈ ਕਰਦੇ ਹਨ।
ਦੋਸ਼ੀਆਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: