ਕਰਨਾਟਕ ਦੇ ਲਚਾਯਨ ਪਿੰਡ ‘ਚ ਬੁੱਧਵਾਰ ਸ਼ਾਮ ਨੂੰ ਡੇਢ ਸਾਲ ਦਾ ਬੱਚਾ ਖੇਡਦੇ-ਖੇਡਦੇ ਅਚਾਨਕ ਬੋਰਵੈੱਲ ‘ਚ ਡਿੱਗ ਗਿਆ। ਡਿੱਗਣ ਤੋਂ ਬਾਅਦ ਉਹ 15-20 ਫੁੱਟ ਦੀ ਡੂੰਘਾਈ ‘ਚ ਫਸ ਗਿਆ। ਬੱਚੇ ਦੀ ਪਛਾਣ ਸਾਤਵਿਕ ਮੁਜਾਗੋਂਦ ਵਜੋਂ ਹੋਈ ਹੈ ਜੋ ਵਿਜੇਪੁਰਾ ਜ਼ਿਲ੍ਹੇ ਵਿੱਚ ਬੋਰਵੈੱਲ ਵਿੱਚ ਡਿੱਗ ਗਿਆ ਸੀ। NDRF ਅਤੇ SDRF ਨੇ 20 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢ ਲਿਆ ਹੈ।
ਪੁਲਿਸ ਮੁਤਾਬਕ ਬੱਚਾ ਘਰ ਦੇ ਕੋਲ ਖੇਡਦੇ ਹੋਏ ਬੋਰਵੈੱਲ ‘ਚ ਡਿੱਗ ਗਿਆ ਸੀ। ਇਹ ਬੋਰਵੈੱਲ ਬੱਚੇ ਦੇ ਪਿਤਾ ਦੀ ਚਾਰ ਏਕੜ ਜ਼ਮੀਨ ਵਿੱਚ ਪੁੱਟਿਆ ਗਿਆ ਸੀ। ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਬੁੱਧਵਾਰ ਸ਼ਾਮ 6.30 ਵਜੇ ਸ਼ੁਰੂ ਹੋਇਆ। ਬੱਚੇ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਲਈ ਪੁਲਿਸ ਟੀਮਾਂ, ਮਾਲ ਅਧਿਕਾਰੀ, ਪੰਚਾਇਤ ਮੈਂਬਰ, ਫਾਇਰ ਵਿਭਾਗ ਦੇ ਅਧਿਕਾਰੀ ਅਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮੌਜੂਦ ਸਨ। 20 ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਢੰਗ ਨਾਲ ਬੋਰਵੈੱਲ ਤੋਂ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ : ਸਪੇਨ ਭੇਜਣ ਦੀ ਬਜਾਏ ਕਿੱਥੇ ਜਾ ਫਸਾਇਆ ਟ੍ਰੈਵਲ ਏਜੰਟ ਨੇ, 10 ਮਹੀਨੇ ਮਗਰੋਂ ਪਰਤੇ ਮੁੰਡੇ ਨੇ ਸੁਣਾਈ ਹੱਡਬੀਤੀ
ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਆਕਸੀਜਨ ਸਪਲਾਈ ਕਰਨ ਲਈ ਬੋਰਵੈੱਲ ਵਿੱਚ ਪਾਈਪ ਪਾਈ ਗਈ ਸੀ। ਇੱਕ ਵੀਡੀਓ ਫੁਟੇਜ ਵਿੱਚ ਬੱਚੇ ਨੂੰ ਆਪਣੀਆਂ ਲੱਤਾਂ ਹਿਲਾਉਂਦੇ ਦੇਖਿਆ ਗਿਆ।
ਕਰਨਾਟਕ ਦੇ ਮੰਤਰੀ ਐਮਬੀ ਪਾਟਿਲ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸ਼ੇਅਰ ਕੀਤਾ ਸੀ। ਰਾਜ ਮੰਤਰੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵਿਜੇਪੁਰਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚੇ ਲਈ ਅਰਦਾਸ ਵੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: