ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀਰਵਾਰ ਨੂੰ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ 8 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ, ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਵਿੱਚ ਅਬੋਹਰ ਦੇ ਸਕੂਲਾਂ ਦੇ 5 ਵਿਦਿਆਰਥੀ ਸ਼ਾਮਲ ਹਨ।
ਪੀਐਸਈਬੀ ਵੱਲੋਂ ਐਲਾਨੀ ਮੈਰਿਟ ਸੂਚੀ ਵਿੱਚ ਸਰਕਾਰੀ ਹਾਈ ਸਕੂਲ ਢਾਬ ਖੁਸ਼ਹਾਲ ਜੋਇਆ ਜ਼ਿਲ੍ਹਾ ਫਾਜ਼ਿਲਕਾ ਦੀ ਵਿਦਿਆਰਥਣ ਅਨੀਤਾ ਰਾਣੀ ਪੁੱਤਰੀ ਬਲਵਿੰਦਰ ਸਿੰਘ ਨੇ 97.69 ਫੀਸਦੀ ਅੰਕ ਲੈ ਕੇ 11ਵਾਂ ਸਥਾਨ, ਅਬੋਹਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਸੁਮਿਤਾ ਪੁੱਤਰੀ ਬਾਬੂ ਰਾਮ ਨੇ 97.54 ਫੀਸਦੀ ਅੰਕ ਦੇ ਨਾਲ 12ਵਾਂ ਸਥਾਨ, ਨਵਯੁਗ ਸੀਨੀਅਰ ਸੈਕੰਡਰੀ ਸਕੂਲ ਦੇ ਗੁਨੀਤ ਸਿੰਗਲਾ ਪੁੱਤਰ ਵਿਕਾਸ ਸਿੰਗਲਾ ਨੇ 97.38 ਫੀਸਦੀ ਅੰਕ ਦੇ ਨਾਲ 13ਵਾਂ ਸਥਾਨ, ਸਰਕਾਰੀ ਹਾਈ ਸਕੂਲ ਸੀਡਫਾਰਮ ਕੱਚਾ ਦੇ ਮਨਦੀਪ ਸਿੰਘ ਪੁੱਤਰ ਰਾਜਬਿੰਦਰ ਸਿੰਘ ਨੇ 632 ਅੰਕ ਹਾਸਲ ਕਰ 97.32 ਫੀਸਦੀ ਦੇ ਨਾਲ 14ਵਾਂ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਨਵਯੁਗ ਸੀਨੀਅਰ ਸੈਕੰਡਰੀ ਸਕੂਲ ਦੀ ਰੀਆ ਪੁੱਤਰੀ ਰਾਜ ਕੁਮਾਰ ਨੇ 97.08 ਫੀਸਦੀ ਅੰਕ ਲੈ ਕੇ 15ਵਾਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਭਾਰਤ ਭੂਸ਼ਣ ਪੁੱਤਰੀ ਰੈਨਾ ਨੇ 630 ਅੰਕ ਹਾਸਲ ਕਰਕੇ 96.92 ਫੀਸਦੀ ਦੇ ਨਾਲ 16ਵਾਂ ਸਥਾਨ ਅਤੇ ਲਾਧੁਵਾਲਾਉਤਾੜ ਦੇ ਗੁਰੂ ਨਾਨਕ ਪਬਲਿਕ ਹਾਈ ਸਕੂਲ ਦੀ ਵਿਦਿਆਰਥਣ ਅਮਨਜੋਤ ਕੌਰ ਪੁੱਤਰ ਲਖਵਿੰਦਰ ਸਿੰਘ ਨੇ 628 ਅੰਕ ਹਾਸਲ ਕਰਕੇ 96.62 ਫੀਸਦੀ ਦੇ ਨਾਲ 18ਵਾਂ ਸਥਾਨਕ ਹਾਸਲ ਕੀਤਾ ਹੈ।
ਅਬੋਹਰ ਇੰਦਰਾ ਨਗਰੀ ਸਥਿਤ ਨਵਯੁਗ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਬੰਧਕ ਸ਼ਾਮ ਲਾਲ ਅਰੋੜਾ ਤੇ ਪ੍ਰਿੰਸੀਪਲ ਕਿਰਨ ਅਰੋੜਾ ਵੱਲੋਂ ਮੈਰਿਟ ਲਿਸਟ ਵਿਚ ਸਥਾਨ ਹਾਸਲ ਕਰਨ ਵਾਲੇ ਦੋਵੇਂ ਵਿਦਿਆਰਥੀਆਂ ਦਾ ਸਕੂਲ ਵਿਚ ਵਿਸ਼ਾਲ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਵਧਾਈ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਸ਼ਿਆਮ ਵਿਾਰ ਕਾਲੋਨੀ ਨਿਵਾਸੀ ਗੁਨੀਤ ਸਿੰਗਲਾ ਨੇ 633 ਅੰਕਤੇ ਇੰਦਰਾ ਨਗਰੀ ਨਿਵਸਾੀ ਰੀਆ ਨੇ 631 ਅੰਕ ਹਾਸਲ ਕਰਕੇ ਹਾਸਲ ਕਰਕੇ ਮੈਰਿਟ ਵਿਚ ਸਥਾਨ ਹਾਸਲ ਕੀਤਾ ਹੈ।ਗੁਨੀਤ ਦੇ ਪਿਤਾ ਬਿਸਕੁਟ ਵੇਚਣ ਦਾ ਕੰਮ ਕਰਦੇ ਹਨ, ਜਦਕਿ ਰੀਆ ਦੇ ਪਿਤਾ ਪਰਾਂਠੇ ਦੀ ਰੇਹੜੀ ਲਗਾਉਂਦੇ ਹਨ।
ਇਹ ਵੀ ਪੜ੍ਹੋ : ਮਿਸ਼ਨ ‘ਆਪ’ 13-0 ਸ਼ੁਰੂ, CM ਮਾਨ ਬੋਲੇ- ‘ਵਿਰੋਧੀ ਪੈਸੇ ਦੇਣ ਤਾਂ ਲੈ ਲਈਓ, ਵੋਟ AAP ਨੂੰ ਪਾਈਓ’
ਖਾਸ ਗੱਲ ਇਹ ਹੈ ਕਿ ਦੋਵਾਂ ਨੇ ਕੋਈ ਟਿਊਸ਼ਨ ਨਹੀਂ ਲਈ। ਰੀਆ ਨੇ ਸਕੂਲ ਸਟਾਫ਼ ਅਤੇ ਮੈਨੇਜਮੈਂਟ ਦੇ ਸਹਿਯੋਗ ਨਾਲ ਹੀ ਸਫਲਤਾ ਹਾਸਿਲ ਕੀਤੀ, ਜਦਕਿ ਗੁਨੀਤ ਨੇ ਆਪਣੀ ਭੈਣ ਤੋਂ ਸਫਲਤਾ ਦੇ ਗੁਰ ਹਾਸਲ ਕੀਤੇ। ਰੀਆ ਨੇ ਸਕੂਲ ਅਧਿਆਪਕ ਵਿਪਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਹੌਸਲਾ ਦਿੱਤਾ। ਇਸ ਮੌਕੇ ਪੁਨੀਤ ਅਰੋੜਾ, ਆਕਾਸ਼ ਅਰੋੜਾ, ਪਾਇਲ ਅਰੋੜਾ, ਸੋਨੀਆ ਅਰੋੜਾ, ਊਸ਼ਾ ਅਰੋੜਾ, ਰਾਜ ਕੁਮਾਰ ਅਰੋੜਾ, ਰਜਨੀ ਅਰੋੜਾ ਆਦਿ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: