1992 ਵਿਚ ਤਰਨਤਾਰਨ ਤੋਂ ਦੋ ਨੌਜਵਾਨਾਂ ਨੂੰ ਅਗਵਾ, ਫਰਜ਼ੀ ਮੁਠਭੇੜ ਅਤੇ ਕਤਲ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ (24 ਦਸੰਬਰ ਨੂੰ) ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਇਸ ਮਾਮਲੇ ‘ਚ ਤਤਕਾਲੀ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਗੁਰਬਚਨ ਸਿੰਘ, ਏ.ਐਸ.ਆਈ. ਰੇਸ਼ਮ ਸਿੰਘ ਅਤੇ ਪੁਲਿਸ ਮੁਲਾਜ਼ਮ ਹੰਸ ਰਾਜ ਨੂੰ ਧਾਰਾ 302 ਅਤੇ 120 ਬੀ ਦੇ ਅਧੀਨ ਇਕਰਾਰਨਾਮੇ ‘ਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਦੱਸਿਾ ਕਿ ਦੋਸ਼ਿਆਂ ‘ਤੇ ਸਾਢੇ ਸੱਤ ਲੱਖ ਰੁਪਏੇ ਜੁਰਮਾਨਾ ਲਾਇਆ ਹੈ। ਜੇਕਰ ਜੁਰਮਾਨਾ ਨਹੀਂ ਭਰਿਆ ਤਾਂ ਤਿੰਨ ਸਾਲ ਹੋਰ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਹਾਲਾਂਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਦਸੰਬਰ 2021 ਵਿੱਚ ਇੱਕ ਦੋਸ਼ੀ ਪੁਲਿਸ ਮੁਲਾਜ਼ਮ ਅਰਜੁਨ ਸਿੰਘ ਦੀ ਮੌਤ ਹੋ ਗਈ ਸੀ।
ਐੱਫ.ਆਈ.ਆਈ.ਆਰ. ‘ਚ ਦੱਸਿਆ ਗਿਆ ਹੈ ਕਿ ਗੁਰਬਚਨ ਸਿੰਘ ਹੋਰ ਦੋਸ਼ੀ ਵਿਅਕਤੀਆਂ ਤੇ ਪੁਲਿਸ ਅਧਿਕਾਰੀਆਂ ਨਾਲ 30 ਨਵੰਬਰ 1992 ਦੀ ਸਵੇਰ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਇੱਕ ਗੱਡੀ ਵਿਚ ਸਫਰ ਕਰਦੇ ਹੋਏ ਦੇਖਿਆ ਤੇ ਤਰਨਤਾਰਨ ਦੇ ਨੂਰ ਦੀ ਅੱਡਾ ਦੇ ਕੋਲ ਸ਼ੱਕ ਵਜੋਂ ਉਸ ਬੰਦੇ ਨੂੰ ਫੜ ਲਿਆ, ਜਿਸ ਨੇ ਆਪਣੀ ਪਛਾਣ ਗੁਰਨਾਮ ਸਿੰਘ ਪਾਲੀ ਦੱਸੀ। ਪੁੱਛਗਿੱਛ ਦੌਰਾਨ, ਉਸ ਨੇ ਰੇਲਵੇ ਰੋਡ, ਟੀਟੀ ਤੇ ਗੁਰਨਾਮ ਵਿਚ ਦਰਸ਼ਨ ਸਿੰਘ ਦੇ ਪ੍ਰੋਵਿਜ਼ਨ ਸਟੋਰ ‘ਤੇ ਹੱਥਗੋਲੇ ਸੁੱਟਣ ਵਿਚ ਆਪਣੀ ਸ਼ਮੂਲੀਅਤ ਕਬੂਲੀ।
ਜਦੋਂ ਗੁਰਨਾਮ ਸਿੰਘ ਪਾਲੀ ਨੂੰ ਪੁਲਿਸ ਬੇਹਲਾ ਬਾਗ ਵਿੱਚ ਕਥਿਤ ਤੌਰ ‘ਤੇ ਲੁਕਾਏ ਗਏ ਹਥਿਆਰਾਂ ਤੇ ਗੋਲਾ ਬਾਰੂਦ ਨੂੰ ਬਰਾਮਦ ਕਰਨ ਲਈ ਲੈ ਗਈ, ਤਾਂ ਬਾਗ ਦੇ ਅੰਦਰੋਂ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਬਲ ਨੇ ਆਤਮ ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ। ਗੁਰਨਾਮ ਸਿੰਘ ਉਰਫ ਪਾਲੀ ਬਚਣ ਦੇ ਇਰਾਦੇ ਨਾਲ ਗੋਲੀਆਂ ਦੀ ਦਿਸ਼ਾ ਵਿਚ ਭਜਿਆ, ਪਰ ਕ੍ਰਾਸ ਫਾਇਰਿੰਗ ਵਿਚ ਮਾਰਿਆ ਗਿਆ।
ਜਿਸ ਦੀ ਪਛਾਣ ਜਗਦੀਪ ਸਿੰਘ ਉਰਫ ਮੱਖਣ ਵਜੋਂ ਹੋਈ ਹੈ। ਦੋਵੇਂ ਲਾਸ਼ਾਂ ਦਾ ਸ਼ਮਸਾਨ ਘਾਟ ਵਿਚ ਲਾਵਾਰਸ ਮੰਨ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਗਦੀਪ ਸਿੰਘ ਦੇ ਪਿਤਾ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਲੰਮੇ ਸਮੇਂ ਤੱਕ ਕੇਸ ਵਿਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੇ ਸੁਪਰੀਮ ਵਿਚ ਸਟੇ ਲੱਗਾ ਰਿਹਾ। 2016 ਵਿਚ ਸਟੇ ਹਟਿਆ ਅਤੇ ਟ੍ਰਾਇਲ ਚੱਲਿਆ।
ਇਹ ਵੀ ਪੜ੍ਹੋ : ‘ਮੰਗਾਂ ਪੂਰੀਆਂ ਹੋਣ ‘ਤੇ ਹੀ ਖ਼ਤਮ ਕਰਾਂਗਾ ਮ.ਰ/ਨ ਵ/ਰਤ, ਨਹੀਂ ਤਾਂ…’, ਕਿਸਾਨ ਆਗੂ ਡੱਲੇਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ
ਸੀਬੀਆਈ ਦੀ ਜਾਂਚ ਵਿੱਚ ਇਹ ਗੱਲ ਆਈ ਸਾਹਮਣੇ ਆਈ ਕਿ ਜਗਦੀਪ ਸਿੰਘ ਮੱਖਣ ਜਗਦੀਪ ਸਿੰਘ ਮੱਖਣ ਪੰਜਾਬ ਪੁਲਿਸ ਸਿਪਾਹੀ ਸੀ, ਅਤੇ ਮ੍ਰਿਤਕ ਗੁਰਨਾਮ ਸਿੰਘ ਪਾਲੀ ਪੰਜਾਬ ਪੁਲਿਸ ਵਿਚ ਐੱਸ.ਪੀ.ਯੋ. ਸੀ। ਅਦਾਲਤ ਵਿਚ ਸਹੁੰ ਪੱਤਰ ਵਿਚ ਕਿਹਾ ਗਿਆ ਹੈ ਕਿ ਸਾਲ 1992 ਦੌਰਾਨ, ਪੁਲਿਸ ਸਟੇਸ਼ਨ ਤਰਨਤਾਰਨ ਦੇ ਏਰੀਆ ਵਿਚ SHO ਗੁਰਬਚਨ ਸਿੰਘ, ASI ਰੇਸ਼ਮ ਸਿੰਘ, ਹੰਸ ਰਾਜ ਸਿੰਘ ਅਤੇ ਅਰਜੁਨ ਸਿੰਘ ਸਣੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ 2 ਕਤਲਾਂ ਦੀ ਸਾਜ਼ਿਸ਼ ਕੀਤੀ ਗਈ ਸੀ।
ਸ਼ੁਰੂਆਤ ਵਿੱਚ ਸੀਬੀਆਈ ਨੇ ਮਾਮਲਾ ਦਰਜ ਕਰਕੇ ਪ੍ਰੀਤਮ ਸਿੰਘ ਨਿਵਾਸੀ ਮਸੀਤ ਵਾਲੀ ਗਲੀ ਨੂਰ ਕਾ ਬਾਜ਼ਾਰ ਨੇ ਆਪਣਾ ਬਿਆਨ ਦਰਜ ਕਰਾਇਆ ਸੀ। ਇਸ ਤੋਂ ਬਾਅਦ, ਸੀਬੀਆਈ ਨੇ 27 ਫਰਵਰੀ 1997 ਨੂੰ ਗੁਰਬਚਨ ਸਿੰਘ ਤੇ ਹੋਰਨਾਂ ਖਿਲਾਫ ਧਾਰਾ 364/302/34 ਤਹਿਤ ਮਾਮਲਾ ਦਰਜ ਕੀਤਾ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਗੁਰਬਚਨ ਸਿੰਘ ਤੇ ਹੋਰਨਾਂ ਖਿਲਾਫ ਦੋਸ਼ ਪੱਤਰ ਪੇਸ਼ ਕੀਤਾ। ਇਸ ਮਾਮਲੇ ਵਿਚ ਸੁਪਰੀਮ ਕਰੋਟ ਨੇ ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -: