ਇਹ ਸਹੀ ਹੀ ਕਿਹਾ ਗਿਆ ਹੈ ਕਿ ਪਿਆਰ ਉਮਰ, ਰੰਗ ਜਾਂ ਜਾਤ-ਧਰਮ ਨਹੀਂ ਵੇਖਦਾ। ਦਿਲ ਕਿਸੇ ‘ਤੇ ਵੀ ਆ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮਗਰੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 34 ਸਾਲ ਦੀ ਔਰਤ ਨੇ ਇੱਕ 80 ਸਾਲ ਦੇ ਬਜ਼ੁਰਗ ਨੂੰ ਆਪਣਾ ਦਿਲ ਦੇ ਦਿੱਤਾ। ਬਜ਼ੁਰਗ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਉਸ ਦੀਆਂ ਰੀਲਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੰਸਟਾਗ੍ਰਾਮ ‘ਤੇ ਉਸ ਦੀਆਂ ਰੀਲਾਂ ਦੇਖ ਕੇ 34 ਸਾਲਾ ਔਰਤ ਨੂੰ ਬਜ਼ੁਰਗ ਵਿਅਕਤੀ ਨਾਲ ਪਿਆਰ ਹੋ ਗਿਆ। ਔਰਤ ਨੂੰ ਬਜ਼ੁਰਗ ਨਾਲ ਇੰਨਾ ਪਿਆਰ ਹੋ ਗਿਆ ਕਿ ਉਸ ਨੇ ਉਸ ਨਾਲ ਆਪਣੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆਅਤੇ ਦੁਨੀਆ-ਸਮਾਜ ਤੇ ਜ਼ਿੰਮੇਵਾਰੀਆਂ ਨੂੰ ਛੱਡ ਕੇ ਬਜ਼ੁਰਗ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਈ। ਫਿਲਹਾਲ 80 ਸਾਲ ਦੇ ਲਾੜੇ ਅਤੇ 34 ਸਾਲ ਦੀ ਲਾੜੀ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
80 ਸਾਲਾਂ ਬਾਲੂਰਾਮ ਕਰੀਬ 2 ਸਾਲ ਪਹਿਲਾਂ ਗੰਭੀਰ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਬਾਲੂਰਾਮ ਦਾ ਇੱਕ ਪੁੱਤਰ ਅਤੇ ਤਿੰਨ ਧੀਆਂ ਹਨ। ਸਾਰੇ ਵਿਆਹੇ ਹੋਏ ਹਨ ਅਤੇ ਵੱਖਰੇ ਰਹਿੰਦੇ ਹਨ। ਬਾਲੂਰਾਮ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਬਾਲੂਰਾਮ ‘ਤੇ ਵੀ ਕੁਝ ਕਰਜ਼ਾ ਸੀ। ਉਸ ਦੀ ਪਤਨੀ ਦੀ ਮੌਤ, ਕਰਜ਼ੇ ਅਤੇ ਇਕੱਲੇਪਣ ਨੇ ਉਸ ਨੂੰ ਇੰਨਾ ਤੋੜ ਦਿੱਤਾ ਕਿ ਉਹ ਬੀਮਾਰ ਹੋ ਗਿਆ ਅਤੇ ਮੰਜੇ ‘ਤੇ ਆ ਗਿਆ। ਇਸ ਤੋਂ ਬਾਅਦ ਪਿੰਡ ਦਾ ਹੀ ਇਕ ਨੌਜਵਾਨ ਵਿਸ਼ਨੂੰ ਗੁਰਜਰ ਉਸ ਦਾ ਦੋਸਤ ਬਣ ਗਿਆ। ਉਹ ਸੂਰਜ ਦੀ ਰੌਸ਼ਨੀ ਵਾਂਗ ਚਮਕਦਾ ਹੋਇਆ ਉਸ ਦੇ ਜੀਵਨ ਵਿੱਚ ਆਇਆ ਅਤੇ ਹਨੇਰੇ ਵਿੱਚੋਂ ਬਾਹਰ ਕੱਢ ਲੈ ਗਿਆ। ਬਾਲੂਰਾਮ, ਆਪਣੇ ਨੌਜਵਾਨ ਦੋਸਤ ਵਿਸ਼ਨੂੰ ਗੁਰਜਰ ਦੇ ਨਾਲ ਪਹਿਲਾਂ ਪਿੰਡ ਵਿੱਚ ਹੀ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਹਾਲਤ ਵੇਖ ਕੇ ਵਿਸ਼ਨੂੰ ਉਸ ਨੂੰ ਆਪਣੇ ਹੋਟਲ ਲੈ ਆਇਆ ਅਤੇ ਮਜ਼ਾਕ-ਮਜ਼ਾਕ ਵਿਚ ਰੀਲ ਬਣਾ ਦਿੱਤੀ।
ਮਜ਼ਾਕ ਵਿਚ ਬਣਾਈ ਇਹ ਰੀਲ ਪਿੰਡ ਵਿੱਚ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਵਿਸ਼ਨੂੰ ਨੇ ਬਾਲੂਰਾਮ ਦੀਆਂ ਕੁਝ ਹੋਰ ਰੀਲਾਂ ਬਣਾਈਆਂ। ਇਹ ਰੀਲਾਂ ਹੌਲੀ-ਹੌਲੀ ਇੰਨੀਆਂ ਵਾਇਰਲ ਹੋ ਗਈਆਂ ਕਿ ਪਿੰਡ ‘ਚ ਹਰ ਕੋਈ ਉਨ੍ਹਾਂ ਨਾਲ ਹਾਸਾ-ਮਜ਼ਾਕ ਕਰਨ ਲੱਗਾ। ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਲੋਕ ਬਜ਼ੁਰਗ ਨੂੰ ਬਾਲੂ ਬਾ ਦੇ ਨਾਂ ਨਾਲ ਬੁਲਾਉਣ ਲੱਗ ਪਏ, ਜਿਸ ਤੋਂ ਬਾਅਦ ਬਾਲੂਰਾਮ ਡਿਪਰੈਸ਼ਨ ਤੋਂ ਬਾਹਰ ਆ ਗਿਆ। ਹੁਣ ਬਲੂਰਾਮ ਨੇ ਖੁਸ਼ਹਾਲ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਿਸ਼ਨੂੰ ਅਤੇ ਬਾਲੂਰਾਮ ਦੋਵੇਂ ਸੋਸ਼ਲ ਮੀਡੀਆ ‘ਤੇ ਇੰਨੇ ਐਕਟਿਵ ਹੋ ਗਏ ਕਿ ਉਨ੍ਹਾਂ ਦੇ ਹਜ਼ਾਰਾਂ ਫਾਲੋਅਰਸ ਹੋ ਗਏ।
ਬਾਲੂਰਾਮ ਨੂੰ ਐਂਡਰਾਇਡ ਮੋਬਾਈਲ ਚਲਾਉਣਾ ਨਹੀਂ ਆਉਂਦਾ। ਇਸ ਸਭ ਵਿਚ ਉਸ ਦਾ ਦੋਸਤ ਵਿਸ਼ਨੂੰ ਗੁਰਜਰ, ਜੋ ਉਸ ਦੀ ਉਮਰ ਤੋਂ ਅੱਧਾ ਹੈ, ਉਸ ਦੀ ਮਦਦ ਕਰਦਾ ਹੈ। ਇਹ ਵਿਸ਼ਨੂੰ ਹੀ ਹੈ ਜੋ ਉਸ ਨਾਲ ਵੀਡੀਓ ਬਣਾਉਂਦਾ ਹੈ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਾ ਹੈ। ਆਪਣੀ ਪਤਨੀ ਦੇ ਦਿਹਾਂਤ ਤੋਂ ਬਾਅਦ ਬਾਲੂਰਾਮ ਨੇ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ‘ਤੇ ਬਿਤਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਉਸ ਦੀ ਮੁਲਾਕਾਤ ਮਹਾਰਾਸ਼ਟਰ ਦੇ ਅਮਰਾਵਤੀ ਦੀ ਰਹਿਣ ਵਾਲੀ ਆਪਣੇ ਤੋਂ ਅੱਧੀ ਉਮਰ ਦੀ ਸ਼ੀਲਾ ਇੰਗਲ ਨਾਲ ਹੋਈ। ਦੋਵਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, ਗੱਲਬਾਤ ਦੌਰਾਨ ਬਾਲੂਰਾਮ ਆਪਣੇ ਦੋਸਤ ਵਿਸ਼ਨੂੰ ਨੂੰ ਦੱਸਦਾ ਅਤੇ ਉਹ ਜੋ ਵੀ ਕਹਿੰਦਾ ਵਿਸ਼ਨੂੰ ਲਿਖ ਦਿੰਦਾ। ਗੱਲਾਂ ਕਰਦੇ ਹੋਏ ਸ਼ੀਲਾ ਅਤੇ ਬਾਲੂਰਾਮ ਦੋਹਾਂ ਦੇ ਮਨਾਂ ਦੇ ਵਿਚਾਰ ਮਿਲਣ ਲੱਗੇ। ਉਨ੍ਹਾਂ ਦੀ ਗੱਲਬਾਤ ਪਿਆਰ ਵਿੱਚ ਬਦਲ ਗਈ।
ਇਹ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਏ ਸੰਜੇ ਸਿੰਘ, ਬੋਲੇ- ‘ਜੇਲ੍ਹ ਦੇ ਤਾਲੇ ਟੁੱਟਣਗੇ, ਕੇਜਰੀਵਾਲ, ਸਿਸੋਦੀਆ-ਸਤੇਂਦਰ ਜੈਨ ਛੁੱਟਣਗੇ’
ਪਿਆਰ ਇੰਨਾ ਵਧਿਆ ਕਿ ਸ਼ੀਲਾ ਮਹਾਰਾਸ਼ਟਰ ਤੋਂ ਕਰੀਬ 600 ਕਿਲੋਮੀਟਰ ਦੂਰ ਤੋਂ ਬਾਲੂਰਾਮ ਪਹੁੰਚ ਗਈ। ਸੋਮਵਾਰ 1 ਅਪ੍ਰੈਲ ਨੂੰ ਦੋਵਾਂ ਨੇ ਪਹਿਲਾਂ ਸੁਸਨੇਰ ਪਹੁੰਚ ਕੇ ਕੋਰਟ ਮੈਰਿਜ ਕੀਤੀ, ਫਿਰ ਉਨ੍ਹਾਂ ਨੇ ਕੋਰਟ ਕੰਪਲੈਕਸ ‘ਚ ਸਥਿਤ ਮੰਦਰ ‘ਚ ਇਕ-ਦੂਜੇ ਨੂੰ ਹਾਰ ਪਾ ਕੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਇਆ ਅਤੇ ਬਾਕੀ ਦੀ ਜ਼ਿੰਦਗੀ ਇਕੱਠੇ ਰਹਿਣ ਦੀ ਸਹੁੰ ਵੀ ਖਾਧੀ। ਦੋਵੇਂ ਆਪਣੇ ਵਿਆਹ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਮਿਲਵਾਉਣ ਵਾਲਾ ਵਿਸ਼ਨੂੰ ਗੁਰਜਰ ਵੀ ਇਸ ਪ੍ਰੇਮ ਕਹਾਣੀ ਤੋਂ ਬਹੁਤ ਖੁਸ਼ ਹੈ।
ਵੀਡੀਓ ਲਈ ਕਲਿੱਕ ਕਰੋ -: