ਸੂਬਾ ਸਰਕਾਰ ਤੇ ਪਟਵਾਰੀਆਂ ਵਿਚ ਰਾਜ਼ੀਨਾਮਾ ਨਹੀਂ ਹੋ ਸਕਿਆ ਹੈ। ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਿਟਾਇਰਡ ਪਟਵਾਰੀ ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਮੌਜੂਦਾ ਸਮੇਂ ਲਗਭਗ 550 ਰਿਟਾਇਰਡ ਪਟਵਾਰੀ ਕੰਮ ਕਰ ਰਹੇ ਹਨ।
ਮੰਤਰੀ ਜਿੰਪਾ ਨੇ ਕਿਹਾ ਕਿ ਜਿਥੇ ਕਿਤੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਉਥੇ ਡੀਸੀ ਨੂੰ ਤੁਰੰਤ ਰਿਟਾਇਰਡ ਪਟਵਾਰੀ ਭਰਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਵਿਚ ਆਪ ਸਰਕਾਰ ਦੇ ਗਠਨ ਦੇ ਬਾਅਦ ਕੁੱਲ 1623 ਪਟਵਾਰੀ ਭਰਤੀ ਕੀਤੇ ਗਏ ਹਨ ਜੋ ਰੈਗੂਲਰ ਕੰਮ ਕਰ ਰਹੇ ਹਨ ਜਦੋਂ ਕਿ ਫਿਲਹਾਲ ਪਟਵਾਰੀਆਂ ਦੇ ਖਾਲੀ ਅਹੁਦਿਆਂ ਦੀ ਗਿਣਤੀ 587 ਹੈ।ਇਹੀ ਕਾਰਨ ਹੈ ਕਿ ਇਕ ਪਟਵਾਰੀ ਨੂੰ 2-3 ਪਟਵਾਰ ਸਰਕਲ ਦਾ ਕੰਮ ਸੌਂਪਿਆ ਜਾਂਦਾ ਰਿਹਾ ਹੈ।
ਸੂਬਾ ਸਰਕਾਰ ਨੇ ਹੁਣੇ ਜਿਹੇ ਭਰਤੀ 1090 ਉਮੀਦਵਾਰਾਂ ਵਿਚੋਂ 728 ਨੂੰ ਟ੍ਰੇਨਿੰਗ ਦੇ ਬਾਅਦ ਨਿਯੁਕਤੀ ਪੱਤਰ ਦੇ ਦਿੱਤੇ ਹਨ। ਇਨ੍ਹਾਂ ਸਾਰੇ 728 ਪਟਵਾਰੀਆਂ ਦੀ ਟ੍ਰੇਨਿੰਗ ਦੇ ਲਗਭਗ ਦੋ ਮਹੀਨੇ ਬਾਕੀ ਹਨ। ਫਿਰ ਕੋਰਟ ਦੇ ਹੁਕਮਾਂ ਮੁਤਾਬਕ ਇਹ ਵੀ ਸਾਈਨਿੰਕ ਅਥਾਰਟੀ ਬਣ ਜਾਣਗੇ। ਇਸ ਨਾਲ ਪੰਜਾਬ ਦੇ ਪਟਵਾਰਖਾਨਿਆਂ ਵਿਚ ਪੈਂਡਿੰਗ ਕੰਮ ਜਲਦ ਪੂਰੇ ਹੋ ਸਕਣਗੇ।
728 ਪਟਵਾਰੀਆਂ ਵਿਚੋਂ 12 ਪਟਵਾਰੀ ਤਰਸਦੇ ਆਧਾਰ ‘ਤੇ ਭਰਤੀ ਕੀਤੇ ਗਏ ਹਨ। ਬਾਕੀ 710 ਪਟਾਵੀਰਾਂ ਵਿਚੋਂ 677 ਨੂੰ ਪ੍ਰੀਖਿਆ ਦੇ ਬਾਅਦ ਜ਼ਿਲ੍ਹੇ ਵੀ ਅਲਾਟ ਕਰ ਦਿੱਤੇ ਗਏ ਹਨ। ਜਿਹੜੇ ਰਿਟਾਇਰਡ ਪਟਵਾਰੀਆਂ ਨੂੰ ਨੌਕਰੀ ‘ਤੇ ਰੱਖਿਆ ਗਿਆ ਹੈ ਉਨ੍ਹਾਂ ਨੂੰ ਪਹਿਲਾਂ 25,000 ਰੁਪਏ ਤਨਖਾਹ ਦਿੱਤੀ ਜਾ ਰਹੀ ਪਰ ਹੁਣ 35,000 ਰੁਪਏ ਦਿੱਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਛਿੜੇ ਵਿਵਾਦ ਵਿਚ ਜਲੰਧਰ ਤੇ ਅੰਮ੍ਰਿਤਸਰ ਦੇ 19 ਪਟਵਾਰੀਆਂ ਨੇ ਅਸਤੀਫੇ ਦਾ ਐਲਾਨ ਕੀਤਾ ਸੀ। ਜਲੰਧਰ ਦੇ ਡੀਸੀ ਵੱਲੋਂ 61 ਪਟਵਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਮਾਮਲੇ ਵਿਚ 19 ਪਟਵਾਰੀਆਂ ਦੇ ਅਸਤੀਫਾ ਦੇਣ ‘ਤੇ ਸੂਬਾ ਸਰਕਾਰ ਨੇ ਖਾਲੀ ਪਟਵਾਰ ਸਰਕਲ ਚਲਾਉਣ ਲਈ ਰਿਟਾਇਰਡ ਮੁਲਾਜ਼ਮਾਂ ਨੂੰ ਠੇਕੇ ‘ਤੇ ਰੱਖਿਆ।
ਵੀਡੀਓ ਲਈ ਕਲਿੱਕ ਕਰੋ -: